Ludhian News: ਮੋਗਾ ਦੇ ਪਿੰਡ ਦਾਰਾਪੁਰ ਵਿੱਚ 21,22 ਦੀ ਦਰਮਿਆਨੀ ਰਾਤ ਨੂੰ ਚੋਰਾ ਨੇ ਇੰਡਸਇੰਡ ਬੈਂਕ ਨੂੰ ਨਿਸ਼ਾਨਾ ਬਣਾਇਆ ਸੀ। ਚੋਰਾ ਨੇ ਬੈੰਕ ਦੇ ਬਾਥਰੂਮ ਦੇ ਰੋਸ਼ਨਦਾਨ ਰਾਹੀਂ ਬੈੰਕ ਦੇ ਅੰਦਰ ਵੜਕੇ ਅਤੇ ਬੈਂਕ ਵਿੱਚ ਇੱਕ ਸਕਿਓਰਿਟੀ ਗਾਰਡ ਦੀ 12 ਬੋਰ ਦੀ ਰਾਈਫਲ, 2 ਲੈਪਟਾਪ ਅਤੇ ਬੈਂਕ ਦੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਚੋਰੀ ਕਰਕੇ ਲੈ ਗਏ ਸੀ।


ਪੁਲਿਸ਼ ਨੇ ਗੁਰਜੰਟ ਸਿੰਘ ਸਹਾਇਕ ਮੈਨੇਜਰ ਦੇ ਬਿਆਨਾਂ ਤੇ ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕਰਕੇ  ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।ਇਸ ਬਾਬਤ ਜਾਣਕਾਰੀ ਦਿੰਦਿਆਂ ਐੱਸ.ਐੱਸ.,ਪੀ ਵਿਵੇਕ ਸੀਲ ਸੋਨੀ ਦੇ ਦਿਸਾ ਨਿਰਦੇਸਾ ਹੇਠ ਦੋਸ਼ੀਆ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵੱਖ ਵੱਖ ਟੀਮਾ ਬਣਾਈਆ ਅਤੇ ਮੁਕੱਦਮਾ ਦੀ ਤਫਤੀਸ ਵਿਗਿਆਨਿਕ/ਟੈਕਨੀਕਲ ਢੰਗਾਂ ਨਾਲ ਅਮਲ ਵਿੱਚ ਲਿਆਦੀ।


ਇਸ ਤੋਂ ਬਾਅਦ ਮਿਤੀ 28.01.2024 ਨੂੰ ਉਕਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਕਾਸ਼ਜੋਤ ਸਿੰਘ ਉਰਫ ਅਕਾਸ਼ ਪੁੱਤਰ ਹਰਜਿੰਦਰ ਸਿੰਘ,ਵਾਸੀ ਸਮਾਲਸਰ ਹਾਲ ਆਬਾਦ ਮਹੇਸ਼ਰੀ ਸੰਧੂਆ ਅਤੇ ਦੂਸਰਾ ਸਤਨਾਮ ਸਿੰਘ ਪੁੱਤਰ ਸੱਤੀ ਪੁੱਤਰ, ਵਾਸੀ ਮਹੇਸ਼ਰੀ ਸੰਧੂਆ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਪਾਸੇ ਬੈਂਕ ਵਿੱਚੋ ਚੋਰੀ ਕੀਤਾ ਸਮਾਨ 2 ਲੈਪਟੋਪ HP ਸਮੇਤ ਚਾਰਜਰ ਅਤੇ ਇੱਕ ਡੱਬਲ ਬੈਰਲ ਹਾਕੀ ਬੰਟ 12 ਬੋਰ ਰਾਇਫਲ ਬਰਾਮਦ ਕੀਤਾ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


ਜ਼ਿਕਰ ਕਰ ਦਈਏ ਕਿ ਅਕਾਸ਼ਜੋਤ ਸਿੰਘ ਉਰਫ ਅਕਾਸ਼ ਪੁੱਤਰ ਹਰਜਿੰਦਰ ਸਿੰਘ ਤੇ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਸਤਨਾਮ ਸਿੰਘ ਖਿਲਾਫ ਪਹਿਲਾ ਕੋਈ ਮਾਮਲਾ ਦਰਜ ਨਹੀਂ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ