Ludhiana News: ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ’ਤੇ ਹੋਣ ਵਾਲੀਆਂ ਉਪ ਚੋਣ ਦੀਆਂ ਤਿਆਰੀਆਂ ’ਚ ਹਰ ਪਾਰਟੀ ਪੱਬਾਂ ਭਾਰ ਹੋਈ ਹੈ। ਪਰ ਹਲੇ ਤੱਕ ਤਰੀਕਾਂ ਦਾ ਐਲਾਨ ਨਹੀਂ ਹੋਇਆ ਹੈ। ਪਰ ਪਾਰਟੀ ਵਰਕਰ ਜ਼ੋਰਾਂ-ਸ਼ੋਰਾਂ ਦੇ ਨਾਲ ਪ੍ਰਚਾਰ ਕਰਨ 'ਚ ਲੱਗੇ ਹੋਏ ਹਨ। ਇਸ ਦੌਰਾਨ ਹੀ ਜ਼ਿਲਾ ਪ੍ਰਸ਼ਾਸਨ ਵਲੋਂ ਤਿਆਰ ਕੀਤੀ ਡਰਾਫਟ ਵੋਟਰ ਸੂਚੀ ਅਨੁਸਾਰ ਕੁੱਲ 1 ਲੱਖ 73 ਹਜ਼ਾਰ 71 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ, ਪਿਛਲੀਆਂ ਵੋਟਰ ਸੂਚੀਆਂ ਦੇ ਮੁਕਾਬਲੇ 724 ਨਵੇਂ ਵੋਟਰ ਸ਼ਾਮਲ ਹੋਏ ਹਨ।
1 ਲੱਖ 73 ਹਜ਼ਾਰ 71 ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਹਿਮਾਂਸ਼ੂ ਜੈਨ ਨੇ ਦੱਸਿਆ ਕਿ 7 ਜਨਵਰੀ 2025 ਤੱਕ ਲੁਧਿਆਣਾ ਪੱਛਮੀ ’ਚ 172 ਹਜ਼ਾਰ 347 ਵੋਟਰ ਸਨ, ਜਿਸ ਨੂੰ ਅੱਪਡੇਟ ਕਰਨ ਤੋਂ ਬਾਅਦ ਹੁਣ ਨਵੀਂ ਵੋਟਰ ਸੂਚੀ ’ਚ 89061 ਮਰਦ, 84 ਹਜ਼ਾਰ ਇਸਤਰੀ ਅਤੇ 10 ਤੀਸਰੇ ਲਿੰਗ ਦੇ ਵੋਟਰ ਹਨ, ਜਦਕਿ 192 ਪੋਲਿੰਗ ਸਟੇਸ਼ਨ ਹਨ, ਜਦਕਿ ਇਸ ਖੇਤਰ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੋਟਰਾਂ ਨੂੰ ਨਵੀਂ ਸੂਚੀ ਸੌਂਪ ਰਹੇ ਹਨ।
ਇੰਝ ਕਰ ਸਕਦੇ ਹੋ ਵੋਟਰ ਸੂਚੀ ਦੀ ਜਾਂਚ
ਉਨ੍ਹਾਂ ਦੱਸਿਆ ਕਿ ਉਕਤ ਸੂਚੀ ਬੂਥ ਲੈਵਲ ਅਫਸਰਾਂ ਕੋਲ ਵੀ ਉਪਲੱਬਧ ਹੈ, ਜਿਥੇ ਉਹ ਵੋਟਰ ਸੂਚੀ ਦੀ ਜਾਂਚ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੂਚੀ ’ਤੇ ਦਾਅਵੇ ਅਤੇ ਇਤਰਾਜ਼ 24 ਅਪ੍ਰੈਲ 2025 ਤੱਕ ਦਰਜ ਕੀਤੇ ਜਾ ਸਕਦੇ ਹਨ, ਜੋ ਕਿ 2 ਮਈ 2025 ਤੱਕ ਮੁਕੰਮਲ ਹੋ ਜਾਵੇਗੀ, ਅੰਤਿਮ ਵੋਟਰ ਸੂਚੀ 5 ਮਈ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵੀਂ ਵੋਟ ਬਣਾਉਣ ਲਈ ਫਾਰਮ-6 ਦੀ ਵਰਤੋਂ ਕੀਤੀ ਜਾ ਸਕਦੀ ਹੈ, ਫਾਰਮ-7 ਦੀ ਵਰਤੋਂ ਕੀਤੀ ਜਾ ਸਕਦੀ ਹੈ।
ਦੱਸ ਦਈਏ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ। ਜਿਸ ਕਰਕੇ ਹੁਣ ਉਪ ਚੋਣ ਕਰਵਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਪ੍ਰਸ਼ਾਸ਼ਨ ਅਤੇ ਪਾਰਟੀਆਂ ਆਪੋ-ਆਪਣੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।