Ludhiana News: ਪੰਜਾਬੀ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆਂ ਨੂੰ ਪੰਜਾਬੀ ਗੀਤਕਾਰੀ ਦੇ ਯੁੱਗ ਪੁਰਸ਼ ‘ਸ੍ਰੀ ਨੰਦ ਲਾਲ ਨੂਰਪੁਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿੱਚ ਕਰਵਾਏ ਸਮਾਗਮ ਦੌਰਾਨ ਦਿੱਤਾ ਗਿਆ। ਇਸ ਪੁਰਸਕਾਰ ਵਿੱਚ ਲੱਖ ਰੁਪਏ ਦੀ ਰਾਸ਼ੀ ਤੇ ਸਨਮਾਨ ਪੱਤਰ ਸ਼ਾਮਲ ਹੈ।

ਦੱਸ ਦਈਏ ਕਿ ਪ੍ਰੀਤਪਾਲ ਸਿੰਘ ‘ਪਾਲੀ ਦੇਤਵਾਲੀਆ’ ਨੂੰ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੀ ਭਾਸ਼ਾ ਵਿਭਾਗ ਰਾਹੀਂ ਸ਼੍ਰੋਮਣੀ ਗਾਇਕ ਪੁਰਸਕਾਰ ਦੇਣ ਦਾ ਐਲਾਨ ਹੋਇਆ ਹੈ। ਇਹ ਪੁਰਸਕਾਰ ਲੋਕ ਮੰਚ ਪੰਜਾਬ ਵੱਲੋਂ ਸੁਰਿੰਦਰ ਸਿੰਘ ਸੁੱਨੜ, ਡਾ. ਲਖਵਿੰਦਰ ਸਿੰਘ ਜੌਹਲ ਨੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਪੁਨੀਤ ਸਹਿਗਲ ਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ, ਡਾ. ਗੁਰਇਕਬਾਲ ਸਿੰਘ ਤੇ ਡਾ. ਨਿਰਮਲ ਜੌੜਾ ਵੱਲੋਂ ਸਾਂਝੇ ਤੌਰ ’ਤੇ ਭੇਟ ਕੀਤਾ ਗਿਆ।

ਡਾ. ਪਾਤਰ ਨੇ ਕਿਹਾ ਕਿ ਪਾਲੀ ਦੇਤਵਾਲੀਆ ਲੰਮੇ ਸਮੇਂ ਤੋਂ ਸੁੱਚੇ, ਸੁਥਰੇ ਰਿਸ਼ਤਿਆਂ ਦਾ ਗੀਤਕਾਰ ਤੇ ਗਾਇਕ ਹੈ । ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਪਾਲੀ ਦੇਤਵਾਲੀਆ ਸਿਰਫ਼ ਆਪਣੇ ਲਿਖੇ ਗੀਤ ਹੀ ਨਹੀਂ ਗਾਉਂਦਾ ਸਗੋਂ ਜਿੱਥੋਂ ਕਿਤੇ ਚੰਗਾ ਗੀਤ ਲੱਭੇ, ਗਾਉਣ ਤੋਂ ਗੁਰੇਜ਼ ਨਹੀਂ ਕਰਦਾ । ਦੂਰਦਰਸ਼ਨ ਕੇਂਦਰ ਜਲੰਧਰ ਦੇ ਡਿਪਟੀ ਡਾਇਰੈਕਟਰ ਜਨਰਲ ਪ੍ਰੋਗਰਾਮ ਪੁਨੀਤ ਸਹਿਗਲ ਨੇ ਕਿਹਾ ਕਿ ਪਾਲੀ ਦੇਤਵਾਲੀਆ ਦੇ ਸਦਾਬਹਾਰ ਗੀਤ ਦੂਰਦਰਸ਼ਨ ਦੀ ਪਹਿਲੀ ਪਸੰਦ ਹਨ । 

ਇਸ ਮੌਕੇ ਪ੍ਰੋ. ਰਵਿੰਦਰ ਸਿੰਘ ਭੱਠਲ, ਬੂਟਾ ਸਿੰਘ ਚੌਹਾਨ, ਡਾ. ਅਮਰਜੀਤ ਸਿੰਘ ਟਾਂਡਾ, ਗੁਰਪ੍ਰੀਤ ਜੌਹਲ, ਯਾਦਵਿੰਦਰ ਸਿੰਘ ਭੁੱਲਰ, ਸਰਬਜੀਤ ਵਿਰਦੀ, ਸੁਰਿੰਦਰ ਕੌਰ ਬਾੜਾ, ਸੁਰੇਸ਼ ਯਮਲਾ ਜੱਟ, ਸੁਖਵਿੰਦਰ ਸੁੱਖੀ, ਕੰਵਲਜੀਤ ਸ਼ੰਕਰ, ਰਵੀ ਰਵਿੰਦਰ, ਸੇਵਾ ਸਿੰਘ ਨੌਰਥ, ਜਸਬੀਰ ਜੱਸੀ, ਸੰਪੂਰਨ ਸਿੰਘ ਸਾਹਨੇਵਾਲ ਆਦਿ ਹਾਜ਼ਰ ਸਨ ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ । ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ ।