Jalandhar News: ਜ਼ਿਲ੍ਹਾ ਜਲੰਧਰ ਦੇ ਫਿਲੌਰ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਹੈ। ਚੋਰ ਹਜ਼ਾਰਾਂ ਰੁਪਏ ਦੀ ਨਕਦੀ ਤੇ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਏ ਹਨ। ਇਹ ਸਾਰੀ ਘਟਨਾ ਸੀਸੀਟਵੀ ਵਿੱਚ ਕੈਦ ਹੋ ਗਈ ਹੈ।


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਰਾਜ ਕੁਮਾਰ ਗਿੰਢਾ ਨੇ ਦੱਸਿਆ ਕਿ ਬੀਤੀ ਰਾਤ ਚੋਰ ਸਤਿਗੁਰੂ ਰਵਿਦਾਸ ਅੰਮ੍ਰਿਤ ਬਾਣੀ ਭਵਨ ਗੋਪਾਲ ਕਲੋਨੀ ਨੂਰਮਹਿਲ ਰੋਡ ਵਿਖੇ ਗੁਰੂ ਘਰ ਦੇ ਪਿਛਲੇ ਪਾਸੇ ਤੋਂ ਕੰਧ ਪਾੜ ਕੇ ਅੰਦਰ ਦਾਖਲ ਹੋ ਗਏ। ਗੁਰੂ ਘਰ ਵਿੱਚ ਦਾਖਲ ਹੋਣ ਵਾਲੇ ਵਿਅਕਤੀ ਦਾ ਮੂੰਹ ਬੰਨ੍ਹਿਆ ਹੋਇਆ ਸੀ।


ਉਸ ਨੇ ਗੁਰੂ ਦੀ ਗੋਲਕ ਭੰਨ੍ਹ ਦਿੱਤੀ ਤੇ ਗੁਰੂ ਘਰ ਵਿੱਚ ਪਏ ਸਿਲੰਡਰ ਨੂੰ ਚੋਰੀ ਕਰ ਲਿਆ। ਚੋਰ ਦੀ ਇਹ ਸਾਰੀ ਕਰਤੂਤ ਗੁਰੂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਡੀਐਸਪੀ ਫਿਲੌਰ ਸਿਮਰਨਜੀਤ ਸਿੰਘ ਲੰਗ ਨੇ ਪੁਲਿਸ ਟੀਮ ਨਾਲ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਚੋਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


ਗੰਨੇ ਨਾਲ ਭਰੀ ਟਰਾਲੀ ਪਲਟਣ ਕਾਰਨ ਟਰੈਕਟਰ ਚਾਲਕ ਦੀ ਮੌਤ


ਇਸੇ ਤਰ੍ਹਾਂ ਜਲੰਧਰ ਤੋਂ ਇੱਕ ਹੋਰ ਮੰਦਭਾਗੀ ਖਬਰ ਹੈ। ਆਦਮਪੁਰ ਨੇੜੇ ਮੇਹਟਿਆਨਾ ਰੋਡ ’ਤੇ ਪੈਂਦੇ ਪਿੰਡ ਚੋਮੋ ਵਾਲੇ ਪੁਲ ’ਤੇ ਗੰਨੇ ਦੀ ਭਰੀ ਹੋਈ ਟਰਾਲੀ ਪਲਟਣ ਕਾਰਨ ਟਰੈਕਟਰ ਚਾਲਕ ਦੀ ਮੌਕੇ ਹੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚਾਲਕ ਗੁਲਜਾਰ ਸਿੰਘ (55) ਵਾਸੀ ਬਿਆਸ ਪਿੰਡ ਜੋ ਕਿ ਜਲਪੋਤਾ ਤੋਂ ਟਰੈਕਟਰ ਟਰਾਲੀ ’ਤੇ ਗੰਨਾ ਲੱਦ ਕੇ ਭੋਗਪੁਰ ਮਿੱਲ ਜਾ ਰਿਹਾ ਸੀ ਕਿ ਪਿੰਡ ਚੋਮੋ ਲਾਗੇ ਨਹਿਰ ਵਾਲੇ ਪੁਲ ਨੇੜੇ ਉਸ ਦੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ।


ਇਹ ਵੀ ਪੜ੍ਹੋ: Punjab News: ਇੱਕ ਵਾਰ ਸਰਕਾਰ ਆ ਜਾਣ ਦਿਓ….ਘੋੜਿਆਂ ਹੀ ਨਹੀਂ ਕੁੱਤਿਆਂ ਦੀਆਂ ਕਰਾਵਾਂਗੇ ਦੌੜਾਂ, 10 ਕਰੋੜ ਦਾ ਰੱਖਾਂਗੇ ਇਨਾਮ-ਬਾਦਲ


ਇਸ ਕਾਰਨ ਟਰੈਕਟਰ ਟਰਾਲੀ ਸੜਕ ਤੋਂ ਹੇਠਾਂ ਦੋ ਫੁੱਟ ਥੱਲੇ ਕੱਚੇ ਵੱਲ ਉਤਰਨ ਕਾਰਨ ਉਹ ਗੰਨੇ ਹੇਠ ਦਬ ਗਿਆ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਆਦਮਪੁਰ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਭੇਜ ਦਿੱਤੀ ਹੈ। ਪੁਲਿਸ ਅਨੁਸਾਰ ਮਾਮਲੇ ਵਿੱਚ ਕਾਰਵਾਈ ਜਾਰੀ ਹੈ


ਇਹ ਵੀ ਪੜ੍ਹੋ: Jalandhar News: ਕਾਰ ਬਾਜ਼ਾਰ 'ਚ ਲੱਗੀ ਅੱਗ, ਔਡੀ ਤੇ BMW ਕਾਰਾਂ ਸੜ ਕੇ ਸੁਆਹ