ਲੁਧਿਆਣਾ ਵਿੱਚ ਆਲਮਗੀਰ ਬਾਈਪਾਸ ਨੇੜੇ ਬੋਰੀ ਵਿੱਚ ਅਣਪਛਾਤੀ ਔਰਤ ਦੀ ਲਾਸ਼ ਮਿਲੀ ਸੀ। ਪੁਲਿਸ ਨੇ ਹੁਣ ਇਸ ਨੂੰ ਹੱਤਿਆ ਦਾ ਕੇਸ ਬਣਾ ਲਿਆ ਹੈ। ਇਹ ਘਟਨਾ 11 ਨਵੰਬਰ ਨੂੰ ਸਵੇਰੇ ਬਣੀ, ਜਦੋਂ ਦੁਗਰੀ ਇਲਾਕੇ ਵਿੱਚ ਲੋਕਾਂ ਨੇ ਸੜਕ ਕੰਢੇ ਬੋਰੀ ਵਿੱਚ ਲਾਸ਼ ਵੇਖੀ।

Continues below advertisement

ਲੋਕਾਂ ਨੇ ਪੁਲਿਸ ਨੂੰ ਦਿੱਤੀ ਲਾਸ਼ ਦੀ ਜਾਣਕਾਰੀ

ਦੁਗਰੀ ਥਾਣਾ ਪ੍ਰਭਾਰੀ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਸਰਪੰਚ ਸੰਜੇ ਤਿਵਾੜੀ ਦੇ ਬਿਆਨ 'ਤੇ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸਵੇਰੇ ਸਾਡੇ ਸਾਡੇ ਸਾਢੇ 9 ਵਜੇ ਸਥਾਨਕ ਲੋਕਾਂ ਨੇ ਫੋਨ ਰਾਹੀਂ ਸੂਚਨਾ ਦਿੱਤੀ ਕਿ ਬਾਈਪਾਸ ਦੇ ਨੇੜੇ ਇੱਕ ਥੈਲਾ ਪਿਆ ਹੋਇਆ ਹੈ। ਮੌਕੇ 'ਤੇ ਪੁੱਜ ਕੇ ਵੇਖਿਆ ਤਾਂ ਥੈਲੇ ਵਿੱਚੋਂ ਇੱਕ ਔਰਤ ਦਾ ਹੱਥ ਬਾਹਰ ਨਿਕਲਿਆ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਜਾਣੂ ਕਰਵਾਇਆ ਗਿਆ।

Continues below advertisement

ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਥੈਲਾ ਖੋਲ੍ਹਿਆ ਤਾਂ ਅੰਦਰੋਂ ਕਰੀਬ 30-35 ਸਾਲ ਦੀ ਅਜਾਣ ਔਰਤ ਦੀ ਲਾਸ਼ ਮਿਲੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਪਲਾਸਟਿਕ ਦੇ ਥੈਲੇ ਵਿੱਚ ਲਾਸ਼ ਮਿਲੀ

ਮਿਲੀ ਜਾਣਕਾਰੀ ਅਨੁਸਾਰ, ਸ਼ੁਰੂਆਤ ਵਿੱਚ ਦਰਜ ਬਿਆਨ ਵਿੱਚ ਸਰਪੰਚ ਨੇ ਦੱਸਿਆ ਕਿ “ਲਿੰਕ-2 ਬਾਈਪਾਸ ਨਵਾ ਪੂਲ ਦੇ ਨੇੜੇ ਭਾਰਤ ਪੈਟਰੋਲ ਪੰਪ, ਸ਼ਹੀਦ ਭਗਤ ਸਿੰਘ ਨਗਰ ਹੇਠਾਂ ਬਣੇ ਨਾਲੇ ਵਿੱਚ ਪਲਾਸਟਿਕ ਦੇ ਥੈਲੇ ਵਿੱਚ ਇੱਕ ਔਰਤ ਦੀ ਮ੍ਰਿਤਕ ਲਾਸ਼ ਮਿਲੀ। ਲਾਸ਼ ਕਿਸੇ ਅਣਜਾਣ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਕਤਲ ਦੇ ਬਾਅਦ ਸੁੱਟੀ ਗਈ ਲੱਗਦੀ ਹੈ।”

ਪੁਲਿਸ ਵੱਲੋਂ ਮਾਮਲਾ ਦਰਜ

ਪੁਲਿਸ ਨੇ ਇਸ ਮਾਮਲੇ ਨੂੰ ਧਾਰਾ 103 (ਕਤਲ ਸੰਬੰਧੀ) ਅਧੀਨ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਲਜਿੰਦਰ ਪਾਲ ਸਿੰਘ, SHО ਦੁਗਰੀ ਨੇ ਦੱਸਿਆ ਕਿ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਔਰਤਾਂ ਦੀਆਂ ਗੁੰਮਸ਼ੁਦਾ ਰਿਪੋਰਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਔਰਤ ਦੀ ਪਛਾਣ ਹੀ ਇਸ ਮਾਮਲੇ ਦੀ ਕੁੰਜੀ ਸਾਬਤ ਹੋਵੇਗੀ।ਲੁਧਿਆਣਾ ਪੁਲਿਸ ਨੇ ਆਮ ਨਾਗਰਿਕਾਂ ਤੋਂ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕਿਸੇ ਔਰਤ ਦੀ ਗੁੰਮਸ਼ੁਦਾ ਹੋਣ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਦੁਗਰੀ ਥਾਣਾ ਪੁਲਿਸ ਨਾਲ ਸੰਪਰਕ ਕਰਨ।