Ludhiana News: ਖੰਨਾ 'ਚ ਬੀਤੀ ਰਾਤ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਅਮਲੋਹ ਰੋਡ 'ਤੇ ਸਵਾਰੀਆਂ ਨਾਲ ਭਰਿਆ ਇੱਕ ਆਟੋ ਬਰਨਿੰਗ ਆਟੋ ਬਣ ਗਿਆ। ਕੁਝ ਹੀ ਦੇਰ ਵਿੱਚ ਆਟੋ ਵਿੱਚ ਲੱਗੀ ਅੱਗ ਫੈਲ ਗਈ। ਛੇ ਸਵਾਰੀਆਂ ਤੇ ਆਟੋ ਦੇ ਡਰਾਈਵਰ ਨੇ ਆਟੋ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।


ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਾ ਹੋਣ 'ਤੇ ਨੇੜੇ ਦੇ ਫਾਇਰ ਸਟੇਸ਼ਨ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਆਟੋ ਕਾਫੀ ਹੱਦ ਤੱਕ ਸੜ ਕੇ ਸੁਆਹ ਹੋ ਚੁੱਕਾ ਸੀ।


ਆਟੋ ਚਾਲਕ ਮੁਹੰਮਦ ਸ਼ਮੀਲ ਨੇ ਦੱਸਿਆ ਕਿ ਉਹ ਆਟੋ ਵਿੱਚ ਪੰਜ ਤੋਂ ਛੇ ਸਵਾਰੀਆਂ ਲੈ ਕੇ ਖੰਨਾ ਵੱਲ ਆ ਰਿਹਾ ਸੀ। ਆਟੋ ਵਿੱਚ ਬੈਠੇ ਲੋਕ ਪੇਂਟ ਦਾ ਕੰਮ ਕਰਦੇ ਹਨ। ਉਨ੍ਹਾਂ ਕੋਲ ਥਿਨਰ ਸੀ, ਜੋ ਆਟੋ ਦੇ ਇੰਜਣ 'ਤੇ ਡਿੱਗਦਾ ਰਿਹਾ। ਰਸਤੇ ਵਿੱਚ ਕੁਝ ਦੂਰ ਜਾ ਕੇ ਸੀਐਨਜੀ ਆਟੋ ਦੇ ਇੰਜਣ ’ਤੇ ਥਿਨਰ ਡਿੱਗਣ ਕਾਰਨ ਅੱਗ ਲੱਗ ਗਈ। ਇਸ ਅੱਗ 'ਚ ਕਾਫੀ ਨੁਕਸਾਨ ਹੋਇਆ ਹੈ, ਆਟੋ 'ਚ ਸਵਾਰ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ।


ਮੌਕੇ 'ਤੇ ਮੌਜੂਦ ਜਸਵਿੰਦਰ ਸਿੰਘ, ਕੁੰਦਨ ਕੁਮਾਰ ਨੇ ਦੱਸਿਆ ਕਿ ਸੜਕ 'ਤੇ ਜਾ ਰਹੇ ਆਟੋ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੇ ਫੈਲਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਫਾਇਰ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਐਨਐਚ ਵਨ ਸਾਈਡ ਤੋਂ ਜੀਟੀ ਰੋਡ ’ਤੇ ਸੜਕ ਕਿਨਾਰੇ ਗਰਿੱਲਾਂ ਨੂੰ ਪੇਂਟ ਕਰਨ ਦਾ ਕੰਮ ਚੱਲ ਰਿਹਾ ਹੈ।


ਇਹ ਵੀ ਪੜ੍ਹੋ: Copper Vessel Water: ਹਮੇਸ਼ਾਂ ਦਿੱਤੀ ਜਾਂਦੀ ਤਾਂਬੇ ਦੇ ਬਰਤਨ 'ਚ ਪਾਣੀ ਪੀਣ ਦੀ ਸਲਾਹ, ਜਾਣੋ ਇਹ ਸਿਹਤ ਲਈ ਫਾਇਦੇਮੰਦ ਜਾਂ ਨੁਕਸਾਨਦੇਹ


ਉੱਥੇ ਲੱਗੇ ਮਜ਼ਦੂਰ ਇੱਕ ਆਟੋ ਵਿੱਚ ਆ ਰਹੇ ਸਨ। ਪੇਂਟ 'ਚ ਵਰਤਿਆ ਜਾਣ ਵਾਲਾ ਥਿਨਰ ਤੇ ਹੋਰ ਸਮਾਨ ਲੀਕ ਹੋ ਕੇ ਇੰਜਣ 'ਤੇ ਡਿੱਗ ਗਿਆ, ਜਿਸ ਕਾਰਨ ਆਟੋ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।


ਇਹ ਵੀ ਪੜ੍ਹੋ: CRPF 'ਚ ਹੋਣ ਵਾਲੀ ਹੈ 1.30 ਲੱਖ ਕਾਂਸਟੇਬਲਾਂ ਦੀ ਭਰਤੀ, 10ਵੀਂ ਪਾਸ ਕਰ ਸਕਣਗੇ ਅਪਲਾਈ, ਮੰਤਰਾਲੇ ਨੇ ਜਾਰੀ ਕੀਤਾ ਨੋਟਿਸ