Ludhiana News: ਲੁਧਿਆਣਾ 'ਚ ਜਦੋਂ ਇੱਕ ਪ੍ਰੇਮਿਕਾ ਨੇ ਪ੍ਰੇਮੀ 'ਤੇ ਵਿਆਹ ਲਈ ਦਬਾਅ ਪਾਇਆ ਤਾਂ ਉਸ ਦੇ ਪ੍ਰੇਮੀ ਨੇ ਸੜਕ ਹਾਦਸੇ 'ਚ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪ੍ਰੇਮਿਕਾ ਵੱਲੋਂ ਉਸ ’ਤੇ ਵਿਆਹ ਕਰਨ ਲਈ ਲਗਾਤਾਰ ਦਬਾਅ ਪਾਉਣ ਤੋਂ ਤੰਗ ਆ ਗਿਆ ਸੀ ਅਤੇ ਜਦੋਂ ਉਸ ਨੇ ਸਾਰੀ ਗੱਲ ਆਪਣੇ ਭਰਾ ਕੁਲਵਿੰਦਰ ਨੂੰ ਦੱਸੀ ਤਾਂ ਉਸ ਨੇ ਅਤੇ ਕੁਲਵਿੰਦਰ ਸਿੰਘ ਨੇ ਉਸ ਦਾ ਕਤਲ ਕਰਨ ਦਾ ਮਨ ਬਣਾ ਲਿਆ ਜਿਸ ਤੋਂ ਬਾਅਦ ਉਸ ਨੇ ਅਜਮੇਰ ਸਿੰਘ ਨਾਂਅ ਦੇ ਵਿਅਕਤੀ ਨਾਲ ਸੰਪਰਕ ਕਰਕੇ ਐਕਸੀਡੈਂਟ ਵਿਖਾਇਆ ਅਤੇ ਪੰਜਾਹ ਹਜ਼ਾਰ ਰੁਪਏ ਵਿੱਚ ਸਾਰਾ ਸੌਦਾ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।


ਪੁਲਿਸ ਵੱਲੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਖੁਲਾਸਾ ਹੋਇਆ ਕਿ ਸਵੀਟੀ ਅਰੋੜਾ ਦਾ ਕਤਲ ਕਰਨ ਵਾਲੇ ਦੋਵੇਂ ਚਚੇਰੇ ਭਰਾ ਸਨ, ਜਿਨ੍ਹਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਮੋਹਾਲੀ ਅਤੇ ਕੁਲਵਿੰਦਰ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ।


ਮੁਲਜ਼ਮ ਲਖਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਇੱਕ ਲੜਕਾ ਹੈ ਪਰ ਉਸ ਦੀ ਪਤਨੀ ਦੀ ਸੱਤ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੋਸ਼ੀ ਲਖਵਿੰਦਰ ਨੇ ਦੱਸਿਆ ਕਿ 7 ਸਾਲ ਪਹਿਲਾਂ ਸਵੀਟੀ ਅਰੋੜਾ ਸੋਸ਼ਲ ਮੀਡੀਆ ਰਾਹੀਂ ਉਸ ਦੇ ਸੰਪਰਕ 'ਚ ਆਈ ਸੀ ਅਤੇ ਉਨ੍ਹਾਂ ਵਿਚਕਾਰ ਅਫੇਅਰ ਚੱਲ ਰਿਹਾ ਸੀ ਅਤੇ ਸਵੀਟੀ ਇਕ ਸਾਲ ਤੋਂ ਲਗਾਤਾਰ ਉਸ 'ਤੇ ਉਸ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ ਪਰ ਉਹ ਇਨਕਾਰ ਕਰ ਰਿਹਾ ਸੀ। ਫਿਰ ਇੱਕ ਦਿਨ, ਇੱਕ ਸੋਚੀ ਸਮਝੀ ਯੋਜਨਾ ਦੇ ਤਹਿਤ, ਉਹ ਆਪਣੇ ਚਚੇਰੇ ਭਰਾ ਕੁਲਵਿੰਦਰ ਨੂੰ ਮਿਲਿਆ ਅਤੇ ਸਵੀਟੀ ਨੂੰ ਉਸਦੇ ਉੱਪਰ ਕਾਰ ਚਲਾ ਕੇ ਮਾਰ ਦਿੱਤਾ ਤਾਂ ਜੋ ਪੁਲਿਸ ਜਾਂ ਕਿਸੇ ਨੂੰ ਸ਼ੱਕ ਨਾ ਹੋਵੇ।


ਪੁਲਿਸ ਅਨੁਸਾਰ ਸਵੀਟੀ ਅਰੋੜਾ ਮੁਲਜ਼ਮ ’ਤੇ ਲਗਾਤਾਰ ਉਸ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾ ਰਹੀ ਸੀ ਪਰ ਮੁਲਜ਼ਮ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਜਿਸ ਕਾਰਨ ਮੁਲਜ਼ਮ ਨੇ ਆਪਣੇ ਚਚੇਰੇ ਭਰਾ ਨਾਲ ਮਿਲ ਕੇ ਯੋਜਨਾ ਅਨੁਸਾਰ ਵਾਰਦਾਤ ਨੂੰ ਅੰਜਾਮ ਦਿੱਤਾ।