Ludhiana Police: ਸਮਰਾਲਾ ਪੁਲਿਸ ਨੇ ਵੱਖ ਵੱਖ ਮੁਕੱਦਮਿਆਂ 'ਚ ਤਿੰਨ ਵਿਅਕਤੀਆਂ ਨੂੰ 150 ਪੇਟੀਆ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ ਜੋ ਕਿ ਵੱਖ-ਵੱਖ 3 ਕਾਰਾਂ 'ਚ ਇਹ ਸਰਾਬ ਲੈ ਕੇ ਜਾ ਰਹੇ ਸਨ।


ਸਕਾਰਪੀਓ ਚੋਂ 40 ਪੇਟੀਆਂ ਕੀਤੀਆਂ ਬਰਾਮਦ 


ਇਸ ਬਾਬਤ ਜਾਣਕਾਰੀ ਦਿੰਦਿਆਂ ਡੀਐੱਸਪੀ ਸਮਰਾਲਾ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਸਕਾਰਪੀਓ(PB 11 BZ 69 69) ਜਿਸ ਵਿੱਚ ਹਰਦੀਪ ਸਿੰਘ ਪੁੱਤਰ ਰਾਮ ਆਸਰਾ ਵਾਸੀ ਫਤਿਹਗੜ੍ਹ ਕੋਰੋਟਾਣਾ ਥਾਣਾ ਧਰਮਕੋਟ ਜ਼ਿਲਾ ਮੋਗਾ ਅਤੇ ਭਿੰਦਾ ਵਾਸੀ ਬਾਜਾਖਾਨਾ ਥਾਣਾ ਫਰੀਦਕੋਟ ਬਾਹਰਲੇ ਸੂਬੇ ਤੋਂ ਸ਼ਰਾਬ ਲਿਆ ਕੇ ਅੱਗੇ ਵੇਚਣ ਲਈ ਫੈਮਿਲੀ ਢਾਬਾ ਹੇਡੋ ਪਾਸ ਖੜ੍ਹੇ ਸਨ। ਇਸ ਦੌਰਾਨ ਮੌਕੇ 'ਤੇ ਰੇਡ ਕਰਕੇ ਦੋਸ਼ੀ ਹਰਦੀਪ ਸਿੰਘ ਨੂੰ ਸਮੇਤ ਸ਼ਰਾਬ ਦੇ ਗ੍ਰਿਫ਼ਤਾਰ ਕੀਤਾ ਅਤੇ ਦੋਸ਼ੀ ਭਿੰਦਾ ਦੀ ਗ੍ਰਿਫ਼ਤਾਰੀ ਬਾਕੀ ਹੈ। ਇਸ ਮੌਕੇ ਦੋਸ਼ੀ ਪਾਸੋਂ 40 ਪੇਟੀਆਂ ਸ਼ਰਾਬ (ਮਾਰਕਾ ਫਾਰ ਸੇਲ ਇਨ ਚੰਡੀਗੜ੍ਹ) ਬਰਾਮਦ ਕੀਤੀ ਗਈ।


ਹੌਂਡਾ ਸਿਟੀ ਚੋਂ 65 ਪੇਟੀਆਂ ਹੋਈਆਂ ਬਰਾਮਦ


ਉਨ੍ਹਾਂ ਨੇ ਦੱਸਿਆ ਕਿ ਦੂਜੀ ਕਾਰ ਮਾਰਕਾ ਹਾਂਡਾ ਸਿਟੀ ਰੰਗ ਚਿੱਟਾ PB 13 EW 9649 ਵਿੱਚ ਮਨਜਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕਾਉਂਕੇ ਕਲਾਂ ਥਾਣਾ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਨਾਲ ਲਵ ਕਰਨ ਵਾਸੀ ਲੁਧਿਆਣਾ ਵੀ ਚੰਡੀਗੜ੍ਹੋਂ ਸ਼ਰਾਬ ਲਿਆ ਕੇ ਅੱਗੇ ਵੇਚਣ ਲਈ ਸਮਰਾਲਾ ਆ ਰਹੇ ਸਨ ਇਨ੍ਹਾਂ ਨੂੰ ਵੀ ਕਾਬੂ ਕਰਕੇ ਇਨ੍ਹਾਂ ਕੋਲੋਂ 65 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਗਈਆਂ । ਇਸ ਵਿੱਚ ਦੋਸ਼ੀ ਲਵ ਕਰਨ ਦੀ ਗ੍ਰਿਫਤਾਰੀ ਬਾਕੀ ਹੈ। 


ਸਵਿਫਟ ਚੋਂ ਵੀ ਬਰਾਮਦ ਹੋਈ ਸ਼ਰਾਬ


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤੀਜੀ ਕਾਰ ਜਿਸਦਾ ਨੰਬਰ DL 7CH 4678 ਮਾਰਕਾ ਸਵਿਫਟ ਰੰਗ ਚੱਟਾ ਵਿੱਚ ਚੈਕਿੰਗ ਦੌਰਾਨ 45 ਪੇਟੀਆਂ ਸ਼ਰਾਬ ਬਰਾਮਦ ਕੀਤੀ। ਇਸ ਕੇਸ ਵਿੱਚ ਵੀ ਇੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।