ਖੰਨਾ: ਇਲਾਕੇ ਦੇ ਗੁਲਜ਼ਾਰ ਕਾਲਜ 'ਚ ਦੋ ਸੂਬਿਆਂ ਦੇ ਵਿਦਿਆਰਥੀਆਂ 'ਚ ਖ਼ੂਨੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਝੜਪ ਬਿਹਾਰ ਤੇ ਮਣੀਪੁਰ ਦੇ ਵਿਦਿਆਰਥੀਆਂ ਵਿੱਚ ਹੋੀ ਹੈ ਜਿਸ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਵੀ ਹੋ ਗਏ ਗਨ।
ਇਸ ਘਟਨਾ ਮਗਰੋਂ ਬਿਹਾਰ ਦੇ ਰਹਿਣ ਵਾਲੇ ਵਿਦਿਆਰਥੀਆਂ ਨੇ ਕਾਲਜ ਅੰਦਰ ਧਰਨਾ ਲਗਾ ਦਿੱਤਾ। ਧਰਨੇ ਤੋਂ ਬਾਅਦ ਮਾਹੌਲ ਖ਼ਰਾਬ ਹੁੰਦਿਆਂ ਵੇਖ ਕੇ ਕਾਲਜ ਪ੍ਰਸ਼ਾਸਨ ਵੱਲੋਂ ਕਾਲਜ ਬੰਦ ਕਰ ਦਿੱਤਾ ਗਿਆ। ਉੱਥੇ ਹੀ ਕਾਲਜ ਵਿੱਚ ਹੋਏ ਝਗੜੇ ਦੀਆਂ ਖ਼ਤਰਨਾਕ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ।
ਵਿਦਿਆਰਥੀ ਨੇ ਦੱਸਿਆ ਕਿ ਕੰਟੀਨ ਅੰਦਰ ਖਾਣੇ ਨੂੰ ਲੈ ਕੇ ਆਪਸ 'ਚ ਬਹਿਸਬਾਜੀ ਹੋਈ ਸੀ ਜਿਸ ਮਗਰੋਂ ਝਗੜੇ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ।
ਕਿਹਾ ਜਾ ਰਿਹਾ ਹੈ ਕਿ ਮਣੀਪੁਰ ਦੇ ਵਿਦਿਆਰਥੀਆਂ ਨੇ ਬਿਹਾਰ ਦੇ ਰਹਿਣ ਵਾਲੇ ਵਿਦਿਆਰਥੀਆਂ ਉਪਰ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਇਸ ਤੋਂ ਬਾਅਦ ਕਾਲਜ ਪ੍ਰਸ਼ਾਸਨ ਵੱਲੋਂ ਇਸ ਦੀ ਕੋਈ ਸਾਰ ਨਹੀਂ ਲਈ ਗਈ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਮਜਬੂਰ ਹੋ ਕੇ ਧਰਨਾ ਲਾਇਆ।
ਜਦੋਂ ਇਸ ਬਾਬਤ ਕਾਲਜ ਦੇ ਐਗਜੀਕਿਉਟਿਵ ਡਾਇਰੈਕਟਰ ਗੁਰਕੀਰਤ ਸਿੰਘ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਕਾਲਜ ਦਾ ਅੰਦਰੂਨੀ ਮਾਮਲਾ ਹੈ ਉਹ ਇਸ ਨੂੰ ਛੇਤੀ ਹੀ ਹੱਲ ਕਰ ਲੈਣਗੇ।
ਖੰਨਾ ਨੇੜੇ ਭਿਆਨਕ ਹਾਦਸਾ! ਰੇਲ ਦੇ ਦਰਵਾਜੇ ਨਾਲ ਲਟਕ ਸਟੰਟ ਕਰਦੇ ਨੌਜਵਾਨ ਦੀ ਦਰਦਨਾਕ ਮੌਤ
ਖੰਨਾ ਵਿਖੇ ਸੁਪਰਫਾਸਟ ਰੇਲ ਗੱਡੀ ਦੇ ਦਰਵਾਜੇ ਨਾਲ ਲਟਕ ਕੇ ਸਟੰਟ ਕਰ ਰਿਹਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਨੌਜਵਾਨ ਪੋਲ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਹਾਦਸਾ ਚਾਵਾ ਰੇਲਵੇ ਸਟੇਸ਼ਨ ਕੋਲ ਹੋਇਆ ਜਿਸ ਦੀ ਵੀਡੀਉ ਵੀ ਸਾਹਮਣੇ ਆਈ ਹੈ।
ਹਾਦਸੇ ਦੀ ਜਾਂਚ ਕਰ ਰਹੇ ਰੇਲਵੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਟੇਸ਼ਨ ਮਾਸਟਰ ਨੇ ਸੂਚਨਾ ਦਿੱਤੀ ਸੀ ਕਿ ਰੇਲ ਗੱਡੀ ਵਿੱਚੋਂ ਡਿੱਗ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਂਚ ਪੜਤਾਲ ਦੌਰਾਨ ਇੱਕ ਵੀਡੀਓ ਪੁਲਿਸ ਹੱਥ ਲੱਗੀ ਜਿਸ ਵਿੱਚ ਨੌਜਵਾਨ ਮਾਲਵਾ ਐਕਸਪ੍ਰੈਸ ਗੱਡੀ ਦੇ ਦਰਵਾਜੇ ਨਾਲ ਲਟਕਦਾ ਦਿਖਾਈ ਦੇ ਰਿਹਾ ਹੈ।