Ludhiana News: ਖੰਨਾ 'ਚ ਪੰਜਾਬ ਪੁਲਿਸ ਦੇ ਸੇਵਾਮੁਕਤ ਥਾਣੇਦਾਰ ਦੇ ਕਾਰਨਾਮਾ ਸਾਹਮਣੇ ਆਏ ਹਨ। ਸਾਬਕਾ ਪੁਲਿਸ ਵਾਲਾ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਇੱਕ ਹੋਟਲ 'ਚ ਲੈ ਗਿਆ ਅਤੇ ਉਸ ਨੂੰ ਬੀਅਰ ਪਿਲਾਈ ਅਤੇ ਫਿਰ ਸਰੀਰਕ ਸਬੰਧ ਬਣਾਏ। ਇਸ ਦੌਰਾਨ ਕੁਝ ਝਗੜਾ ਹੋ ਗਿਆ ਅਤੇ ਗੁੱਸੇ 'ਚ ਆ ਕੇ ਦੋਸ਼ੀ ਨੇ ਆਪਣੀ ਪ੍ਰੇਮਿਕਾ 'ਤੇ ਬੋਤਲ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਮਹਿਲਾ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਹੋਟਲ 'ਚ ਛੱਡ ਕੇ ਉਸ ਦਾ ਮੋਬਾਇਲ ਅਤੇ ਪੈਸੇ ਲੈ ਕੇ ਭੱਜ ਗਿਆ। ਪੁਲਿਸ ਨੇ ਜ਼ਖ਼ਮੀ ਔਰਤ ਦੀ ਸ਼ਿਕਾਇਤ ’ਤੇ ਸੇਵਾਮੁਕਤ ਏਐਸਆਈ ਅਮਰ ਸਿੰਘ ਵਾਸੀ ਖੰਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਔਰਤ ਨੇ ਦੱਸਿਆ ਕਿ ਅਮਰ ਸਿੰਘ ਤਿੰਨ ਮਹੀਨੇ ਪਹਿਲਾਂ ਹੀ ਸੇਵਾਮੁਕਤ ਹੋਇਆ ਸੀ। ਉਹ ਇੱਕ ਦੂਜੇ ਨੂੰ 12 ਸਾਲਾਂ ਤੋਂ ਜਾਣਦੇ ਹਨ। ਡਿਊਟੀ ਦੌਰਾਨ ਵੀ ਅਮਰ ਸਿੰਘ ਉਸ ਨੂੰ ਕਦੇ ਹੋਟਲ ਤੇ ਕਦੇ ਥਾਣੇ ਬੁਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਉਸ ਨੂੰ ਕਈ ਵਾਰ ਕੁੱਟਦਾ ਸੀ। ਉਹ ਡਰ ਦੇ ਮਾਰੇ ਸਭ ਕੁਝ ਬਰਦਾਸ਼ਤ ਕਰਦੀ ਰਹੀ ਪਰ ਹੁਣ ਅਮਰ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਔਰਤ ਨੇ ਦੱਸਿਆ ਕਿ ਉਹ ਸੇਵਾਮੁਕਤ ਏਐਸਆਈ ਨੂੰ ਮਿਲਣ ਲਈ ਅਦਾਲਤ ਗਈ ਸੀ। ਉਥੋਂ ਦੋਵੇਂ ਇੱਕ ਹੋਟਲ ਵਿੱਚ ਗਏ। ਰਸਤੇ ਵਿੱਚ ਬੀਅਰ ਦੀਆਂ ਬੋਤਲਾਂ ਲੈ ਲਈਆਂ। ਹੋਟਲ ਦੇ ਕਮਰੇ ਵਿੱਚ ਮੁਲਜ਼ਮ ਨੇ ਬੀਅਰ ਪੀਤੀ ਅਤੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ। ਇਸ ਦੌਰਾਨ ਅਮਰ ਸਿੰਘ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬੀਅਰ ਦੀ ਬੋਤਲ ਨਾਲ ਉਸ ’ਤੇ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਿਆ।


12 ਸਾਲ ਪਹਿਲਾਂ ਹੋਈ ਸੀ ਮੁਲਾਕਾਤ


ਪੀੜਤਾ ਅਨੁਸਾਰ ਉਸ ਦੀ ਮੁਲਾਕਾਤ ਕਰੀਬ 12 ਸਾਲ ਪਹਿਲਾਂ ਦੋਰਾਹਾ ਥਾਣੇ ਵਿੱਚ ਅਮਰ ਸਿੰਘ ਨਾਲ ਹੋਈ ਸੀ। ਉਸ ਸਮੇਂ ਅਮਰ ਸਿੰਘ ਹੌਲਦਾਰ ਸੀ ਅਤੇ ਦੋਰਾਹਾ ਵਿਖੇ ਤਾਇਨਾਤ ਸੀ। ਔਰਤ ਕਿਸੇ ਸ਼ਿਕਾਇਤ ਨੂੰ ਲੈ ਕੇ ਥਾਣੇ ਆਈ ਸੀ। ਉਥੋਂ ਉਨ੍ਹਾਂ ਦੀ ਦੋਸਤੀ ਸ਼ੁਰੂ ਹੋਈ।


ਥਾਣਾ ਸਿਟੀ 2 ਵਿੱਚ ਮਹਿਲਾ ਦੀ ਸ਼ਿਕਾਇਤ ’ਤੇ ਸੇਵਾਮੁਕਤ ਏਐਸਆਈ ਅਮਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮੂਲੀ ਧਾਰਾਵਾਂ ਤਹਿਤ ਕੇਸ ਦਰਜ ਹੋਣ ਕਾਰਨ ਪੀੜਤ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਮਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।