Punjab News: ਉੱਪਲ ਫਾਰਮ ਨਾਮ ਨਾਲ ਮਸ਼ਹੂਰ ਕੁੜੀ ਗੁਰਮਨਜੋਤ ਇਸ ਸਮੇਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਸ ਵੱਲੋਂ ਕਈ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ। ਜਿਸ ਨੇ ਪੰਜਾਬ ਪ੍ਰਸਾਸ਼ਨ ਉੱਪਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਾਣੋ ਕੀ ਹੈ ਮਾਮਲਾ ?
ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ "ਉੱਪਲ ਫਾਰਮ" ਨਾਮ ਨਾਲ ਮਸ਼ਹੂਰ ਕੁੜੀ ਗੁਰਮਨਜੋਤ ਦੇ ਕਈ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ ਉੱਪਰ ਤਰਥੱਲੀ ਮੱਚ ਗਈ। ਇਨ੍ਹਾਂ ਵੀਡੀਓ ਨੂੰ ਜਿੱਥੇ ਲੋਕਾਂ ਨੇ ਇੱਕ-ਦੂਜੇ ਤੱਕ ਖੂਬ ਸ਼ੇਅਰ ਕੀਤਾ, ਉੱਥੇ ਹੀ ਇਸਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਦੰਗ ਰਹਿ ਗਿਆ। ਦੱਸ ਦੇਈਏ ਕਿ ਪ੍ਰਭਜੀਤ ਸਿੰਘ ਨਾਮ ਦੇ ਨੌਜਵਾਨ ਜੋ ਕਿ ਗੁਰਮਨਜੋਤ ਦਾ ਮੰਗੇਤਰ ਵੀ ਦੱਸਿਆ ਜਾ ਰਿਹਾ ਹੈ, ਉਸਨੇ ਕੁੜੀ ਦੇ ਕਈ ਇਤਰਾਜ਼ਯੋਗ ਵੀਡੀਓ ਬਣਾਓ ਅਤੇ ਉਸਨੂੰ ਲੰਬੇ ਸਮੇਂ ਤੋਂ ਬਲੈਕਮੇਲ ਕਰਦਾ ਆ ਰਿਹਾ ਸੀ। ਜਿਸਦਾ ਖੁਲਾਸਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋਇਆ।
ਪ੍ਰਸਾਸ਼ਨ ਤੋਂ ਤੰਗ ਆ ਬੋਲੀ ਉੱਪਲ ਫਾਰਮ ਵਾਲੀ ਕੁੜੀ
ਗੁਰਮਨਜੋਤ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਉਸਦੀ ਪ੍ਰਸਾਸ਼ਨ ਵੱਲੋਂ ਪਹਿਲਾਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਜਦੋਂ ਵੀ ਉਹ ਇਸ ਦੀ ਸ਼ਿਕਾਇਤ ਲਈ ਗਈ ਤਾਂ ਉਸ ਨੂੰ ਸਮੌਝਤਾ ਕਰਨ ਲਈ ਦਬਾਅ ਬਣਾਇਆ ਗਿਆ। ਇਸ ਤੋਂ ਇਲਾਵਾ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਦੀ ਵਜਾਏ ਉਸਦਾ ਹੀ ਫੋਨ ਚੈਕ ਕੀਤਾ ਅਤੇ ਉਸਨੂੰ ਹੀ ਕਈ ਗੱਲਾਂ ਸੁਣਾ ਦਿੱਤੀਆਂ। ਇਸ ਦੇ ਨਾਲ ਹੀ ਉਸਨੇ ਕਿਹਾ ਕਿ ਮੈਨੂੰ ਪ੍ਰਸਾਸ਼ਨ ਤੋਂ ਕੋਈ ਉਮੀਦ ਨਹੀਂ, ਐਸਐਸਪੀ ਦੇ ਸਾਹਮਣੇ ਮੈਂ ਅਤੇ ਮੇੇਰੇ ਪਿਤਾ ਜੀ ਵੀ ਰੋਏ ਹਨ। ਸਾਡੀ ਕਿਸੇ ਨੇ ਨਹੀਂ ਸੁਣੀ, ਅਸੀ ਭੀਖ ਮੰਗੀ ਕੋਈ ਸੁਣਵਾਈ ਨਹੀਂ ਹੋਈ। ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਮੈਂ ਬਹੁਤ ਸੁਣਿਆ ਹੈ, ਉਹ ਹਮੇਸ਼ਾ ਇਨਸਾਫ ਦਿਵਾਉਂਦੇ ਹਨ। ਜੇਕਰ ਇਹ ਵੀਡੀਓ ਉਨ੍ਹਾਂ ਤੱਕ ਪਹੁੰਚ ਰਹੀ ਹੈ, ਤਾਂ ਮੈਂ ਚਾਹੁੰਦੀ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਏ, ਕਿਉਂਕਿ ਪ੍ਰਸਾਸ਼ਨ ਤੋਂ ਮੈਨੂੰ ਕੋਈ ਉਮੀਦ ਨਹੀਂ। ਸਾਰੇ ਸਬੂਤ ਦੇਣ ਦੇ ਬਾਵਜੂਦ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ। ਉਲਟਾ ਪੁਲਿਸ ਵੱਲੋਂ ਮੈਨੂੰ ਰੱਜ ਕੇ ਜਲੀਲ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।