Ludhiana News: ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਮੂਸੇਵਾਲਾ ਦੇ ਅੰਦਾਜ਼ ਵਿੱਚ ਪੱਟਾਂ ਉੱਤੇ ਥਾਪੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਤੱਕ ਤਾਂ ਠੀਕ ਸੀ ਪਰ ਨਸ਼ੇ ਵਿੱਚ ਟੁੰਨ ਮੁਲਾਜ਼ਮ ਨੇ ਲੋਕਾਂ ਨਾਲ ਲੜਾਈ ਲੈਣੀ ਸ਼ੁਰੂ ਕਰ ਦਿੱਤੀ। ਬਾਈਕ ਤੇ ਹੋਰ ਵਾਹਨਾਂ ’ਤੇ ਨੰਬਰ ਪਲੇਟ ਲੱਗੇ ਹੋਣ ਦੇ ਬਾਵਜੂਦ ਨੰਬਰ ਪਲੇਟ ਨਾ ਲੱਗੇ ਹੋਣ ਦਾ ਕਹਿ ਕੇ ਉਨ੍ਹਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ।

Continues below advertisement


'ਜੱਟ ਕਿਸੇ ਤੋਂ ਨਹੀਂ ਡਰਦਾ'


ਸ਼ਰਾਬੀ ਪੁਲਿਸ ਵਾਲਾ ਕਹਿਣ ਲੱਗਾ ਕਿ ਜੱਟ ਕਿਸੇ ਤੋਂ ਨਹੀਂ ਡਰਦਾ। ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ 'ਚ ਲੋਕਾਂ ਨਾਲ ਬਹਿਸ ਤਾਂ ਕਰ ਹੀ ਰਿਹਾ ਸੀ ਪਰ ਇਸ ਦੌਰਾਨ ਉਹ ਲੋਕਾਂ ਉੱਤੇ ਹੱਥ ਚੁੱਕਣ ਨੂੰ ਵੀ ਉਤਾਵਲਾ ਹੋ ਰਿਹਾ ਸੀ। ਜਦੋਂ ਪੱਤਰਕਾਰ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸ ਨੇ ਪੱਤਰਕਾਰ ਨੂੰ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਗੰਦੇ ਇਸ਼ਾਰੇ ਕਰ ਕੇ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਸਾਹਮਣੇ ਬਹੁਤ ਅਸ਼ਲੀਲਤਾ ਫੈਲਾਈ। ਸ਼ਰਾਬੀ ਮੁਲਾਜ਼ਮ ਕਹਿਣ ਲੱਗਾ ਕਿ ਤੁਸੀਂ ਮੇਰਾ ਕੀ ਵਿਗਾੜ ਲਵੋਗੇ।


'ਪੁਲਿਸ ਵਾਲਿਆਂ ਦੇ ਬੂਥ ਬਣ ਕੇ ਰਹਿ ਗਏ ਨੇ ਪੱਬ'


ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ। ਕਰੀਬ ਅੱਧਾ ਘੰਟਾ ਇਸ ਮੁਲਾਜ਼ਮ ਨੇ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਅਤੇ ਮਜ਼ਾਕ ਦਾ ਪਾਤਰ ਬਣਿਆ ਰਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਜਾਂ ਹੋਰ ਥਾਵਾਂ 'ਤੇ ਬਣੇ ਪੁਲਿਸ ਮੁਲਾਜ਼ਮਾਂ ਦੇ ਬੂਥ ਮਹਿਜ਼ ਪੱਬ ਬਣ ਕੇ ਰਹੇ ਹਨ।


ਆਏ ਦਿਨ ਹੁੰਦਾ ਰਹਿੰਦਾ ਹੈ ਹੰਗਾਮਾ


ਆਲੇ-ਦੁਆਲੇ ਦੇ ਲੋਕ ਦੱਸਦੇ ਹਨ ਕਿ ਅਕਸਰ ਸ਼ਾਮ 6 ਵਜੇ ਤੋਂ ਬਾਅਦ ਬੱਸ ਸਟੈਂਡ ਨੇੜੇ ਕਈ ਟ੍ਰੈਫਿਕ ਪੁਲਸ ਮੁਲਾਜ਼ਮ ਸ਼ਰਾਬ ਪੀ ਕੇ ਆਉਂਦੇ ਹਨ। ਹੁਣ ਦੇਖਣਾ ਹੋਵੇਗਾ ਕਿ ਉੱਚ ਪੁਲਿਸ ਅਧਿਕਾਰੀ ਇਸ ਪੁਲਿਸ ਅਧਿਕਾਰੀ 'ਤੇ ਕੀ ਕਾਰਵਾਈ ਕਰਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।