Ludhiana: ਖੰਨਾ ਦੇ ਅਮਲੋਹ ਰੋਡ ਸਥਿਤ ਕਾਨਪੁਰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਹਰ ਤੇਜ ਰਫਤਾਰ ਬੁਲੇਟ ਸਵਾਰ ਨੇ ਪਹਿਲੀ ਕਲਾਸ ਦੀ ਬੱਚੀ ਨੂੰ ਦਰੜ੍ਹ ਦਿੱਤਾ। ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਬੁਲੇਟ ਸਵਾਰ ਫ਼ਰਾਰ ਹੋ ਗਿਆ।


ਅਧਿਆਪਕ ਜਦੋਂ ਤੱਕ ਬੱਚੀ ਨੂੰ ਹਸਪਤਾਲ ਲੈ ਕੇ ਪੁੱਜੇ ਬੱਚੀ ਦੀ ਮੌਤ ਹੋ ਚੁੱਕੀ ਸੀ। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਘਰੋਂ ਚਲਾ ਗਿਆ ਸੀ। ਬੱਚੀ ਅੱਜ ਇਕੱਲੀ ਹੀ ਸਕੂਲ ਨੂੰ ਗਈ ਸੀ ਤਾਂ ਰਸਤੇ ਵਿੱਚ ਹਾਦਸੇ ਨੇ ਜਾਨ ਲੈ ਲਈ।


ਸਕੂਲ ਇੰਚਾਰਜ ਇੰਦਰਜੀਤ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਅੰਦਰ ਸਵੇਰ ਦੀ ਪ੍ਰਾਥਨਾ ਹੋ ਰਹੀ ਸੀ ਤਾਂ ਬਾਹਰੋਂ ਜ਼ੋਰਦਾਰ ਆਵਾਜ ਆਈ। ਉਹ ਸਕੂਲ ਦੇ ਬਾਹਰ ਨਿਕਲੇ ਤਾਂ ਪਿੰਡ ਦੇ ਨੌਜਵਾਨਾਂ ਨੇ ਦੇਖਿਆ ਕਿ ਸੜਕ ਉਪਰ ਬੱਚੀ ਪਈ ਸੀ। ਇਸ ਨੂੰ ਕਿਸੇ ਬੁਲੇਟ ਸਵਾਰ ਵੱਲੋਂ ਦਰੜਿਆ ਗਿਆ ਸੀ।


ਇਹ ਵੀ ਪੜ੍ਹੋ: Airtel ਨੇ ਦਿੱਤਾ ਝਟਕਾ, ਰੀਚਾਰਜ ਪਲਾਨ ਦੀ ਵਧਾਈ ਕੀਮਤ, ਹੁਣ ਤੁਹਾਨੂੰ ਖਰਚ ਕਰਨੇ ਪੈਣਗੇ ਇੰਨੇ ਪੈਸੇ


ਦੱਸ ਦਈਏ ਅੱਜ ਇੱਕ ਸੜਕ ਹਾਦਸੇ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਹੋਈ ਹੈ। ਇਸ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੇ ਸਬੰਧ 'ਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ, ਜਦਕਿ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਾਰ ਚਾਲਕ ਗੁਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ਼ ਕਰ ਲਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Abu Dhabi T10 : ਅੱਜ ਤੋਂ ਸ਼ੁਰੂ ਹੋ ਰਹੀ ਹੈ 10-10 ਓਵਰਾਂ ਦੇ ਮੈਚਾਂ ਦੀ ਲੀਗ, 12 ਦਿਨਾਂ 'ਚ 33 ਮੈਚ ਹੋਣਗੇ; ਅਜਿਹਾ ਹੈ ਪੂਰਾ Schedule