Ludhiana News: ਭਾਰਤ ਦੇ ਇਲੈਕਟ੍ਰਾਨਿਕਸ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਲੈਕਟ੍ਰੋਨਿਕ ਜਗਤ ਨੂੰ ਨਵੀਂ ਦਿਸ਼ਾ ਦੇਣ ਵਾਲੇ ਅਤੇ ਮੱਧਵਰਗੀ ਪਰਿਵਾਰਾਂ ਦੇ ਘਰਾਂ ਤੱਕ ਟੈਲੀਵਿਜ਼ਨ ਪਹੁੰਚਾਉਣ ਵਾਲੇ Texla ਬ੍ਰਾਂਡ ਦੇ ਸੰਸਥਾਪਕ ਰਾਜਾ ਸਿੰਘ (Raja Singh Oberoi) ਦਾ ਦੇਹਾਂਤ ਹੋ ਗਿਆ ਹੈ।

Continues below advertisement

90 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ (DMCH) ਵਿਖੇ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਵਧਦੀ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਸਨ।

Continues below advertisement

ਰਾਜਾ ਸਿੰਘ ਨੇ ਟੈਲੀਵਿਜ਼ਨ ਨੂੰ ਘਰ-ਘਰ ਪਹੁੰਚਾਇਆ, ਜਿਸ ਵੇਲੇ ਜਿਸ ਵਿਅਕਤੀ ਦੇ ਘਰ ਟੀਵੀ ਹੁੰਦਾ ਸੀ, ਉਸ ਨੂੰ ਬਹੁਤ ਅਮੀਰ ਮੰਨਿਆ ਜਾਂਦਾ ਸੀ।