Ludhiana News : ਲੁਧਿਆਣਾ ਪੁਲਿਸ (Ludhiana Police) ਨੇ ਅੱਜ ਇੱਕ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ 29 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਸ ਕਾਲ ਸੈਂਟਰ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਹੀ ਪੁਲਿਸ ਨੇ ਛਾਪਾ ਮਾਰ ਕੇ ਇਨ੍ਹਾਂ ਵਿਅਕਤੀਆਂ ਨੂੰ ਫੜ ਲਿਆ। ਮੁਲਜ਼ਮਾਂ ਨੇ ਆਪਣੇ ਆਪ ਨੂੰ ਮਲਟੀਨੈਸ਼ਨਲ ਕੰਪਨੀਆਂ ਲਈ ਟੈਕਨੀਕਲ ਸਰਵਿਸ ਪ੍ਰੋਵਾਈਡਰ ਵਜੋਂ ਪੇਸ਼ ਕੀਤਾ।
ਪੁਲਿਸ ਮੁਤਾਬਕ ਇਹ ਵਿਦੇਸ਼ੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ। ਇਸ ਵਿੱਚ ਵਰਤੇ ਗਏ ਸਾਰੇ ਮੋਬਾਈਲ ਫੋਨ ਵੀ ਪੁਲਿਸ ਨੇ ਜ਼ਬਤ ਕਰ ਲਏ ਹਨ। ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਵਿੱਚ 11 ਜਣੇ ਮੇਘਾਲਿਆ ਦੇ , 3 ਜਣੇ ਉੱਤਰ ਪ੍ਰਦੇਸ਼, 7 ਜਣੇ ਗੁਜਰਾਤ ਤੋਂ,1 ਹਿਮਾਚਲ ਪ੍ਰਦੇਸ਼, 3 ਨਾਗਾਲੈਂਡ, ਇੱਕ ਦਿੱਲੀ ਅਤੇ ਚਾਰ ਜਣੇ ਪੰਜਾਬ ਦੇ ਹਨ। ਇਨ੍ਹਾਂ ਵਿੱਚ 3 ਜਣੇ ਲੁਧਿਆਣਾ ਤੋਂ ਹਨ ਅਤੇ ਇੱਕ ਗੁਰਦਾਸਪੁਰ ਤੋਂ ਹੈ।
ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਕਰਦੇ ਸਨ ਗੁੰਮਰਾਹ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸ਼ਨਾ ਵਾਸੀ ਚੰਦੂ ਲਾਲ ਚੋਲ ਬਾਪੂ ਨਗਰ ਅਹਿਮਦਾਬਾਦ ਗੁਜਰਾਜ ਅਤੇ ਸਚਿਨ ਸਿੰਘ ਵਾਸੀ ਪਿੰਡ ਔਰੋਜੀ ਤਿਵਾੜੀ ਦਮੋਰੀਆ ਥਾਣਾ ਬਾਠਰਾਣੀ ਜ਼ਿਲ੍ਹਾ ਦਿਓਰੀਆ ਉੱਤਰ ਪ੍ਰਦੇਸ਼ ਅਤੇ ਹੋਰ ਅਣਪਛਾਤੇ ਵਿਅਕਤੀ ਅਤੇ ਔਰਤਾਂ ਨਾਜਾਇਜ਼ ਤੌਰ ‘ਤੇ ਕਾਲ ਸੈਂਟਰ ਚਲਾ ਰਹੇ ਹਨ | ਗੈਂਗ ਦੇ ਲੋਕ ਇੰਟਰਨੈਸ਼ਨਲ ਸੰਪਰਕਾਂ ਰਾਹੀਂ ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਗੁੰਮਰਾਹ ਕਰਕੇ ਧੋਖਾਦੇਹੀ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ