Ludhiana News: ਲੁਧਿਆਣਾ ਦੇ ਡੇਹਲੋਂ ਪੁਲਿਸ ਸਟੇਸ਼ਨ ਅਧੀਨ ਆਉਂਦੇ ਨੰਗਲ ਪਿੰਡ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੇ ਸਕੂਲ ਵੀ ਨਹੀਂ ਛੱਡਿਆ। ਉੱਥੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਚੋਰਾਂ ਨੇ ਪੈਰਾਗਨ ਇੰਟਰਨੈਸ਼ਨਲ ਸਕੂਲ ਨੂੰ ਨਿਸ਼ਾਨਾ ਬਣਾਇਆ। ਚਾਰ ਅਣਪਛਾਤੇ ਨੌਜਵਾਨ ਰਾਤ ਦੇ ਹਨੇਰੇ ਵਿੱਚ ਕੰਧ ਟੱਪ ਕੇ ਸਕੂਲ ਵਿੱਚ ਵੜੇ ਅਤੇ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਲੈ ਕੇ ਭੱਜ ਗਏ।

Continues below advertisement

ਮਾਮਲਾ ਸੀਸੀਟੀਵੀ ਵਿੱਚ ਕੈਦ

Continues below advertisement

ਸਕੂਲ ਵਿੱਚ ਤਾਇਨਾਤ ਪ੍ਰਾਈਵੇਟ ਅਧਿਆਪਕ ਮਨਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਇਹ ਘਟਨਾ 13 ਮਾਰਚ ਨੂੰ ਸਵੇਰੇ 3:05 ਵਜੇ ਦੇ ਕਰੀਬ ਵਾਪਰੀ। ਸਕੂਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਚਾਰ ਅਣਪਛਾਤੇ ਨੌਜਵਾਨ ਕੰਧ ਟੱਪ ਕੇ ਅੰਦਰ ਦਾਖਲ ਹੋਏ। ਸਕੂਲ ਦੇ ਅੰਦਰ ਵੜਦਿਆਂ ਹੀ ਚੋਰਾਂ ਨੇ ਪਹਿਲਾਂ ਮੱਥਾ ਟੇਕਿਆ ਅਤੇ ਫਿਰ ਕਮਰਿਆਂ ਦੇ ਤਾਲੇ ਤੋੜ ਕੇ ਦਰਾਜ਼ਾਂ ਵਿੱਚ ਰੱਖਿਆ ਸਮਾਨ ਅਤੇ ਨਕਦੀ ਫਰੋਲੀ। ਉਹ ਫਿਰ ਆਪਣੇ ਨਾਲ ਦੋ ਲੇਨੋਵੋ ਟੈਬਲੇਟ, ਇੱਕ ਬਲੂਟੁੱਥ ਸਪੀਕਰ, ਇੱਕ ਕਾਲਰ ਮਾਈਕ ਅਤੇ ਬੱਚਿਆਂ ਲਈ ਰੱਖੇ ਤੋਹਫ਼ੇ ਚੋਰੀ ਕਰਕੇ ਲੈ ਗਏ।

ਅਧਿਆਪਕ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 305, 331(4), ਅਤੇ 3(5) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।