Ludhiana News: ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ 'ਚ ਵੇਖੇ ਗਏ ਤੇਂਦੂਏ ਨੇ ਦਹਿਸ਼ਤ ਮਚਾਈ ਹੋਈ ਹੈ। ਤਿੰਨ ਘੰਟੇ ਬੀਤ ਜਾਣ ਦੇ ਬਾਵਜੂਦ ਜੰਗਲਾਤ ਵਿਭਾਗ ਖਾਲੀ ਹੱਥ ਹੈ। ਜੰਗਲਾਤ ਵਿਭਾਗ ਤੇਂਦੂਏ ਦੀ ਭਾਲ ਕਰ ਰਿਹਾ ਹੈ। ਪਿੰਜਰਿਆਂ ਵਿੱਚ ਮੀਟ ਆਦਿ ਪਾ ਰੱਖੇ ਗਏ ਹਨ ਪਰ ਤੇਂਦੂਆ ਅਜੇ ਤੱਕ ਖਾਣ ਲਈ ਨਹੀਂ ਪਹੁੰਚਿਆ। ਸੈਂਟਰਾ ਗ੍ਰੀਨ ਤੋਂ ਬਾਅਦ ਹੁਣ ਦੋ ਹੋਰ ਥਾਵਾਂ ਦੇਵ ਕਲੋਨੀ ਤੇ ਪਿੰਡ ਖੇੜੀ ਝਮੇੜੀ ਵਿਖੇ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਪਾਏ ਗਏ ਹਨ। 


ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਰਾਤ ਵੇਲੇ ਵੀ ਪੱਖੋਵਾਲ ਰੋਡ ਦੀਆਂ ਸੜਕਾਂ ’ਤੇ ਜਾਲ ਵਿਛਾਏ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸਖ਼ਤ ਹਦਾਇਤਾਂ ਹਨ ਕਿ ਜਦੋਂ ਤੱਕ ਤੇਂਦੂਆ ਨੂੰ ਫੜਿਆ ਨਹੀਂ ਜਾਂਦਾ, ਕੋਈ ਵੀ ਵਿਅਕਤੀ ਸਵੇਰੇ ਤੇ ਰਾਤ ਨੂੰ ਇਕੱਲੇ ਘਰੋਂ ਬਾਹਰ ਨਾ ਨਿਕਲੇ। ਇਸ ਵੇਲੇ ਜੰਗਲਾਤ ਵਿਭਾਗ ਸੈਂਟਰਾ ਗਰੀਨ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ 'ਤੇ ਵੱਖ-ਵੱਖ ਥਾਵਾਂ 'ਤੇ ਜਾਲ ਵਿਛਾ ਰਿਹਾ ਹੈ। 


Punjab Breaking News LIVE: ਕੇਜਰੀਵਾਲ-ਮਾਨ ਅੱਜ ਲੁਧਿਆਣਾ ‘ਚ ਕਰਨਗੇ ਰੈਲੀ, ਲੌਂਗੋਵਾਲ ਵਿਖੇ 3.76 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਦੋ ਪੁਲਾਂ ਦਾ ਰੱਖਿਆ ਨੀਂਹ ਪੱਥਰ, ਚਿੱਟੀ ਚਾਦਰ ਨਾਲ ਢਕਿਆ ਪੰਜਾਬ


ਜੰਗਲਾਤ ਵਿਭਾਗ ਦੇ ਡੀਐਫਐਸਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਕੁਝ ਲੋਕ ਸ਼ਹਿਰ ਵਿੱਚ ਤੇਂਦੂਏ ਵਰਗੇ ਜਾਨਵਰ ਦੀ ਵੀਡੀਓ ਬਣਾ ਕੇ ਇਸ ਨੂੰ ਕਦੇ ਫੁੱਲਾਂਵਾਲ ਚੌਕ ਤੇ ਕਦੇ ਸਾਹਨੇਵਾਲ ਕਹਿ ਕੇ ਵਾਇਰਲ ਕਰ ਰਹੇ ਹਨ, ਪਰ ਇਹ ਸਭ ਅਫਵਾਹਾਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਦਿਖਾਈ ਦੇਣ ਵਾਲਾ ਜਾਨਵਰ ਤੇਂਦੂਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਗਲਤ ਵੀਡੀਓ ਆਦਿ ਵਾਇਰਲ ਨਹੀਂ ਕਰਨੀ ਚਾਹੀਦੀ। 


ਉਨ੍ਹਾਂ ਕਿਹਾ ਕਿ ਦੇਵ ਕਲੋਨੀ ਤੇ ਪਿੰਡ ਖੇੜੀ ਝਮੇੜੀ ਵਿੱਚ ਗਿੱਲੀ ਮਿੱਟੀ ’ਤੇ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਜ਼ਰੂਰ ਮਿਲੇ ਹਨ। ਉਥੇ ਜੰਗਲਾਤ ਵਿਭਾਗ ਦੀ ਟੀਮ ਉਸ ਦਾ ਪਿੱਛਾ ਕਰ ਰਹੀ ਹੈ। ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ। ਇਹ ਗੱਲ ਪੱਕੀ ਹੈ ਕਿ ਹੁਣ ਤੇਂਦੂਆ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਹੈ। ਉਹ ਰਾਤ ਨੂੰ ਬਾਹਰ ਨਿਕਲਦਾ ਹੈ। ਜੇਕਰ ਉਹ ਲੁਧਿਆਣਾ ਦੇ ਕਿਸੇ ਵੀ ਪਿੰਡ ਵਿੱਚ ਹੈ ਤਾਂ ਉਸ ਨੂੰ ਜਲਦੀ ਹੀ ਲੱਭ ਲਿਆ ਜਾਏਗਾ।