Ludhiana News: ਪੁਲਿਸ ਜ਼ਿਲ੍ਹਾ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ 'ਚ 20 ਜੁਲਾਈ ਦੀ ਰਾਤ ਨੂੰ ਮਾਈਨਿੰਗ ਮਾਫ਼ੀਆ ਨੇ ਪੁਲਿਸ 'ਤੇ ਹਮਲਾ ਕਰਕੇ ਰੇਤ ਨਾਲ ਭਰੀ ਟਰਾਲੀ ਤੇ ਮੁਲਜ਼ਮਾਂ ਨੂੰ ਛੁਡਵਾਇਆ ਸੀ। ਇਸ ਤੋਂ ਬਾਅਦ ਐਸਐਸਪੀ ਅਮਨੀਤ ਕੌਂਡਲ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।


ਹੁਣ ਇਸ ਮਾਮਲੇ ਵਿੱਚ ਕਿਸਾਨ ਆਗੂ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਰੇਤ ਨਾਲ ਭਰੀ ਟਰਾਲੀ, 4 ਬਾਈਕ, 1 ਆਲਟੋ ਕਾਰ, ਮੋਬਾਈਲ, ਪਰਸ ਅਤੇ ਡੰਡੇ ਬਰਾਮਦ ਕੀਤੇ ਗਏ ਹਨ। ਸੂਤਰਾਂ ਅਨੁਸਾਰ ਕਿਸਾਨ ਆਗੂ ਸਮੇਤ ਸਾਰੇ ਮੁਲਜ਼ਮਾਂ ਦੇ ਮਾਈਨਿੰਗ ਮਾਫੀਆ ਨਾਲ ਪੁਰਾਣੇ ਸਬੰਧ ਹਨ। ਕਈ ਦੋਸ਼ੀਆਂ ਖਿਲਾਫ ਕਤਲ, ਇਰਾਦਾ ਕਤਲ ਵਰਗੇ ਗੰਭੀਰ ਮਾਮਲੇ ਦਰਜ ਹਨ।


ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਲੀਡਰ ਮੁੱਖ ਸਾਜ਼ਿਸ਼ਘਾੜਾ


ਐਸਐਸਪੀ ਕੌਂਡਲ ਨੇ ਦੱਸਿਆ ਕਿ 20 ਜੁਲਾਈ ਦੀ ਰਾਤ ਨੂੰ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਰੇਤ ਨਾਲ ਭਰੀ ਇੱਕ ਟਰੈਕਟਰ ਟਰਾਲੀ ਨੂੰ ਮੁਲਜ਼ਮਾਂ ਸਮੇਤ ਫੜਿਆ ਤਾਂ ਮਾਈਨਿੰਗ ਮਾਫ਼ੀਆ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਇੱਕ ਏਐਸਆਈ ਸਮੇਤ ਚਾਰ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਟਰੈਕਟਰ ਟਰਾਲੀ ਤੇ ਮੁਲਜ਼ਮਾਂ ਨੂੰ ਛੁਡਵਾਇਆ। ਇਸ ਤੋਂ ਬਾਅਦ ਪੁਲਸ ਨੇ 12 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਕੇਸ ਦਾ ਮੁੱਖ ਮੁਲਜ਼ਮ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮਰਾਲਾ ਇਕਾਈ ਦਾ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਨਿਕਲਿਆ ਹੈ। ਹਮਲੇ ਦੌਰਾਨ ਉਸ ਦਾ ਪੁੱਤਰ ਗਗਨਦੀਪ ਸਿੰਘ ਗਗਨ ਵੀ ਆਪਣੇ ਪਿਤਾ ਨਾਲ ਸੀ।


ਇਸ ਮਾਮਲੇ ਵਿੱਚ ਗ੍ਰਿਫ਼ਤਾਰ ਹੋਏ ਵਿਅਕਤੀਆਂ ਦੇ ਨਾਂਅ


ਕੁਲਦੀਪ ਸਿੰਘ ਗਰੇਵਾਲ ਵਾਸੀ ਪਿੰਡ ਟਾਂਡੀ ਮੰਡ, ਉਸ ਦੇ ਪੁੱਤਰ ਗਗਨਦੀਪ ਸਿੰਘ ਗਗਨ, ਵੇਦਪਾਲ, ਉਸ ਦੇ ਪਿਤਾ ਰਿਸ਼ੀਪਾਲ, ਗੁਰਪ੍ਰੀਤ ਸਿੰਘ ਲੱਡੂ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ਵਾਸੀ ਮੰਡ ਝੌੜੀ, ਗੁਰਵਿੰਦਰ ਸਿੰਘ ਗੁੱਡੂ ਵਾਸੀ ਪਿੰਡ ਫਤਿਹਪੁਰ, ਰੋਪੜ, ਨਰੇਸ਼ਪੁਰ, ਮਾਨਤਰਸਦਲੀ ਦੇ ਰਹਿਣ ਵਾਲੇ ਮੁਕੱਦਮੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।