ਲੁਧਿਆਣਾ: ਪਿਛਲੇ ਕਾਫੀ ਸਮੇਂ ਤੋਂ ਮਿਲੀ ਸ਼ਿਕਾਇਤਾਂ 'ਤੇ ਚੰਡੀਗੜ੍ਹ ਰੋਡ 32 ਸੈਕਟਰ ਨੇੜੇ ਬਣੇ ਪੀਜੀ ਉੱਤੇ ਗਲਾਡਾ ਵੱਲੋਂ ਕਾਰਵਾਈ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਮੁਹੱਲਾ ਵਾਸੀਆਂ ਵੱਲੋਂ ਗਲਾਡਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ। ਪੀਜੀ ਦੀ ਆੜ ਵਿੱਚ ਗ਼ਲਤ ਕੰਮ ਹੁੰਦੇ ਹਨ। ਜਿਸ ਉੱਤੇ ਗਲਾਡਾ ਵੱਲੋਂ ਪੀਜੀ ਮਾਲਕ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਪਰ ਪੀਜੀ ਮਾਲਕ ਵੱਲੋਂ ਇਸਦਾ ਕੋਈ ਤੱਥ ਨਹੀਂ ਪੇਸ਼ ਕੀਤਾ ਗਿਆ। 


ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੀਜੀ 'ਤੇ ਥਾਣਾ ਡਵੀਜਨ ਨੰਬਰ7ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਗਈ।ਮੁਹੱਲਾ ਵਾਸੀਆਂ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ 'ਚ ਕਮਰਸ਼ੀਅਲ ਪੀਜੀ ਬਣਾ ਨਾਜਾਇਜ਼ ਕੰਮ ਵੀ ਹੁੰਦੇ ਰਹੇ ਹਨ।


ਇਨ੍ਹਾਂ ਸ਼ਿਕਾਇਤਾਂ 'ਤੇ ਗਲਾਡਾ ਅਤੇ ਥਾਣਾ ਡਵੀਜਨ ਨੰਬਰ 7 ਵੱਲੋਂ ਸੰਯੁਕਤ ਤੌਰ 'ਤੇ ਕਾਰਵਾਈ ਕਰ ਪੀਜੀ ਨੂੰ ਸੀਲ ਕੀਤਾ ਗਿਆ ਹੈ।


ਗਲਾਡਾ ਅਧਿਕਾਰੀ ਸੁੱਖਵਿੰਦਰ ਸਿੰਘ ਨੇ ਦੱਸਿਆ ਇਹ ਕਾਰਵਾਈ ਸ਼ਿਕਾਇਤਾਂ ਦੇ ਆਧਾਰ 'ਤੇ ਕੀਤੀ ਗਈ ਹੈ ।ਇਸ ਬਾਰੇ ਪੀਜੀ ਮਾਲਕ ਨੂੰ ਨੋਟਿਸ ਵੀ ਦਿੱਤੇ ਗਏ ਪਰ ਇਸਦਾ ਕੋਈ ਜਵਾਬ ਨਹੀਂ ਆਇਆ। 
ਇਹ ਪੀਜੀ ਨਾਜਾਇਜ਼ ਤੌਰ ਪਰ ਚੱਲ ਰਹੀ ਸੀ। ਪੀਜੀ ਮਾਲਕ ਵੱਲੋਂ ਅਸਲ ਤੱਥ ਪੇਸ਼ ਕੀਤੇ ਜਾਣ ਮਗਰੋਂ ਇਸ ਬਾਰੇ ਦੇਖਿਆ ਜਾਏਗਾ। ਗਲਾਡਾ ਦੀ ਕਾਰਵਾਈ 'ਚ ਥਾਣਾ ਡਵੀਜਨ ਨੰਬਰ7 ਪੁਲਿਸ ਮੌਕੇ ਪਰ ਪੁੱਜੀ। ਇਸ ਦੌਰਾਨ ਪੀਜੀ ਖਾਲੀ ਕਰਵਾਇਆ ਗਿਆ।


ਮੁਹੱਲਾ ਵਾਸੀਆਂ ਵੱਲੋਂ ਕਿਹਾ ਗਿਆ ਪੀਜੀ ਨਾਜਾਇਜ਼ ਤੌਰ ਉੱਤੇ ਰਿਹਾਇਸ਼ੀ ਇਲਾਕੇ ਵਿੱਚ ਚਲਾਇਆ ਜਾ ਰਿਹਾ ਸੀ। ਮੁਹੱਲਾ ਵਾਸੀਆਂ ਵੱਲੋਂ ਕਈ ਵਾਰ ਸ਼ਿਕਾਇਤ ਕੀਤੀ ਗਈ। ਕਿ ਪੀਜੀ ਦੀ ਆੜ 'ਚ ਇੱਥੇ ਕਮਰੇ ਲੈ ਕੇ ਗ਼ੈਰ-ਕਾਨੂੰਨੀ ਕੰਮ ਵੀ ਕੀਤੇ ਜਾਂਦੇ ਸਨ। ਇਨ੍ਹਾਂ ਨੂੰ ਦੇਖਦਿਆਂ ਹੋਏ ਪਹਿਲਾਂ ਥਾਣਾ ਡਵੀਜਨ ਨੰਬਰ7ਪੁਲਿਸ ਵੱਲੋਂ ਰੇਡ ਵੀ ਕੀਤੀ ਗਈ ਸੀ।ਜਿਸ ਵਜੋਂ ਰਹਿ ਰਹੇ ਜੋੜਿਆਂ ਤੋਂ ਕਮਰੇ ਖ਼ਾਲੀ ਕਰਵਾਏ ਸਨ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।