Transport Tender Scam : ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ ਹੈ।  ਸੰਨੀ ਭੱਲਾ ਦਾ ਅੱਜ 2 ਦਿਨ ਦਾ ਰਿਮਾਂਡ ਖਤਮ ਹੋਇਆ ਸੀ। ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ 'ਚ 17 ਲੋਕਾਂ ਦੇ ਨਾਂ ਸਾਹਮਣੇ ਆਏ ਹਨ।


 

ਇਸ ਮੌਕੇ ਰਵਨੀਤ ਬਿੱਟੂ ਵੀ ਸੰਨੀ ਭੱਲਾ ਨੂੰ ਸਮਰਥਨ ਦੇਣ ਲਈ ਅਦਾਲਤ ਪਹੁੰਚੇ, ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਹਰ ਜਾਂਚ ਦੇ ਵਿਚ ਸਮਰਥਨ ਦੇਣ ਨੂੰ ਤਿਆਰ ਹਾਂ ਪਰ ਜਾਂਚ ਸਹੀ ਹੋਣੀ ਚਾਹੀਦੀ ਹੈ। ਉਸ ਵਿੱਚ ਰਾਜਨੀਤਕ ਬਦਲਾਖੋਰੀ ਨਹੀਂ ਹੋਣੀ ਚਾਹੀਦੀ, ਉਥੇ ਹੀ ਵਿਜੀਲੈਂਸ ਦੇ ਐਸਐਸਪੀ ਵੱਲੋਂ ਰਵਨੀਤ ਬਿੱਟੂ ਦੀ ਕੀਤੀ ਗਈ ਸ਼ਿਕਾਇਤ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਖੁਦ ਵੀ ਇਹ ਗੱਲ ਆਪਣੇ 'ਤੇ ਲੈ ਲਈ। ਇਸ ਮੌਕੇ ਰਵਨੀਤ ਬਿੱਟੂ ਨੇ ਵੀ ਕਿਹਾ ਕਿ ਅਸੀਂ ਜਾਇਦਾਦਾਂ ਦੀ ਜਾਂਚ ਕਰਨ ਤੋਂ ਵੀ ਮਨ੍ਹਾਂ ਨਹੀਂ ਕਰਦੇ ਪਰ ਜੋ ਸਹੀ ਜਾਣਕਾਰੀ ਹੈ ,ਉਹ ਹੀ ਦੇਣੀ ਚਾਹੀਦੀ ਹੈ।

 

ਇਹ ਵੀ ਪੜ੍ਹੋ : Ram Rahim Parole : ਰਾਮ ਰਹੀਮ 40 ਦਿਨਾਂ ਦੀ ਪੈਰੋਲ 'ਤੇ ਸੁਨਾਰੀਆ ਜੇਲ੍ਹ 'ਚੋਂ ਆਇਆ ਬਾਹਰ , ਬਾਗਪਤ ਆਸ਼ਰਮ ਲਈ ਰਵਾਨਾ

ਰਵਨੀਤ ਬਿੱਟੂ ਨੇ ਜੱਜ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਐਸਵਾਈਐਲ ਦੇ ਮੁੱਦੇ 'ਤੇ ਵੀ ਸਫਾਈ ਦਿੰਦਿਆ ਕਿਹਾ ਕਿ ਇਸ ਵਿਚ ਭਗਵੰਤ ਮਾਨ ਆਪਣਾਂ ਸਹੀ ਤਰ੍ਹਾਂ ਤਿਆਰੀ ਕਰਕੇ ਹੀ ਨਹੀਂ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਪੁਰਾਣੀਆਂ ਸਰਕਾਰਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਸ ਵੇਲੇ ਸਾਰੇ ਹੀ ਵੱਖ- ਵੱਖ ਪਾਰਟੀਆਂ ਦੇ ਵਿੱਚ ਸਨ ਮੌਜੂਦਾ ਹਾਲਾਤਾਂ ਦੀ ਗੱਲ ਕਰਨੀ ਚਾਹੀਦੀ ਹੈ। 

 

ਇਸ ਦੌਰਾਨ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਨਿਸ਼ਾਨੇ ਵਿੰਨਦਿਆਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਚੋਣਾਂ ਲਈ ਉਹ ਇਹ ਸਭ ਸਟੰਟਬਾਜੀ ਕਰ ਰਹੇ ਹਨ। ਰਵਨੀਤ ਬਿੱਟੂ ਨੇ ਵੀ ਕਿਹਾ ਕਿ ਉਹਨਾਂ ਦੇ ਆਪਣੇ ਹੀ ਸਪੀਕਰ ਨੇ ਬਰਗਾੜੀ ਮਾਮਲੇ ਤੇ ਕਾਰਵਾਈ ਨਾ ਹੋਣ 'ਤੇ ਅਸਤੀਫਾ ਦੇਣ ਦੀ ਗੱਲ ਕੀਤੀ ਹੈ। ਉਹਨਾਂ ਦੇ ਵਿਧਾਇਕ ਸਟੇਜ 'ਤੇ ਚੜ੍ਹ ਕੇ ਵਾਰ ਵਾਰ ਸਰਕਾਰ ਨੂੰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ।