ਪੰਜਾਬ ਦੇ ਲੁਧਿਆਣੇ ਦੇ ਇੱਕ ਗੱਭਰੂ ਨੇ ਅਜਿਹਾ ਕੁੱਝ ਕਰ ਦਿਖਾ ਪਾਇਆ, ਜਿਸ ਬਾਰੇ ਕਦੇ ਕੋਈ ਸੋਚ ਵੀ ਨਹੀਂ ਸਕਦਾ। ਜੀ ਹਾਂ ਅਮਰੀਕ ਸਿੰਘ ਦਾ ਨਾਂਅ ਦੇ ਇਸ ਗੱਭਰੂ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਹੋ ਗਿਆ ਹੈ। ਉਸਨੇ ਇਹ ਉਪਲਬਧੀ ਆਪਣੇ ਕੰਨ ਨਾਲ 84.580 ਕਿਲੋਗ੍ਰਾਮ ਵਜ਼ਨ ਚੁੱਕ ਕੇ ਹਾਸਲ ਕੀਤੀ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ ਦੁਨੀਆ ਦਾ ਪਹਿਲਾ ਵਿਅਕਤੀ ਹੈ ਜਿਸਨੇ ਕੰਨ ਨਾਲ ਇੰਨਾ ਵਜ਼ਨ ਚੁੱਕਿਆ ਹੈ।

Continues below advertisement


ਸਖਤ ਮਿਹਨਤ ਅਤੇ ਲਗਨ ਦੇ ਹਾਸਿਲ ਕੀਤਾ ਇਹ ਮੁਕਾਮ


ਗਿਨੀਜ਼ ਵਰਲਡ ਰਿਕਾਰਡ ਵੱਲੋਂ ਪ੍ਰਮਾਣਿਕਤਾ ਮਿਲਣ ਤੋਂ ਬਾਅਦ ਅਮਰੀਕ ਬਹੁਤ ਖੁਸ਼ ਹੈ। ਉਸਦਾ ਕਹਿਣਾ ਹੈ ਕਿ ਇਹ ਉਸਦੇ ਸੁਪਨੇ ਦੇ ਸੱਚ ਹੋਣ ਵਰਗਾ ਪਲ ਹੈ। ਪੇਸ਼ੇ ਨਾਲ ਪ੍ਰਾਪਰਟੀ ਡੀਲਰ ਅਮਰੀਕ ਨੇ ਇਹ ਮੰਜ਼ਿਲ ਸੱਤ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਹਾਸਲ ਕੀਤੀ ਹੈ। ਉਹ ਦੱਸਦਾ ਹੈ ਕਿ ਜਦੋਂ ਉਸਨੇ ਕੰਨ ਨਾਲ ਵਜ਼ਨ ਚੁੱਕਣ ਦੀ ਸ਼ੁਰੂਆਤ ਕੀਤੀ ਸੀ, ਤਦ ਲੋਕ ਉਸਨੂੰ “ਪਾਗਲ” ਕਹਿੰਦੇ ਸਨ, ਪਰ ਹੁਣ ਉਹੀ ਲੋਕ ਉਸਦੀ ਤਾਰੀਫ਼ ਕਰ ਰਹੇ ਹਨ।




ਅਮਰੀਕ ਆਪਣੀ ਇਹ ਸਫਲਤਾ ਆਪਣੇ ਮਰਹੂਮ ਪਿਤਾ ਬਲਜਿੰਦਰ ਸਿੰਘ ਨੂੰ ਸਮਰਪਿਤ ਕਰਦਾ ਹੈ। ਉਹ ਕਹਿੰਦਾ ਹੈ ਕਿ ਉਸਦੇ ਪਿਤਾ ਹਮੇਸ਼ਾ ਕਹਿੰਦੇ ਸਨ - “ਜੇ ਤੂੰ ਲੋਕਾਂ ਦੀ ਪਰਵਾਹ ਕਰੇਗਾ ਤਾਂ ਕਦੇ ਜ਼ਿੰਦਗੀ ‘ਚ ਸਫਲ ਨਹੀਂ ਹੋਵੇਂਗਾ।”
ਅਮਰੀਕ ਨੇ ਦੱਸਿਆ ਕਿ ਜਦੋਂ ਉਸਦੇ ਕੰਨ ਨਾਲ ਭਾਰ ਉਠਾਉਣ ਦੀ ਸਮਰੱਥਾ ਵਧਣੀ ਸ਼ੁਰੂ ਹੋਈ, ਤਾਂ ਉਸਨੇ ਕਾਰ ਤੇ ਛੋਟਾ ਹਾਥੀ ਵਾਹਨ ਵੀ ਕੰਨ ਨਾਲ ਖਿੱਚਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਸਨ। ਲੋਕ ਉਸਨੂੰ ਕਈ ਖੇਡ ਮੁਕਾਬਲਿਆਂ ‘ਚ ਬੁਲਾਉਣ ਲੱਗੇ। ਮੈਂ ਉੱਥੇ ਜਾਂਦਾ ਤੇ ਆਪਣੇ ਕੰਨ ਨਾਲ ਭਾਰ ਉਠਾ ਕੇ ਸਭ ਨੂੰ ਹੈਰਾਨ ਕਰ ਦਿੰਦਾ ਸੀ।


ਅਮਰੀਕ ਦੇ ਮੁਤਾਬਕ, ਸਾਲ 2018 ਵਿੱਚ ਇੱਕ ਦਿਨ ਉਸਨੇ ਟੀਵੀ 'ਤੇ ਗਿਨੀਜ਼ ਬੁੱਕ ਆਫ ਰਿਕਾਰਡ ਬਾਰੇ ਸੁਣਿਆ। ਪਤਾ ਕੀਤਾ ਤਾਂ ਪਤਾ ਲੱਗਿਆ ਕਿ ਕੰਨ ਨਾਲ ਭਾਰ ਉਠਾਉਣ ਦਾ ਤਾਂ ਕੋਈ ਰਿਕਾਰਡ ਹੀ ਨਹੀਂ ਹੈ। ਇਹ ਸੁਣ ਕੇ ਉਸਦੇ ਮਨ ਵਿੱਚ ਆਇਆ ਕਿ ਜੇ ਰਿਕਾਰਡ ਬਣਾਉਣਾ ਹੀ ਹੈ, ਤਾਂ ਅਜਿਹਾ ਬਣੇ ਜੋ ਹੋਰ ਲੋਕਾਂ ਲਈ ਪਹੁੰਚ ਤੋਂ ਬਾਹਰ ਹੋਵੇ। ਫਿਰ ਕੀ ਸੀ, ਉਸਨੇ ਕੰਨ ਨਾਲ ਹੋਰ ਵੱਧ ਭਾਰ ਉਠਾਉਣਾ ਸ਼ੁਰੂ ਕਰ ਦਿੱਤਾ।



ਅਮਰੀਕ ਦੱਸਦਾ ਹੈ ਕਿ ਮੈਂ 80 ਕਿਲੋ ਤੋਂ ਵੱਧ ਭਾਰ ਉਠਾ ਰਿਹਾ ਸੀ, ਜੋ ਕਿ ਇੱਕ ਕੰਨ ਲਈ ਬਹੁਤ ਹੀ ਵੱਧ ਹੁੰਦਾ ਹੈ। ਇਸ ਤੋਂ ਬਾਅਦ ਮੈਂ ਗਿਨੀਜ਼ ਬੁੱਕ ਵਾਲਿਆਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਮੈਨੂੰ ਆਪਣੀ ਵੀਡੀਓ ਬਣਾਕੇ ਭੇਜਣ ਲਈ ਕਿਹਾ। ਮੈਂ 23 ਮਈ 2025 ਨੂੰ ਇੱਕ ਕੰਨ ਨਾਲ ਕਲੈਂਪ ਦੀ ਮਦਦ ਨਾਲ 84.580 ਕਿਲੋ ਭਾਰ 14.47 ਸਕਿੰਟ ਲਈ ਉਠਾ ਕੇ ਗਿਨੀਜ਼ ਟੀਮ ਨੂੰ ਵੀਡੀਓ ਭੇਜੀ। ਉਨ੍ਹਾਂ ਦੀ ਟੀਮ ਨੇ ਇਹ ਵੀਡੀਓ ਵੇਖ ਕੇ ਜਾਂਚ ਕੀਤੀ ਅਤੇ ਫਿਰ ਖੁਦ ਇੱਥੇ ਆ ਕੇ ਪੁਸ਼ਟੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਗਿਨੀਜ਼ ਵਰਲਡ ਰਿਕਾਰਡ ਦਾ ਸਰਟੀਫਿਕੇਟ ਦੇ ਦਿੱਤਾ।