Bathinda News: ਬੀਤੇ ਦਿਨ ਐੱਸ.ਐੱਸ.ਪੀ ਹਰਮਨਬੀਰ ਦੀ ਆਪਣੀ ਗੱਡੀ ਮਹਿਲਾ ਥਾਣੇ ਕੋਲ ਟ੍ਰੈਫਿਕ ਵਿੱਚ ਫਸੀ ਤਾਂ ਉਸੇ ਸਮੇ ਅਧਿਕਾਰੀ ਨੇ ਗੁੱਸੇ ਵਿੱਚ ਆ ਕੇ ਹੁਕਮ ਜਾਰੀ ਕਰ ਦਿੱਤੇ ਕਿ ਰੋਡ ਦੇ ਦੋਨਾਂ ਪਾਸੇ ਕੋਈ ਗੱਡੀ ਨਹੀਂ ਖੜੇਗੀ। ਟ੍ਰੈਫਿਕ ਪੁਲਿਸ ਨੂੰ ਹੁਕਮ ਕੀਤਾ ਕਿ ਜੇ ਕੋਈ ਵੀ ਗੱਡੀ ਖੜ੍ਹੀ ਮਿਲੇ ਤਾਂ ਉਸਨੂੰ ਟੋਅ ਕਰ ਲਿਆ ਜਾਵੇ ਪਰ ਇਸ ਮੌਕੇ ਅਧਿਕਾਰੀ ਸਾਬ੍ਹ ਇੱਕ ਪ੍ਰਾਈਵੇਟ ਸਕੂਲ ਉੱਤੇ ਮਿਹਰਬਾਨੀ ਕਰਦੇ ਨਵੀ ਨਜ਼ਰ ਆਏ।
ਜ਼ਿਕਰ ਕਰ ਦਈਏ ਕਿ ਟ੍ਰੈਫਿਕ ਪੁਲਿਸ ਦੇ ਤਿੰਨ ਕਰਮਚਾਰੀ ਐਸ ਐਸ ਪੀ ਦੀ ਕੋਠੀ ਤੋਂ ਲੈ ਕੇ ਡਾਕਖਾਨੇ ਵਾਲੇ ਚੌਕ ਤੱਕ ਤੈਨਾਤ ਸਨ, ਜੋ ਰੋਡ ਦੇ ਦੋਨਾਂ ਪਾਸੇ ਕਿਸੇ ਗੱਡੀ ਨੂੰ ਪਾਰਕਿੰਗ ਨਹੀਂ ਹੋਣ ਦੇ ਰਹੇ। ਇਨ੍ਹਾਂ ਹੀ ਨਹੀਂ ਜੇ ਉਕਤ ਰੋਡ ਤੇ ਕਿਸੇ ਨੇ ਆਪਣਾ ਵਾਹਨ ਪਾਰਕਿੰਗ ਵਿੱਚ ਖੜ੍ਹਾ ਕਰ ਦਿੱਤਾ ਤਾਂ ਉਸ ਲਈ ਟ੍ਰੈਫਿਕ ਪੁਲਿਸ ਟੋਅ ਵੈਨ ਵੀ ਨਾਲ ਲੈ ਕੇ ਆਈ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐਸ ਐਸ ਪੀ ਦੀ ਕੋਠੀ ਤੋਂ ਅੱਗੇ ਇੱਕ ਪ੍ਰਾਈਵੇਟ ਸਕੂਲ ਦੇ ਬਾਹਰ ਸਕੂਲ ਵੈਨ ਅਤੇ ਹੋਰ ਵਾਹਨ ਅਕਸਰ ਖੜ੍ਹੇ ਰਹਿੰਦੇ ਹਨ ਤੇ ਉਨ੍ਹਾਂ ਉੱਤੇ ਕੋਈ ਵੀ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੋਣਾ ਚਾਹੀਦਾ ਹੈ।
ਇਸ ਮੌਕੇ ਨੌਜਵਾਨ ਨੇ ਇਲਜ਼ਾਮ ਲਾਇਆ ਕਿ ਉਹ ਮਿੰਨੀ ਸੈਕਟਰੀਏਟ ਵਿੱਚ ਕੰਮ ਕਰਵਾਉਣ ਲਈ ਆਇਆ ਸੀ ਤੇ ਉਸ ਦਾ ਮੋਟਰਸਾਇਕਲ ਵੀ ਪੀਲੀ ਲਾਈਨ ਅੰਦਰ ਸੀ ਫਿਰ ਵੀ ਪੁਲਿਸ ਵੱਲੋਂ ਉਸ ਦਾ ਧੱਕੇ ਨਾਲ ਚਲਾਨ ਕੱਟ ਦਿੱਤਾ ਗਿਆ। ਇਸ ਮੌਕੇ ਨੌਜਵਾਨ ਨੇ ਕਿਹਾ ਕਿ ਪੁਲਿਸ ਅਜਿਹੀ ਧੱਕੇਸ਼ਾਹੀ ਬੰਦ ਕਰੇ ਤਾਂ ਕਿ ਕਿਸੇ ਗਰੀਬ ਨਾਲ ਬੇਇਨਸਾਫੀ ਨਾ ਹੋਵੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।