Ludhiana News: ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲਗਾਤਾਰ ਤਲਾਸ਼ੀ ਅਭਿਆਨ ਚੱਲ ਰਿਹਾ ਹੈ। ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਪਾਬੰਦੀਸ਼ੁਦਾ ਸਾਮਾਨ ਹਵਾਲਾਤੀਆਂ ਤੋਂ ਬਰਾਮਦ ਹੋ ਰਹੇ ਹਨ। ਹੁਣ ਨਵਾਂ ਮਾਮਲਾ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਕੇਂਦਰੀ ਜੇਲ੍ਹ ਦੀ ਸੁਰੱਖਿਆ ਇਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ ਕਿਉਂਕਿ ਲਗਾਤਾਰ ਚੈਕਿੰਗ ਤੋਂ ਬਾਅਦ ਮੋਬਾਇਲ ਬਰਾਮਦਗੀ ਦਾ ਸਿਲਸਿਲਾ ਰੋਜ਼ਾਨਾ ਵਧਦਾ ਹੀ ਜਾ ਰਿਹਾ ਹੈ।
ਤਾਜ਼ਾ ਮਾਮਲੇ ’ਚ 22 ਮੋਬਾਇਲ, 65 ਪੁੜੀਆਂ ਜਰਦਾ, 1 ਸਿਮ ਕਾਰਡ ਚੈਕਿੰਗ ਦੌਰਾਨ ਬਰਾਮਦ ਹੋਣ ’ਤੇ ਪੁਲਿਸ ਨੇ ਸਹਾਇਕ ਸੁਪਰਡੈਂਟਾਂ ਸੁਖਦੇਵ ਸਿੰਘ, ਗਗਨਦੀਪ ਸ਼ਰਮਾ, ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 7 ’ਚ ਹਵਾਲਾਤੀਆਂ ਅਤੇ ਅਣਪਛਾਤੇ ਵਿਰੁੱਧ ਪ੍ਰਿਜ਼ਨ ਐਕਟ ਦਾ ਕੇਸ ਦਰਜ ਕੀਤਾ ਹੈ।
ਪੁਲਿਸ ਜਾਂਚ ਅਧਿਕਾਰੀ ਜਨਕ ਰਾਜ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਹਵਾਲਾਤੀਆਂ ਦੀ ਪਛਾਣ ਰਣਜੀਤ ਸਿੰਘ, ਜਗਦੀਪ ਸਿੰਘ, ਪ੍ਰਦੀਪ ਸਿੰਘ, ਭੂਸ਼ਣ ਕੁਮਾਰ, ਜਗਤਾਰ ਸਿੰਘ ਉਰਫ ਜੱਗੀ, ਰਵਿੰਦਰ ਸਾਹਨੀ ਉਰਫ ਰੁਬੇਨ, ਪਵਨ ਕੁਮਾਰ, ਵਿਜੇ ਕੁਮਾਰ, ਬਲਦੇਵ ਸਿੰਘ ਵਜੋਂ ਹੋਈ ਹੈ।
ਸੈਂਟਰਲ ਜੇਲ੍ਹ ਤੋਂ 8 ਦਿਨਾਂ ’ਚ ਚੈਕਿੰਗ
ਲਗਾਤਾਰ ਸੁਰਖੀਆਂ ’ਚ ਰਹਿਣ ਵਾਲੀ ਸੈਂਟਰਲ ਜੇਲ੍ਹ ਤੋਂ 8 ਦਿਨਾਂ ’ਚ ਚੈਕਿੰਗ ਦੌਰਾਨ 53 ਮੋਬਾਇਲਾਂ ਦੀ ਬਰਾਮਦਗੀ ਚਰਚਾ ਦਾ ਵਿਸ਼ਾ ਬਣ ਗਈ ਹੈ। ਜਿੱਥੇ ਮੁਲਾਕਾਤ ਕਰਨ ਆਉਣ ਵਾਲੇ ਲੋਕਾਂ ਤੋਂ ਇਲਾਵਾ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਵੀ ਜੇਲ੍ਹ ਡਿਓਢੀ ’ਚ ਤਲਾਸ਼ੀ ਉਪਰੰਤ ਅੰਦਰ ਜਾਣਾ ਸੰਭਵ ਹੋ ਪਾਉਂਦਾ ਹੈ, ਇਸ ਦੇ ਬਾਵਜੂਦ ਮੋਬਾਇਲ ਅਤੇ ਪਾਬੰਦੀਸ਼ੁਦਾ ਸਾਮਾਨ ਕਿਹੜੇ ਗੁਪਤ ਰਸਤਿਆਂ ਰਾਹੀਂ ਬੈਂਰਕਾਂ ’ਚ ਪੁੱਜਦਾ ਹੈ, ਇਸ ਦੇ ਲਈ ਕੌਣ ਜ਼ਿੰਮੇਵਾਰ ਹੈ। ਇਹ ਪਤਾ ਕਰਨਾ ਅਤਿ-ਜ਼ਰੂਰੀ ਹੈ ਕਿਉਂਕਿ ਢਿੱਲੀ ਕਾਰਵਾਈ ਕਾਰਨ ਕੈਦੀਆਂ ਦੇ ਹੌਸਲੇ ਵਧ ਜਾਂਦੇ ਹਨ।
ਹਾਲ ਵਿੱਚ ਸੂਬੇ ਦੀਆਂ 25 ਜ਼ੇਲ੍ਹਾਂ ’ਚ ਸਰਚ ਆਪਰੇਸ਼ਨ ਚਲਾਇਆ ਗਿਆ ਸੀ। ਇਸ ਦੌਰਾਨ ਜੇਲ੍ਹਾਂ ਦੀ ਚੈਕਿੰਗ ਕੀਤੀ ਗਈ ਸੀ। ਦੱਸ ਦਈਏ ਕਿ ਇਹ ਸਰਚ ਆਪਰੇਸ਼ਨ ਜੇਲ੍ਹਾਂ ਅੰਦਰ ਅਤੇ ਬਾਹਰ ਬੈਠਕੇ ਆਪਣੇ ਗਰੁੱਪ ਚਲਾਉਣ ਵਾਲੇ ਮੁਲਜ਼ਮ ਲੋਕਾਂ ਨੂੰ ਨੱਥ ਪਾਉਣ ਲਈ ਚਲਾਇਆ ਗਿਆ ਸੀ। ਇਸ ਦੌਰਾਨ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਮੌਜੂਦ ਵੱਖ ਵੱਖ ਜੇਲ੍ਹਾਂ ਦੀਆਂ ਤਲਾਸ਼ੀ ਲਈਆਂ ਗਈਆਂ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।