Patiala News: ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਮੁਹਿੰਮ ਚਲਾਈ ਹੋਈ ਹੈ। ਇਸਦੇ ਤਹਿਤ ਕਈ ਨਸ਼ਾ ਤਸਕਰ ਪੰਜਾਬ ਪੁਲਿਸ ਦੇ ਹੱਥੀ ਚੜ੍ਹ ਚੁੱਕੇ ਹਨ। ਹੁਣ ਇੱਕ ਹੋਰ ਵੱਡੀ ਕਾਮਯਾਬੀ ਪੰਜਾਬ ਪੁਲਿਸ ਦੇ ਹੱਥ ਲੱਗੀ ਹੈ। ਸੀ ਆਈ ਏ ਪਟਿਆਲਾ ਵੱਲੋਂ ਦੋ ਨਸ਼ਾ ਤਸਕਰਾਂ ਨੂੰ 60 ਕਿੱਲੋ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ।
ਭੁੱਕੀ ਚੂਰਾ ਪੋਸਤ ਦੀ ਸਪਲਾਈ ਕਰਨ ਵਾਲੇ ਕੀਤੇ ਕਾਬੂ
ਵਰੁਣ ਸ਼ਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿੰਮ ਦੇ ਤਹਿਤ ਬਣਾਈ ਗਈ ਟੀਮ ਵੱਲੋਂ ਭੁੱਕੀ ਚੂਰਾ ਪੋਸਤ ਦੀ ਸਪਲਾਈ ਕਰਨ ਵਾਲੇ ਕਾਬੂ ਕੀਤੇ ਹਨ। ਇਸ ਟੀਮ ਵਿੱਚ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇਸਪੈਕਟਰ ਸ਼ਮਿੰਦਰ ਸਿੰਘ ਇਚਾਰਜ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਵੱਡੀ ਮਾਤਰਾਂ ਵਿੱਚ ਭੁੱਕੀ ਚੂਰਾ ਪੋਸਤ ਦੀ ਸਪਲਾਈ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ।
ਭੁੱਕੀ ਚੂਰਾ ਪੋਸਤ ਦੀ ਸਪਲਾਈ ਕਰਨ ਵਾਲੇ ਸਿੰਦਰ ਕੌਰ ਪਤਨੀ ਲੇਟ ਚਮਕੌਰ ਸਿੰਘ ਵਾਸੀ ਪਿੰਡ ਜੌਨਪੁਰ ਥਾਣਾ ਸਦਰ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਸਤਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਸਗਾਲਾ ਥਾਣਾ ਅਮਰਗੜ੍ਹ ਜਿਲ੍ਹਾਂ ਮਲੇਰਕੋਟਲਾ ਨੂੰ ਜਾ ਰਹੇ ਸੀ। ਇਹ ਸਾਰੇ ਇੱਕ ਵਰੀਟੋ ਕਾਰ ਨੰਬਰੀ PB-13-BC-3081 ਵਿੱਚ ਜਾ ਰਹੇ ਸੀ। ਪਰ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕੀਤਾ ਅਤੇ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਚੈਕਿੰਗ ਕੀਤੀ ਗਈ ਤਾਂ ਵਰੀਟ ਕਾਰ ਉਕਤ ਵਿੱਚੋਂ ਕੁੱਲ ਵਜ਼ਨ 60 ਕਿੱਲੋਗ੍ਰਾਮ ਭੁੱਕੀ ਬਰਾਮਦ ਹੋਈ ।
ਗ੍ਰਿਫਤਾਰੀ ਅਤੇ ਬਰਾਮਦਗੀ
ਉਨ੍ਹਾਂ ਨੇ ਅੱਗੇ ਦੱਸਿਆ ਕਿ ਵੀਰਵਾਰ ਦਿਨ 19 ਅਕਤੂਬਰ ਨੂੰ ਐਸ.ਆਈ.ਗੁਰਦੀਪ ਸਿੰਘ ਸੀ.ਆਈ.ਏ.ਪਟਿਆਲਾ ਨੇ ਸਮੇਤ ਪੁਲਿਸ ਪਾਰਟੀ ਦੇ ਨੇੜੇ ਬਾਬਾ ਸ਼ਹੀਦ ਜੀ ਦੀ ਸਮਾਧ ਪਿੰਡ ਦਦਹੇੜਾ ਥਾਣਾ ਬਖਸ਼ੀਵਾਲਾ ਪਾਸ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਤਾਂ ਦੋਰਾਨੇ ਨਾਕਾਬੰਦੀ ਸਿੰਦਰ ਕੌਰ ਪਤਨੀ ਲੇਟ ਚਮਕੌਰ ਸਿੰਘ ਵਾਸੀ ਪਿੰਡ ਜੈਨਪੁਰ ਥਾਣਾ ਸਦਰ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਸਤਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਸਗਾਲਾ ਥਾਣਾ ਅਮਰਗੜ੍ਹ ਜਿਲ੍ਹਾਂ ਮਲੇਰਕੋਟਲਾ ਨੂੰ ਵਰੀਟੋ ਕਾਰ ਨੰਬਰੀ PB13BC3081 ਵਿੱਚੋਂ ਜਦੋਂ ਲੰਘੇ ਤਾਂ ਇਨ੍ਹਾਂ ਦੀ ਚੈਕਿੰਗ ਕੀਤੀ ਗਈ। ਦੋਸ਼ੀਆਂ ਦੀ ਵਰੀਟੋ ਕਾਰ ਉਕਤ ਵਿੱਚੋਂ ਕੁੱਲ ਵਜ਼ਨ 60 ਕਿੱਲੋਗ੍ਰਾਮ ਭੁੱਕੀ ਬਰਾਮਦ ਹੋਈ। ਜਿਸ ਤੋਂ ਬਾਅਦ ਮੁਕੱਦਮਾ ਨੰਬਰ 66 ਮਿਤੀ 19-10-2023 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਬਖਸੀਵਾਲਾ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਿੰਦਰ ਕੌਰ ਅਤੇ ਸਤਵਿੰਦਰ ਸਿੰਘ ਉਰਫ ਨਿੱਕਾ ਉਕਤ ਨੂੰ ਪੇਸ਼ ਅਦਾਲਤ ਕਰਕੇ 02 ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਬਰਾਮਦਾ ਭੁੱਕੀ ਚੂਰਾ ਪੋਸਤ ਕਿੱਥੇ ਲੈਕੇ ਆਉਂਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਦਾ ਹੈ ਬਾਰੇ ਡੂੰਘਾਈ ਨਾਲ ਤਫਤੀਸ ਕੀਤੀ ਜਾਵੇਗੀ।