Ludhiana News: ਅੱਜ ਪੰਜਾਬ ਵਿੱਚ ਸਾਰੇ ਸੈਂਕੜੇ ਪੰਚਾਂ-ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਧਨਾਨਸੂ ਸਥਿਤ ਸਾਈਕਲ ਵੈਲੀ ਵਿੱਚ ਹੋਣ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਲੁਧਿਆਣਾ ਪੁੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਲੁਧਿਆਣਾ ਦੀ ਆਵਾਜਾਈ ਠੱਪ ਹੋ ਗਈ ਹੈ। ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਹਨ।


ਟਰੈਫਿਕ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਵੱਲੋਂ ਨਵਾਂ ਟਰੈਫਿਕ ਰੂਟ ਪਲਾਨ ਬਣਾਇਆ ਗਿਆ ਹੈ, ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਜਾਂ ਟ੍ਰੈਫਿਕ ਜਾਮ ਵਿੱਚ ਫਸਣਾ ਨਾ ਪਵੇ। ਇਹ ਨਵਾਂ ਟਰੈਫਿਕ ਰੂਟ ਪਲਾਨ ਸਿਰਫ 8 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੈ।


1. ਚੰਡੀਗੜ੍ਹ ਤੋਂ ਲੁਧਿਆਣਾ ਵੱਲ ਆਉਣ ਵਾਲੇ ਭਾਰੀ ਵਾਹਨਾਂ ਨੂੰ ਨੀਲੋਂ ਤੋਂ ਦੋਰਾਹਾ ਮਾਰਗ ਤੋਂ ਲੁਧਿਆਣਾ ਵਿੱਚ ਐਂਟਰੀ ਦਿੱਤੀ ਜਾਵੇਗੀ।


2. ਦਿੱਲੀ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨ ਦੋਰਾਹਾ ਤੋਂ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਨਵਾਂ ਸ਼ਹਿਰ, ਜੰਮੂ ਕਸ਼ਮੀਰ ਵੱਲ ਜਾਣ ਵਾਲੇ ਹੈਵੀ ਵਾਈਨ ਦਿੱਲੀ ਰੋਡ ਤੋਂ ਵਾਇਆ ਦੋਰਾਹਾ, ਸ਼ੇਰਪੁਰ ਚੌਂਕ, ਸਮਰਾਲਾ ਚੌਂਕ, ਜਲੰਧਰ ਬਾਈਪਾਸ ਰਾਹੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਣਗੇ।  


3. ਦੋਰਾਹਾ ਤੋਂ ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਰਨਾਲਾ ਅਤੇ ਬਠਿੰਡਾ ਵੱਲ ਜਾਣ ਵਾਲੇ ਭਾਰੀ ਵਾਹਨ ਦੋਰਾਹਾ ਨੇੜੇ ਸਿੱਧੂ ਹਸਪਤਾਲ ਡਾਈਵਰਟ ਕਰਕੇ ਵਾਇਆ ਦੱਖਣੀ ਬਾਈਪਾਸ ਤੋਂ ਟਿੱਬਾ ਨਹਿਰ ਪੁਲ ਤੋਂ ਹੁੰਦਿਆਂ ਹੋਇਆਂ ਵੇਰਕਾ ਮਿਲਕ ਪਲਾਂਟ ਵੱਲ ਜਾਂਦਿਆਂ ਹੋਇਆਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਨ।


4. ਚੰਡੀਗੜ੍ਹ ਸਾਈਡ, ਮਾਛੀਵਾੜਾ ਸਾਈਡ ਤੋਂ ਲੁਧਿਆਣਾ ਵੱਲ ਆਉਣ ਵਾਲੇ ਛੋਟੇ ਵਾਹਨਾਂ ਨੂੰ ਕੋਹਾੜਾ ਤੋਂ ਸਾਹਨੇਵਾਲ ਸਾਈਡ ਵੱਲ ਮੋੜ ਦਿੱਤਾ ਜਾਵੇਗਾ, ਜੋ ਦਿੱਲੀ ਰੋਡ ਤੋਂ ਹੋ ਕੇ ਸ਼ੇਰਪੁਰ ਚੌਕ ਤੋਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਣਗੇ।


5. ਲੁਧਿਆਣਾ ਸ਼ਹਿਰ ਵਾਲੇ ਪਾਸੇ ਤੋਂ ਕੋਹਾੜਾ ਚੌਕ ਤੋਂ ਚੰਡੀਗੜ੍ਹ ਵਾਲੇ ਪਾਸੇ ਅਤੇ ਟਿੱਬਾ ਨਹਿਰ ਦੇ ਪੁਲ ਵਾਲੇ ਪਾਸੇ ਤੋਂ ਜਾਣ ਵਾਲੇ ਵਾਹਨ ਸਾਹਨੇਵਾਲ ਚੌਕ ਤੋਂ ਮੋੜ ਦਿੱਤੇ ਜਾਣਗੇ ਅਤੇ ਦੋਰਾਹਾ ਤੋਂ ਨੀਲੋ ਪੁਲ ਰਾਹੀਂ ਆਪਣੀ ਮੰਜ਼ਿਲ 'ਤੇ ਪਹੁੰਚਣਗੇ।


6. ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਰਨਾਲਾ, ਬਠਿੰਡਾ, ਡੇਹਲੋਂ ਤੋਂ ਆਉਣ ਵਾਲੇ ਵਾਹਨ ਦੱਖਣੀ ਬਾਈਪਾਸ ਰਾਹੀਂ ਅਤੇ ਸਾਹਨੇਵਾਲ ਚੌਕ ਤੋਂ ਚੰਡੀਗੜ੍ਹ ਵਾਲੇ ਪਾਸੇ ਨੂੰ ਜਾਣ ਵਾਲੇ ਵਾਹਨਾਂ ਨੂੰ ਟਿੱਬਾ ਪੁਲ ਤੋਂ ਮੋੜ ਦਿੱਤਾ ਗਿਆ ਹੈ।


7. ਲੁਧਿਆਣਾ ਸ਼ਹਿਰ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੀ ਟਰੈਫਿਕ ਨੂੰ ਸਮਰਾਲਾ ਚੌਕ ਤੋਂ ਮੋੜ ਦਿੱਤਾ ਗਿਆ ਹੈ, ਇਹ ਵਾਹਨ ਦਿੱਲੀ ਰੋਡ ਤੋਂ ਸ਼ੇਰਪੁਰ ਚੌਕ, ਦੋਰਾਹਾ, ਨੀਲੋਂ ਪੁਲ ਤੋਂ ਹੁੰਦੇ ਹੋਏ ਆਪਣੀ ਮੰਜ਼ਿਲ ਵੱਲ ਜਾ ਸਕਣਗੇ।


8. ਜਲੰਧਰ ਵਾਲੇ ਪਾਸੇ ਤੋਂ ਲੁਧਿਆਣਾ ਵੱਲ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਲਾਡੋਵਾਲ ਤੋਂ ਦੱਖਣੀ ਬਾਈਪਾਸ ਰਾਹੀਂ ਟਿੱਬਾ ਪੁਲ ਰਾਹੀਂ ਦੋਰਾਹਾ ਵੱਲ ਮੋੜ ਦਿੱਤਾ ਜਾਵੇਗਾ ਅਤੇ ਨੀਲੋ ਨਹਿਰ ਦੇ ਪੁਲ ਰਾਹੀਂ ਦਿੱਲੀ ਰੋਡ ਵਾਲੇ ਪਾਸੇ ਤੋਂ ਚੰਡੀਗੜ੍ਹ ਜਾਵੇਗਾ।


ਇਸ ਟਰੈਫਿਕ ਰੂਟ ਪਲਾਨ ਨੂੰ ਜਾਰੀ ਕਰਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਜ ਦੇ ਨਵੇਂ ਟਰੈਫਿਕ ਰੂਟ ਪਲਾਨ ਦਾ ਲਾਭ ਉਠਾਉਣ ਤਾਂ ਜੋ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ ਅਤੇ ਆਪਣਾ ਕੀਮਤੀ ਸਮਾਂ ਬਚਾਇਆ ਜਾ ਸਕੇ।