ਪਟਿਆਲਾ : ਸਾਲ 2016 'ਚ ਵਾਪਰੇ ਨਾਭਾ ਜੇਲ੍ਹ ਬ੍ਰੇਕ ਕਾਂਡ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਪਟਿਆਲਾ ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ 2 ਗੈਂਗਸਟਰਾਂ ਸਮੇਤ ਚਾਰ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਇਹ ਸਾਰੇ ਮੁਲਜ਼ਮ ਬਠਿੰਡਾ ਦੀ ਹਾਈ ਸਕਿਉਰਟੀ ਜੇਲ੍ਹ ਵਿੱਚ ਬੰਦ ਸਨ।
ਗੈਂਗਸਟਰ ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ, ਸੁਲੱਖਣ ਸਿੰਘ ਉਰਫ਼ ਬੱਬਰ, ਮਨਵੀਰ ਸਿੰਘ ਉਰਫ਼ ਮਨੀ ਸੇਖੋਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ, ਜਦੋਂਕਿ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਹਾਲੇ ਤਕ ਜ਼ਮਾਨਤ ਨਹੀਂ ਮਿਲੀ ਹੈ, ਕਿਉਂਕਿ ਉਸ ਖ਼ਿਲਾਫ਼ ਹੋਰ ਵੀ ਕਈ ਕੇਸ ਦਰਜ ਹਨ, ਇਸ ਲਈ ਉਸ ਨੂੰ ਜ਼ਮਾਨਤ 'ਤੇ ਰਿਹਾਅ ਨਹੀਂ ਕੀਤਾ ਗਿਆ।
ਕੀ ਹੈ ਨਾਭਾ ਜੇਲ੍ਹ ਬ੍ਰੇਕ ਕਾਂਡ ?
ਨਾਭਾ ਜੇਲ੍ਹ 'ਚ ਬੰਦ ਗੈਂਗਸਟਰ ਵਿੱਕੀ ਗੌਂਡਰ ਨੇ ਜੇਲ੍ਹ ਬ੍ਰੇਕ ਦੀ ਯੋਜਨਾ ਬਣਾਈ ਸੀ। 27 ਨਵੰਬਰ 2016 ਨੂੰ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਵਿੱਕੀ ਗੌਂਡਰ ਪੁਲਿਸ ਵਰਦੀ ਵਿਚ ਆਏ ਤੇ ਉਨ੍ਹਾਂ ਨੇ ਗੋਲੀਆ ਚਲਾ ਕੇ ਆਪਣੇ ਸਾਥੀਆਂ ਨੂੰ ਛੁਡਵਾਇਆ ਸੀ। ਇਸ ਦੌਰਾਨ ਅੱਤਵਾਦੀ ਹਰਮਿੰਦਰ ਮਿੰਟੂ ਵੀ ਉਨ੍ਹਾਂ ਦੇ ਨਾਲ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਨਾਭਾ ਪੁਲਿਸ ਨੇ ਕੋਤਵਾਲੀ ਥਾਣੇ ਵਿਚ ਗੈਂਗਸਟਰਾਂ, ਜੇਲ੍ਹ ਅਧਿਕਾਰੀਆ ਸਮੇਤ ਕੁੱਲ 30 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
20 ਮੁਲਜ਼ਮਾਂ ਨੂੰ ਹੋਈ ਸੀ ਉਮਰ ਕੈਦ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਈ 2023 ਵਿਚ ਪਟਿਆਲਾ ਅਦਾਲਤ ਨੇ 9 ਗੈਂਗਸਟਰਾਂ ਸਮੇਤ 20 ਵਿਅਕਤੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ। ਬਾਕੀ ਦੋ ਦੋਸ਼ੀਆਂ 'ਚੋਂ ' ਇਕ ਨੂੰ ਪੰਜ ਸਾਲ ਤੇ ਦੂਜੇ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਸ ਮਾਮਲੇ 'ਚ 22 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਦਕਿ ਛੇ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਰੱਖਿਆ ਭੀਮ ਸਿੰਘ ਅਤੇ ਹੈੱਡ ਵਾਰਡਰ ਜਗਮੀਤ ਸਿੰਘ ਨੂੰ ਜੇਲ੍ਹ ਤੋੜਨ ਦੀ ਸਾਜ਼ਿਸ਼ ਰਚਣ ਅਤੇ ਡਿਊਟੀ ਵਿਚ ਕੁਤਾਹੀ ਕਰਨ ਦੇ ਦੋਸ਼ ਵਿਚ 10-10 ਸਾਲ ਦੀ ਕੈਦ ਤੋਂ ਇਲਾਵਾ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial