Ludhiana News: ਲੁਧਿਆਣਾ ਦੇ ਸਮਰਾਲਾ ਵਿੱਚ ਇੱਕ ਵਿਦਿਆਰਥੀ ਦੀ ਚਾਈਨੀਜ਼ ਡੋਰ ਦੀ ਚਪੇਟ ਹੋਣ ਕਰਕੇ ਮੌਤ ਹੋ ਗਈ। ਕਾਤਲ ਡੋਰੀ ਨਾਲ ਵਿਦਿਆਰਥੀ ਦਾ ਗਲਾ ਵੱਢਿਆ ਗਿਆ। ਵਿਦਿਆਰਥੀ 10ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਸਕੂਲ ਤੋਂ ਆਪਣੀ ਬਾਈਕ 'ਤੇ ਘਰ ਵਾਪਸ ਆ ਰਿਹਾ ਸੀ ਤਾਂ ਸਮਰਾਲਾ ਬਾਈਪਾਸ ਨੇੜੇ ਅਚਾਨਕ ਇੱਕ ਪਲਾਸਟਿਕ ਚਾਈਨੀਜ਼ ਡੋਰ ਆ ਗਈ, ਜਿਸ ਦੀ ਲਪੇਟ ਵਿੱਚ ਆਉਣ ਨਾਲ ਉਸ ਦਾ ਗਲਾ ਵੱਢਿਆ ਗਿਆ।
ਉਸ ਨੇ ਤੁਰੰਤ ਬਾਈਕ ਰੋਕੀ ਪਰ ਡੋਰ ਇੰਨੀ ਤਿੱਖੀ ਸੀ ਕਿ ਉਸ ਦਾ ਗਲਾ ਵੱਢ ਦਿੱਤਾ। ਖੂਨ ਨਾਲ ਲੱਥਪੱਥ ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦਾ ਨਾਮ ਤਰਨਜੋਤ ਸਿੰਘ ਹੈ।
ਮ੍ਰਿਤਕ ਦੇ ਪਿਤਾ ਪਿੰਡ ਰੌਲੇ ਦੇ ਸਰਪੰਚ ਹਰਚੰਦ ਸਿੰਘ ਨੇ ਕਿਹਾ, "ਮੇਰੇ ਪੁੱਤਰ ਦੀ ਮੌਤ ਦਾ ਕਾਰਨ ਚਾਈਨਾ ਡੋਰ ਹੈ।" ਉਨ੍ਹਾਂ ਦੱਸਿਆ, "ਮੇਰਾ ਪੁੱਤਰ ਆਪਣੇ ਮੋਟਰਸਾਈਕਲ 'ਤੇ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਚਾਈਨਾ ਡੋਰ ਉਸਦੀ ਗਰਦਨ ਵਿੱਚ ਫਸ ਗਈ। ਇਸ ਕਾਰਨ ਮੇਰੇ ਛੋਟੇ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਮਾਪਿਆਂ ਦਾ ਰੋ-ਰੋ ਕੇ ਬੂਰਾ ਹਾਲ ਹੈ ਅਤੇ ਉਨ੍ਹਾਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਹੈ।"