ਜਲੰਧਰ: ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਜਲੰਧਰ ਬਾਈਪਾਸ ਚੌਂਕ ਨੇੜੇ ਲੋਕਾਂ ਦੇ ਘਰਾਂ ਨੂੰ ਜਾਂਦਾ ਰਸਤਾ ਬੰਦ ਕੀਤੇ ਜਾਣ 'ਤੇ ਸਥਾਨਕ ਨਿਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਮੁਹੱਲਾ ਪ੍ਰਧਾਨ ਅੱਬਾਸ ਰਾਜਾ ਨੇ ਦੋਸ਼ ਲਾਇਆ ਕਿ ਇਹ ਰਸਤਾ ਭੋਰਾ ਕਾਲੋਨੀ, ਨੇਤਾ ਜੀ ਨਗਰ, ਅਮਨ ਨਗਰ, ਭੰਡਾਰੀ ਕਲੋਨੀ, 30 ਫੁੱਟਾ ਰੋਡ ਸਣੇ ਕਈ ਇਲਾਕਿਆਂ ਨੂੰ ਜਾਂਦਾ ਹੈ। ਰੋਜ਼ਾਨਾ ਇਥੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਗੁਜ਼ਰ ਕੇ ਆਪਣੇ ਕੰਮਕਾਜਾਂ ਤੇ ਘਰਾਂ ਨੂੰ ਜਾਂਦੇ ਹਨ। ਇਸ ਤੋਂ ਇਲਾਵਾ ਚੌਂਕ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਹੈ, ਜਿਥੇ ਵੱਡੀ ਗਿਣਤੀ ਚ ਸੰਗਤ ਮੱਥਾ ਟੇਕਣ ਆਉਂਦੀ ਹੈ।
ਲੇਕਿਨ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਜਲੰਧਰ ਬਾਈਪਾਸ ਚੌਂਕ ਤੋਂ ਨਿਕਲਦਾ ਇਹ ਰਸਤਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਆਰੋਪ ਲਗਾਇਆ ਕਿ ਉਹ ਪਹਿਲਾਂ ਹੀ ਇੱਥੇ ਖੜ੍ਹਨ ਵਾਲੀਆਂ ਬੱਸਾਂ ਤੋਂ ਪਰੇਸ਼ਾਨ ਹਨ ਅਤੇ ਇਨ੍ਹਾਂ ਵਾਸਤੇ ਪੱਕਾ ਬੱਸ ਸਟੈਂਡ ਬਣਾਏ ਜਾਣ ਦੀ ਮੰਗ ਕਰ ਰਹੇ ਸਨ ਪਰ ਇਸ ਦੇ ਉਲਟ ਉਨ੍ਹਾਂ ਦੇ ਘਰਾਂ ਨੂੰ ਜਾਣ ਵਾਲਾ ਰਸਤਾ ਹੀ ਬੰਦ ਕੀਤਾ ਗਿਆ।
ਜਿਸ ਬਾਰੇ ਉਨ੍ਹਾਂ ਨੇ ਵਿਧਾਇਕ ਮਦਨ ਲਾਲ ਬੱਗਾ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਜੇਕਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇਹ ਰਸਤਾ ਨਾ ਖੋਲ੍ਹਿਆ ਤਾਂ ਉਹ ਇਥੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ