Punjab News:  ਲੁਧਿਆਣਾ ਦੇ ਪੱਛਮੀ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵਿਧਾਇਕ ਨੇ ਸ਼ੁੱਕਰਵਾਰ ਨੂੰ ਦਿਨ ਭਰ ਸਰਗਰਮ ਰਹੇ ਤੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਉਸਨੇ ਆਪਣੇ ਘਰ ਵਿੱਚ ਇੱਕ ਜਨਤਕ ਦਰਬਾਰ ਲਗਾਇਆ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ।

ਰਾਤ ਲਗਭਗ 11 ਵਜੇ ਵਿਧਾਇਕ ਨੇ ਆਪਣੇ ਨਿੱਜੀ ਸਹਾਇਕ ਮਨੀਸ਼ ਕਪੂਰ ਨਾਲ ਮਿਲ ਕੇ ਅਗਲੇ ਦਿਨ ਹੋਣ ਵਾਲੇ ਲੋਹੜੀ ਸਮਾਗਮਾਂ ਦੀ ਯੋਜਨਾ ਬਣਾਈ। ਪੀਏ ਮਨੀਸ਼ ਕਪੂਰ ਦੇ ਅਨੁਸਾਰ, ਮੀਟਿੰਗ ਤੋਂ ਬਾਅਦ ਉਹ ਆਪਣੇ ਘਰ ਗਏ ਤੇ ਅੱਧੇ ਘੰਟੇ ਦੇ ਅੰਦਰ ਉਨ੍ਹਾਂ ਨੂੰ ਵਿਧਾਇਕ ਦੀ ਮੌਤ ਦੀ ਜਾਣਕਾਰੀ ਮਿਲ ਗਈ।

ਪੀਏ ਦੇ ਅਨੁਸਾਰ ਆਪਣੀ ਮੌਤ ਤੋਂ ਪਹਿਲਾਂ ਵਿਧਾਇਕ ਪੂਰੀ ਤਰ੍ਹਾਂ ਸਿਹਤਮੰਦ ਦਿਖਾਈ ਦੇ ਰਹੇ ਸਨ ਤੇ ਉਨ੍ਹਾਂ ਦੇ ਚਿਹਰੇ 'ਤੇ ਕਿਸੇ ਵੀ ਚਿੰਤਾ ਜਾਂ ਤਣਾਅ ਦੇ ਕੋਈ ਨਿਸ਼ਾਨ ਨਹੀਂ ਸਨ। ਉਹ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਤੇ ਜਨਤਾ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਸੀ 

ਜ਼ਿਕਰ ਕਰ ਦਈਏ ਕਿ ਵਿਧਾਇਕ ਗੋਗੀ ਜੋ ਲਗਾਤਾਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਤੇ ਹਮੇਸ਼ਾ ਜਨਤਕ ਹਿੱਤਾਂ ਦੇ ਹੱਕ ਵਿੱਚ ਖੜ੍ਹੇ ਰਹੇ। ਉਹ ਬੁੱਢਾ ਦਰਿਆ ਦੀ ਸਫਾਈ ਨੂੰ ਲੈ ਕੇ ਵੀ ਲਗਾਤਾਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਸੀ ਤੇ ਜਦੋਂ ਵੀ ਉਸਦੇ ਹਲਕੇ ਵਿੱਚ ਕੁਝ ਗ਼ਲਤ ਹੁੰਦਾ ਸੀ ਜਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਤਾਂ ਉਹ ਕਈ ਵਾਰ ਲੋਕਾਂ ਦੀ ਖ਼ਾਤਰ ਆਪਣੀ ਹੀ ਸਰਕਾਰ ਨੂੰ ਕੋਸਦੇ ਸੀ।

ਦੱਸ ਦਈਏ ਕਿ ਹਾਲ ਹੀ ਵਿੱਚ ਲੁਧਿਆਣਾ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਜਦੋਂ ਉਨ੍ਹਾਂ ਦੀ ਪਤਨੀ ਡਾ. ਸੁਖਚੈਨ ਬੱਸੀ ਚੋਣ ਹਾਰ ਗਈ, ਤਾਂ ਗੋਗੀ ਨੇ ਡੀਸੀ 'ਤੇ ਨਿਸ਼ਾਨਾ ਸਾਧਿਆ। ਉਸਨੇ ਆਪਣੀ ਪਤਨੀ ਦੀ ਹਾਰ ਲਈ ਡੀਸੀ ਤੇ ਹੋਰ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਚੋਣਾਂ ਨਾਲ ਸਬੰਧਤ ਕਈ ਦੋਸ਼ ਲਗਾਏ ਅਤੇ ਇਸ ਬਾਰੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਦੀ ਗੱਲ ਕੀਤੀ ਸੀ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।