Ludhiana News : ਖੰਨਾ ਦੇ ਪਿੰਡ ਕਿਸ਼ਨਗੜ੍ਹ ਨੇੜੇ ਬੀਤੀ ਰਾਤ ਸਵਿਫਟ ਕਾਰ ਸੜਕ ਕਿਨਾਰੇ ਖੜੇ ਟਰਾਲੇ ਨਾਲ ਟਕਰਾ ਗਈ ਹੈ। ਇਸ ਹਾਦਸੇ ਵਿੱਚ ਪਤੀ-ਪਤਨੀ ਦੀ ਮੌਕੇ 'ਤੇ ਮੌਤ ਹੋ ਗਈ ਹੈ। ਦੋਵੇਂ ਜਾਣੇ ਵਿਆਹ ਸਮਾਗਮ ਤੋਂ ਵਾਪਸ ਘਰ ਆ ਰਹੇ ਸਨ। ਮ੍ਰਿਤਕ ਚਰਨਜੀਤ ਸਿੰਘ ਚਰਨੀਂ ਕਿਸੇ ਕੇਸ ਵਿੱਚ ਜੇਲ 'ਚੋਂ ਪੈਰੋਲ 'ਤੇ ਬਾਹਰ ਆਇਆ ਹੋਇਆ ਸੀ।
ਮ੍ਰਿਤਕਾਂ ਦੀ ਪਛਾਣ ਚਰਨਜੀਤ ਸਿੰਘ ਚਰਨੀ (50) ਅਤੇ ਗਿਆਨ ਕੌਰ (47) ਵਜੋਂ ਹੋਈ ਹੈ। ਮ੍ਰਿਤਕ ਪਾਇਲ ਦੇ ਪਿੰਡ ਅਸਲਾਪੁਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਦੋ ਬੱਚੇ ਹਨ। ਦੋਵੇਂ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਬੀਜਾ ਲਾਗੇ ਖੜੇ ਟਰਾਲੇ ਵਿੱਚ ਸਵਿਫਟ ਕਾਰ ਵੱਜਣ ਕਾਰਨ ਪਤੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜੋ ਵਿਆਹ ਸਮਾਗਮ ਤੋਂ ਵਾਪਸ ਘਰ ਆ ਰਹੇ ਸਨ।
ਸਰਪੰਚ ਪਰਮਜੀਤ ਕੌਰ ਵਾਸੀ ਅਸਲਾਪੁਰ ਨੇ ਦੱਸਿਆ ਕਿ ਹਾਦਸੇ ਦੌਰਾਨ ਮਰਨ ਵਾਲੇ ਚਰਨਜੀਤ ਸਿੰਘ ਚਰਨੀਂ 50 ਸਾਲ ਅਤੇ ਉਸਦੇ ਦੀ ਪਤਨੀ ਗਿਆਨ ਕੌਰ 45 ਸਾਲ ਵਾਸੀ ਅਸਲਾਪੁਰ ਜੋ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚੋਂ ਪਿੰਡ ਮਾਣਕ ਮਾਜਰਾ ਤੋਂ ਵਾਪਸ ਆ ਰਹੇ ਸਨ, ਜਿਹਨਾਂ ਦੀ ਕਾਰ ਬੀਜਾ ਲਾਗੇ ਖੜੇ ਟਰਾਲੇ ਵਿੱਚ ਜਾ ਵੱਜੀ, ਜਿਸ ਕਾਰਨ ਪਤੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸਾ ਗ੍ਰਸਤ ਕਾਰ ਦੇ ਪਿੱਛੇ ਆ ਰਹੇ ਹੈਲਥ ਵਰਕਰ ਕਰਮਜੀਤ ਸਿੰਘ ਵਾਸੀ ਅਲੂਣਾ ਮਿਆਨਾ ਨੇ ਦੱਸਿਆ ਕਿ ਕਾਰ ਮੇਨ ਜੀਟੀ ਰੋਡ ਤੋਂ ਜਾਦੀਂ ਇੱਕਦਮ ਸਲਿੱਪ ਰੋਡ 'ਤੇ ਖੜੇ ਟਰਾਲੇ ਵਿੱਚ ਜਾ ਵੱਜੀ। ਉਸੇ ਵਕਤ ਦੋਨੋਂ ਪਤੀ ਪਤਨੀ ਨੂੰ ਹਾਦਸਾ ਗ੍ਰਸਤ ਕਾਰ ਵਿੱਚੋਂ ਬਾਹਰ ਕੱਢਿਆ ,ਜਿਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਹਾਦਸਾ ਵਾਪਰਨ ਦਾ ਕਾਰਨ ਕਾਰ ਦੀਆਂ ਬਰੇਕਾਂ ਵਿੱਚ ਡੰਡਾ ਫਸਿਆ ਦੱਸਿਆ। ਉਹਨਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਤੁਰੰਤ ਸਿਵਲ ਹਸਪਤਾਲ ਪਾਇਲ ਲਿਆਂਦਾ ਗਿਆ। ਇੱਥੇ ਇਹ ਵੀ ਪਤਾ ਲੱਗਾ ਕਿਮ੍ਰਿਤਕ ਚਰਨਜੀਤ ਸਿੰਘ ਚਰਨੀਂ ਕਿਸੇ ਕੇਸ ਵਿੱਚ ਫਸੇ ਜੇਲ ਚੋਂ ਪੈਰੋਲ 'ਤੇ ਆਇਆ ਹੋਇਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।