Samrala news: ਸਮਰਾਲਾ ਦੇ ਨੇੜੇ ਪਿੰਡ ਮੁਸ਼ਕਾਬਾਦ ‘ਚ ਲੱਗਣ ਵਾਲੀ ਬਾਇਓ ਗੈਸ ਦੀ ਫੈਕਟਰੀ ਦਾ ਮਾਮਲਾ ਕਰੀਬ ਦੋ ਸਾਲ ਤੋਂ ਸੁਰਖੀਆਂ ਵਿੱਚ ਹੈ। ਪਿੰਡ ਨਿਵਾਸੀਆਂ ਨੇ ਬਹੁਤ ਵਾਰ ਪ੍ਰਸ਼ਾਸਨ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਪ੍ਰਦਰਸ਼ਨ ਕੀਤੇ ਪਰ ਕੋਈ ਹੱਲ ਨਹੀਂ ਨਿਕਲਿਆ।


ਇਸ ਤੋਂ ਬਾਅਦ ਹੁਣ ਪਿੰਡ ਮੁਸ਼ਕਾਬਾਦ ਅਤੇ ਨਾਲ ਲਗਦੇ ਪਿੰਡਾਂ ਟੱਪਰੀਆਂ ਅਤੇ ਖੀਰਨੀਆਂ ਦੇ ਸਾਰੇ ਨਗਰ ਨਿਵਾਸੀਆਂ ਨੇ 'ਸਾਡੇ ਪਿੰਡ ਵਿਕਾਊ ਹਨ' 'ਸਾਡੇ ਘਰ ਵਿਕਾਊ ਹਨ' ਦੇ ਪੋਸਟਰ ਘਰਾਂ ਦੇ ਬਾਹਰ ਅਤੇ ਪਿੰਡ ਦੇ ਹਰ ਕੋਨੇ 'ਤੇ ਲਗਾ ਦਿੱਤੇ ਹਨ।


ਪਿੰਡ ਨਿਵਾਸੀਆਂ ਨੇ ਕਿਹਾ ਕਿ ਅਸੀਂ ਦੋ ਸਾਲ ਤੋਂ ਆਪਣੇ ਪਿੰਡ ਵਿੱਚ ਲੱਗਣ ਵਾਲੀ ਗੈਸ ਫੈਕਟਰੀ ਦਾ ਵਿਰੋਧ ਕਰ ਰਹੇ ਹਾਂ ਪਰ ਸਾਡੀ ਮੁਸ਼ਕਿਲ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ।


ਹੁਣ ਅਸੀਂ ਥੱਕ ਹਾਰ ਕੇ ਆਪਣੇ ਪਿੰਡ ਅਤੇ ਘਰ ਵਿਕਾਊ ਕਰ ਦਿੱਤੇ ਹਨ। ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਇਹ ਪੋਸਟਰ ਇਸ ਕਰਕੇ ਲਗਾਏ ਹਨ ਕਿ ਜੇਕਰ ਇਹ ਫੈਕਟਰੀ ਲੱਗਦੀ ਹੈ ਤਾਂ ਪਿੰਡ ਦੀ ਹਵਾ ਅਤੇ ਪਾਣੀ ਖ਼ਰਾਬ ਹੋ ਜਾਵੇਗਾ ਅਤੇ ਮਨੁੱਖੀ ਜੀਵਨ ਤਹਿਤ-ਨਹਿਸ ਹੋ ਜਾਵੇਗਾ।


ਇਹ ਵੀ ਪੜ੍ਹੋ: ਮਾੜੇ ਦਿਲ ਵਾਲੇ ਨਾ ਹੀ ਦੇਖਿਓ ! ਲਿਫਟ ਰੋਕਣ ਵੇਲੇ ਵੱਢਿਆ ਗਿਆ ਵਿਅਕਤੀ ਦਾ ਹੱਥ, ਦੇਖੋ ਵੀਡੀਓ


ਇਸ ਕਰਕੇ ਅਸੀਂ ਆਪਣੇ ਘਰ ਵੇਚ ਕੇ ਇਥੋਂ ਚਲੇ ਜਾਵਾਂਗੇ। ਪਿੰਡ ਨਿਵਾਸੀਆਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਆਉਣ ਵਾਲੀ 28 ਮਾਰਚ ਨੂੰ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਕੇ ਅਣਮਿੱਥੇ ਸਮੇਂ ਲਈ ਆਪਣੀ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਅਸੀਂ ਧਰਨਾ ਲਗਾਵਾਂਗੇ।


ਉੱਥੇ ਹੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਕਹਿਣਾ ਸੀ ਕਿ ਮੈਂ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਨਾਲ ਖੜ੍ਹਾ ਹਾਂ। ਜੇਕਰ ਇਸ ਫੈਕਟਰੀ ਨਾਲ ਕੋਈ ਪਿੰਡ ਨਿਵਾਸੀਆਂ ਨੂੰ ਨੁਕਸਾਨ ਹੁੰਦਾ ਹੈ ਤਾਂ ਅਸੀਂ ਨਹੀਂ ਹੋਣ ਦਵਾਂਗੇ। ਵਿਧਾਇਕ ਨੇ ਕਿਹਾ ਕਿ ਮੈਂ ਪਿੰਡ ਵਾਸੀਆਂ ਦੀ ਪਰੇਸ਼ਾਨੀ ਦੂਰ ਕਰਵਾਉਣ ਲਈ ਸੀਐਮ ਸਾਬ ਨਾਲ ਵੀ ਮੀਟਿੰਗ ਕਰਵਾ ਦੇਵਾਂਗਾ।


ਇਹ ਵੀ ਪੜ੍ਹੋ: ਵੱਡਾ ਖੁਲਾਸਾ: ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀਆਂ ਸ਼ਰਾਬ ਦੀਆਂ ਬੋਤਲਾਂ 'ਚ ਘਾਤਕ ‘ਮਿਥੇਨੌਲ’