Ludhiana News : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਲੁਧਿਆਣਾ ਪਹੁੰਚੇ ਹਨ , ਜਿੱਥੇ ਬਿਕਰਮ ਮਜੀਠੀਆ ਨੇ ਆਪ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਮਾੜਾ ਬੋਲ ਕੇ ਗੰਨਮੈਨ ਲੈਣ ਵਾਲਿਆਂ ਨੂੰ ਗੰਨਮੈਨ ਨਾ ਦਿਉ ਅਤੇ ਖੁਦ ਹੀ ਭੁਗਤਣ ਦਿਓ। 

 

ਨਾਲ ਹੀ ਕਿਹਾ ਕਿ ਕਤਲੋਗਾਰਦ ਦੇ ਹੱਕ ਵਿੱਚ ਨਹੀਂ , ਕਾਨੂੰਨ ਸਜ਼ਾ ਦੇਵੇਗਾ ,ਕਨੂੰਨ ਉੱਪਰ ਭਰੋਸਾ ਰੱਖਿਆ ਜਾਵੇ। ਆਪ ਵਿਧਾਇਕ ਕੁਵਰ ਵਿਜੇ ਪ੍ਰਤਾਪ 'ਤੇ ਵੀ ਨਿਸ਼ਾਨਾ ਸਾਧਿਆ ਹੈ। ਲੁਧਿਆਣਾ ਨਿੱਜੀ ਪ੍ਰੋਗਰਾਮ ਵਿੱਚ ਪਹੁੰਚੇ ਅਕਾਲੀ ਦਲ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਫਰੀਦਕੋਟ ਵਿੱਚ ਹੋਏ ਕਤਲ ਨੂੰ ਲੈ ਕੇ ਸਵਾਲ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਕਾਨੂੰਨ ਵਿਵਸਥਾ ਠੀਕ ਨਹੀਂ , ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸਤੀਫਾ ਦੇਣ। 

 

ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ। ਪਾਕਿਸਤਾਨ ਵੱਲੋਂ ਆਏ ਦਿਨ ਸ਼ਾਂਤੀ ਭੰਗ ਕਰਨ ਦੇ ਮਨਸੂਬੇ ਨਾਲ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੇ ਕਤਲੋ-ਗਾਰਤ ਲਈ ਵਾਰ-ਵਾਰ ਪੁਲੀਸ ਅਧਿਕਾਰੀਆਂ ਦੀ ਬਦਲੀ ਦੀ ਨਹੀਂ ਲੋੜ , ਮੁੱਖ ਮੰਤਰੀ ਜਿੰਮੇਵਾਰੀ ਨਾ ਨਿਭਾ ਸਕਣ ਲਈ ਆਪਣਾ ਅਸਤੀਫਾ ਦੇਣ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣ।

 

ਮਾੜੀ ਸ਼ਬਦਾਵਲੀ ਵਰਤ ਕੇ ਸਕਿਊਰਟੀ ਹਾਸਲ ਕਰਨ ਵਾਲਿਆਂ ਉਪਰ ਵੀ ਵਰਦਿਆਂ ਬਿਕਰਮਜੀਤ ਮਜੀਠੀਆ ਕਿਹਾ ਅਜਿਹੇ ਲੋਕਾਂ ਨੂੰ ਸਕਿਊਰਟੀ ਨਹੀਂ ਦੇਣੀ ਚਾਹੀਦੀ , ਖੁਦ ਭੁਗਤਣ। ਉਨ੍ਹਾਂ ਕਿਹਾ ਕਤਲੋਗਾਰਤ ਦੇ ਵੀ ਹੱਕ ਵਿੱਚ ਨਹੀਂ ਹਾਂ, ਕਿਹਾ ਵੋਟਾਂ ਮੰਗਣ ਲਈ ਵੀ ਨਹੀਂ ਗਿਆ ਸੀ ਸੂਰੀ ਕੋਲ,ਪਰ ਲੋਕਾਂ ਨੂੰ ਕਨੂਨ 'ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਕਾਨੂੰਨ ਦੇਵੇਗਾ। ਕੁੰਵਰ ਵਿਜੇ ਪ੍ਰਤਾਪ ਉਪਰ ਵੀ ਨਿਸ਼ਾਨਾ ਸਾਧਿਆ ਹੈ ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।