Ludhiana news: ਲੁਧਿਆਣਾ ਦੀ ਈਡਬਲਯੂਐਸ ਕਲੌਨੀ ਵਿੱਚ ਨਜਾਇਜ਼ ਤਰੀਕੇ ਨਾਲ ਭਰੇ ਜਾ ਰਹੇ ਗੈਸ ਸਿਲੰਡਰਾਂ ਬਾਰੇ ਸ਼ਿਕਾਇਤ ਕਰਨਾ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ। ਦੱਸ ਦਈਏ ਕਿ ਇੱਕ ਪਰਿਵਾਰ ਨੇ ਨਜਾਇਜ਼ ਤਰੀਕੇ ਨਾਲ ਭਰੇ ਜਾ ਰਹੇ ਸਿਲੰਡਰਾਂ ਦੀ ਸ਼ਿਕਾਇਤ ਕੀਤੀ ਤਾਂ ਆਰੋਪੀਆਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। 


ਹਾਲਾਤ ਉਦੋਂ ਹੋਰ ਵੀ ਮਾੜੇ ਹੋ ਗਏ ਜਦੋਂ ਸ਼ਿਕਾਇਤ 'ਤੇ ਕਾਰਵਾਈ ਕਰਨ ਦੀ ਬਜਾਏ ਪੁਲਿਸ ਮਾਮਲੇ ਨੂੰ ਲਟਕਾ ਰਹੀ ਹੈ। ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਪੀੜਤ ਪਰਿਵਾਰ ਦੇ ਹੱਕ ਵਿੱਚ ਆਏ ਹਿੰਦੂ ਸੰਗਠਨ ਦੇ ਨੇਤਾ ਜਤਿੰਦਰ ਗੋਰਿਅਨ ਥਾਣਾ ਡਵੀਜ਼ਨ ਨੰਬਰ 7 ਦੇ ਬਾਹਰ ਧਰਨਾ ਲਾ ਕੇ ਬੈਠ ਗਏ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਗੱਲ ਕਹੀ।


ਇਹ ਵੀ ਪੜ੍ਹੋ: IMD Monsoon: ਇਸ ਵਾਰ ਮਾਨਸੂਨ ਤੋੜੇਗਾ 50 ਸਾਲਾਂ ਦੇ ਰਿਕਾਰਡ, 1 ਜੂਨ ਤੋਂ ਦੇਵੇਗਾ ਦਸਤਕ ਇਸ ਤਰੀਕ ਤੱਕ ਰਹੇਗਾ


ਇਸ ਮੌਕੇ ਉਨ੍ਹਾਂ ਨੇ ਥਾਣੇ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਵੀ ਕੀਤਾ। ਪੀੜਤ ਪਰਿਵਾਰ ਦੇ ਹੱਕ ਵਿੱਚ ਆਏ ਹਿੰਦੂ ਜਥੇਬੰਦੀ ਦੇ ਆਗੂ ਨੇ ਆਰੋਪ ਲਗਾਇਆ ਕਿ ਆਰੋਪੀਆਂ ਵੱਲੋਂ ਨਜਾਇਜ਼ ਤਰੀਕੇ ਨਾਲ ਗੈਸ ਦੇ ਸਿਲੰਡਰ ਭਰੇ ਜਾਂਦੇ ਹਨ। ਇਸ ਬਾਰੇ ਸ਼ਿਕਾਇਤ ਕਰਨ 'ਤੇ ਉਨ੍ਹਾਂ ਨੇ ਪਰਿਵਾਰ ਨਾਲ ਕੁੱਟਮਾਰ  ਕੀਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਮਾਮਲੇ 'ਤੇ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਲਟਕਾਇਆ ਜਾ ਰਿਹਾ ਹੈ। ਦੂਜੇ ਪਾਸੇ ਪੀੜਤ ਪਰਿਵਾਰ ਦਾ ਇਹ ਵੀ ਆਰੋਪ ਸੀ ਕਿ ਪੁਲਿਸ ਨੂੰ ਕਥਿਤ ਤੌਰ 'ਤੇ ਆਰੋਪੀਆਂ ਵੱਲੋਂ ਰਿਸ਼ਵਤ ਦਿੱਤੀ ਜਾਂਦੀ ਹੈ ਜਿਸ ਕਰਕੇ ਉਨ੍ਹਾਂ 'ਤੇ ਕਾਰਵਾਈ ਨਹੀਂ ਹੁੰਦੀ। 


ਇਹ ਵੀ ਪੜ੍ਹੋ: Cm bhagwant mann: ਦੋ ਦਿਨ ਗੁਜਰਾਤ 'ਚ ਗੱਜਣਗੇ ਮੁੱਖ ਮੰਤਰੀ ਮਾਨ, ਪਾਰਟੀ ਦੇ ਹੱਕ 'ਚ ਕਰਨਗੇ ਰੋਡ ਸ਼ੋਅ