Ludhiana News: ਲੁਧਿਆਣਾ ਦੇ ਦੱਖਣੀ ਬਾਈਪਾਸ 'ਤੇ 10 ਦਿਨਾਂ ਲਈ ਟ੍ਰੈਫਿਕ ਡਾਇਵਰਜ਼ਨ ਕੀਤਾ ਗਿਆ ਹੈ। ਲੁਧਿਆਣਾ ਟ੍ਰੈਫਿਕ ਪੁਲਿਸ (Ludhiana Traffic Police) ਨੇ ਇੱਕ ਡਾਇਵਰਜ਼ਨ ਪਲਾਨ ਜਾਰੀ ਕੀਤਾ ਹੈ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਾਇਵਰਜ਼ਨ ਪਲਾਨ ਦੀ ਪਾਲਣਾ ਕਰਨ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਦੱਖਣੀ ਬਾਈਪਾਸ 'ਤੇ ਈਸ਼ਰ ਨਗਰ ਅਤੇ ਲੋਹਾਰਾ ਪੁਲਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਮੁਰੰਮਤ ਦੇ ਕੰਮ ਦੌਰਾਨ ਟ੍ਰੈਫਿਕ ਪੁਲਿਸ ਨੇ ਦੱਖਣੀ ਬਾਈਪਾਸ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ। ਦੱਖਣੀ ਬਾਈਪਾਸ 'ਤੇ ਹਲਕੇ ਵਾਹਨ ਪਹਿਲਾਂ ਵਾਂਗ ਹੀ ਚੱਲਦੇ ਰਹਿਣਗੇ। ਟ੍ਰੈਫਿਕ ਡਾਇਵਰਜ਼ਨ ਪਲਾਨ 18 ਜਨਵਰੀ ਤੋਂ ਅਗਲੇ 10 ਦਿਨਾਂ ਲਈ ਲਾਗੂ ਰਹੇਗਾ।
ਇਦਾਂ ਰਹੇਗਾ ਡਾਇਵਰਜ਼ਨ ਪਲਾਨ
ਭਾਰੀ ਵਾਹਨ ਟਿੱਬਾ ਪੁਲ ਤੋਂ ਸਿੱਧਵਾਂ ਨਹਿਰ ਦੇ ਨਾਲ ਦੱਖਣੀ ਬਾਈਪਾਸ 'ਤੇ ਨਹੀਂ ਜਾਣਗੇ। ਭਾਰੀ ਵਾਹਨ ਟਿੱਬਾ ਪੁਲ ਤੋਂ ਡੇਹਲੋਂ ਰੋਡ ਰਾਹੀਂ ਮਾਲੇਰਕੋਟਲਾ ਰੋਡ 'ਤੇ ਜਾਣਗੇ। ਡੇਹਲੋਂ ਦੇ ਨੇੜੇ ਉਹ ਗਿੱਲ ਰੋਡ ਅਤੇ ਫਿਰ ਦੱਖਣੀ ਬਾਈਪਾਸ 'ਤੇ ਵੇਰਕਾ ਵੱਲ ਜਾਣਗੇ।
ਵੇਰਕਾ ਤੋਂ ਸਾਹਨੇਵਾਲ ਜਾਣ ਵਾਲੇ ਭਾਰੀ ਵਾਹਨ ਗਿੱਲ ਰੋਡ 'ਤੇ ਨਹਿਰ ਦੇ ਪੁਲ ਰਾਹੀਂ ਮਲੇਰਕੋਟਲਾ ਰੋਡ 'ਤੇ ਜਾਣਗੇ ਅਤੇ ਡੇਹਲੋਂ ਤੋਂ ਟਿੱਬਾ ਪੁਲ ਵੱਲ ਮੁੜਨਗੇ। ਪੁਲਿਸ ਨੇ ਕਿਹਾ ਕਿ ਇਹ Diversion ਅਗਲੇ ਦਸ ਦਿਨਾਂ ਤੱਕ ਲਾਗੂ ਰਹੇਗਾ।
ਗਿੱਲ ਨਹਿਰ ਪੁਲ ਅਤੇ ਟਿੱਬਾ ਪੁਲ 'ਤੇ ਤਾਇਨਾਤ ਕੀਤੀ ਜਾਵੇਗੀ ਟ੍ਰੈਫਿਕ ਪੁਲਿਸ
ਟ੍ਰੈਫਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਿੱਬਾ ਪੁਲ ਅਤੇ ਗਿੱਲ ਰੋਡ ਨਹਿਰ ਪੁਲ 'ਤੇ ਟ੍ਰੈਫਿਕ ਵਧੇਗਾ। ਇਸ ਲਈ, ਦਸ ਦਿਨਾਂ ਲਈ ਦੋਵਾਂ ਥਾਵਾਂ 'ਤੇ ਟ੍ਰੈਫਿਕ ਪੁਲਿਸ ਤਾਇਨਾਤ ਕੀਤੀ ਜਾਵੇਗੀ। ਡੇਹਲੋਂ ਅਤੇ ਗਿੱਲ ਰੋਡ 'ਤੇ ਵੱਖ-ਵੱਖ ਥਾਵਾਂ 'ਤੇ ਟ੍ਰੈਫਿਕ ਪੁਲਿਸ ਵੀ ਤਾਇਨਾਤ ਕੀਤੀ ਜਾਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।