Ludhiana news: ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੂਰਨ ਤੌਰ ‘ਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਵਿੱਚ ਵੱਖਰੀਆਂ-ਵੱਖਰੀਆਂ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਗਏ। ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਬਾਜ਼ਾਰ ਬੰਦ ਰਹੇ।


ਉੱਥੇ ਹੀ ਦੁਕਾਨਦਾਰਾਂ ਟਰਾਂਸਪੋਰਟਰਾਂ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਵੀ ਪੂਰਨ ਤੌਰ ‘ਤੇ ਕਿਸਾਨਾਂ ਨੂੰ ਸਹਿਯੋਗ ਦਿੱਤਾ ਗਿਆ। ਦੱਸ ਦਈਏ ਕਿ ਅੱਜ ਸਮਰਾਲਾ ਨੇੜੇ ਲੁਧਿਆਣਾ ਚੰਡੀਗੜ ਨੈਸ਼ਨਲ ਹਾਈਵੇ ਬੰਦ ਕਰਕੇ ਘੁਲਾਲ ਟੋਲ ਪਲਾਜ਼ਾ ‘ਤੇ ਬੈਠੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਬਲਬੀਰ ਸਿੰਘ ਰਾਜੇਵਾਲ ਸੰਬੋਧਨ ਕਰਨ ਪੁਹੰਚੇ।


ਇਹ ਵੀ ਪੜ੍ਹੋ: Ludhiana News: ਲੁਧਿਆਣਾ ਨੂੰ ਮਿਲੇਗਾ ਕੂੜੇ ਤੋਂ ਛੁਟਕਾਰਾ ! 2 ਕਰੋੜ ਰੁਪਏ ਦੀ ਲਾਗਤ ਨਾਲ ਲਾਇਆ ਜਾ ਰਿਹਾ ਪ੍ਰਾਜੈਕਟ


ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਾਰਮਿਕ ,ਜਾਤ-ਪਾਤ ਦੇ ਮੁੱਦਿਆਂ ‘ਤੇ ਅਗਲੀ ਚੋਣ ਲੜਨਾ ਚਾਹੁੰਦੇ ਹਨ। ਬਲਬੀਰ ਸਿੰਘ ਰਾਜੇਵਾਲ ਨੇ ਵਿਸ਼ੇਸ਼ ਤੌਰ ‘ਤੇ ਸਾਰੇ ਦੁਕਾਨਦਾਰਾਂ, ਸਰਕਾਰੀ ਅਤੇ ਨਿੱਜੀ ਟਰਾਂਸਪੋਰਟਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਭਾਵੇਂ ਦੁਬਾਰਾ ਸਰਕਾਰ ਬਣਾ ਲਵੇ ਫਿਰ ਵੀ ਅਸੀ ਸੰਘਰਸ ਜਾਰੀ ਰੱਖਾਂਗੇ।


ਇਹ ਵੀ ਪੜ੍ਹੋ: Barnala news: ਬਰਨਾਲਾ 'ਚ ਭਾਰਤ ਬੰਦ ਦਾ ਰਿਹਾ ਅਸਰ, ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਦੱਸਿਆ ਲੋਕ ਵਿਰੋਧੀ