Punjab News: ਲੁਧਿਆਣਾ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੇ ਨਾਂਅ ਦਾ ਲੱਗਿਆ ਹੋਇਆ ਨੀਂਹ ਪੱਥਰ ਬੁੱਢਾ ਦਰਿਆ ਤੋਂ ਤੋੜ ਦਿੱਤਾ ਹੈ। ਗੋਗੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਜ਼ਮੀਨੀ ਪੱਧਰ ’ਤੇ ਬਿਲਕੁਲ ਵੀ ਕੰਮ ਨਹੀਂ ਕਰ ਰਹੇ। ਅਧਿਕਾਰੀ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ ਜਿਸ ਕਾਰਨ ਬੁੱਢਾ ਦਰਿਆ ਦਾ ਕੰਮ ਨਹੀਂ ਹੋ ਰਿਹਾ। ਅੱਜ ਹਾਲਾਤ ਇਹ ਹਨ ਕਿ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਲੋਕ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ। ਗੋਗੀ ਨੇ ਕਿਹਾ ਕਿ ਜੇ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਨੂੰ ਧਰਨਾ ਦੇਣਾਪਿਆ ਤਾਂ ਉਹ ਜ਼ਰੂਰ ਦੇਣਗੇ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ, ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ VIP CULTURE ਦੇ ਸਖ਼ਤ ਖਿਲਾਫ਼ ਸੀ। ਆਪ ਵਾਲੇ ਖ਼ੁਦ ਕਹਿੰਦੇ ਸੀ ਕਿ ਅਸੀਂ ਕੋਈ ਵੀ ਨੀਂਹ ਪੱਥਰ ਨਹੀਂ ਰੱਖਾਂਗੇ ਸਗੋਂ ਕੰਮ ਕਰਕੇ ਦਿਖਾਵਾਂਗੇ। ਲੁਧਿਆਣਾ ਤੋਂ MLA ਗੁਰਪ੍ਰੀਤ ਗੋਗੀ ਵੱਲੋਂ ਝੂਠ ਦਾ ਨੀਂਹ ਪੱਥਰ ਹਟਾਇਆ ਗਿਆ ਕਿਉਂਕਿ ਉਹ ਕੰਮ ਨਹੀਂ ਕਰ ਪਾਏ।
ਮਜੀਠੀਆ ਨੇ ਕਿਹਾ ਕਿ ਗੋਗੀ ਜੀ ਮੈਂ ਆਸ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਪੰਜਾਬ ਵਿੱਚ ਝੂਠ ਦੇ ਨੀਂਹ ਪੱਥਰ ਰੱਖੇ ਗਏ ਹਨ ਤੁਸੀਂ ਖੁਦ ਕਹੀ ਲੈ ਕੇ ਢਾੳਗੇ। ਮੇਰੇ ਮਨ 'ਚ ਤੁਹਾਡੇ ਲਈ ਪਹਿਲਾਂ ਵੀ ਕਦਰ ਹੈ ਇਸ ਨਾਲ ਹੋਰ ਵਧੇਗੀ। ਗੋਗੀ ਜੀ ਨੀਂਹ ਪੱਥਰ ਵੀ ਢਾਹੋ ਤੇ ਮੁੱਖ ਮੰਤਰੀ ਦੇ ਝੂਠੇ ਪ੍ਰਚਾਰ ਦੇ ਨੀਂਹ ਪੱਥਰ ਵੀ ਢਾਹੋ।
ਜ਼ਿਕਰ ਕਰ ਦਈਏ ਕਿ ਗੋਗੀ ਨੇ ਕਿਹਾ, ਪ੍ਰਦੂਸ਼ਣ ਬੋਰਡ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਬੁੱਢਾ ਦਰਿਆ ਦੀ ਸਫ਼ਾਈ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਗੋਗੀ ਨੇ ਕਿਹਾ ਕਿ ਅੱਜ ਇਹ ਨੀਂਹ ਪੱਥਰ ਇਸ ਲਈ ਤੋੜਿਆ ਜਾ ਰਿਹਾ ਹੈ ਕਿਉਂਕਿ ਬੁੱਢਾ ਦਰਿਆ ਦੀ ਸਫ਼ਾਈ ਨਾ ਹੋਣ ਕਾਰਨ ਇਹ ਪੱਥਰ ਉਨ੍ਹਾਂ ਦੇ ਨਾਂਅ ਨੂੰ ਬਦਨਾਮ ਕਰ ਰਿਹਾ ਹੈ।