Punjab News: ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਅਚਾਨਕ ਬਿਜਲੀ ਬੰਦ ਹੋਣ ਕਾਰਨ, ਡਾਕਟਰਾਂ ਨੂੰ ਇੱਕ ਮਰੀਜ਼ ਦਾ ਆਪ੍ਰੇਸ਼ਨ ਕਰਨ ਵਿੱਚ ਮੁਸ਼ਕਲ ਆਈ। ਇਸ ਸਮੇਂ ਦੌਰਾਨ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਸਟਾਫ ਨੇ ਇਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਹੁਣ ਸਿਹਤ ਮੰਤਰੀ ਬਲਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੈਂ ਰਾਜਿੰਦਰਾ ਹਸਪਤਾਲ ਵਿੱਚ ਬਿਜਲੀ ਬੰਦ ਹੋਣ ਦੀ ਵੀਡੀਓ ਦੇਖੀ ਹੈ। ਕੁਝ ਸਮੇਂ ਲਾਈ ਲਾਈਟ ਬੰਦ ਹੋ ਗਈ ਸੀ। ਐਮਰਜੈਂਸੀ ਦੌਰਾਨ ਸਾਡੇ ਕੋਲ ਜੋ ਵੀ ਸਿਸਟਮ ਸਨ। ਯੂਪੀਐਸ ਵੀ ਕੰਮ ਕਰ ਰਿਹਾ ਸੀ। ਜਨਰੇਟਰ ਵੀ ਕੰਮ ਕਰ ਰਿਹਾ ਸੀ। ਕੁਝ ਸਮੇਂ ਬਾਅਦ ਰੌਸ਼ਨੀ ਵਾਪਸ ਆ ਗਈ। ਮੈਂ ਆਪ੍ਰੇਸ਼ਨ ਸਰਜਨ ਤੇ ਮੈਡੀਕਲ ਸੁਪਰਡੈਂਟ ਨਾਲ ਗੱਲ ਕੀਤੀ ਹੈ। ਮਰੀਜ਼ ਦਾ ਆਪ੍ਰੇਸ਼ਨ ਬਿਲਕੁਲ ਸਹੀ ਹੋਇਆ ਤੇ ਮਰੀਜ਼ ਠੀਕ ਹੋ ਰਿਹਾ ਹੈ।

ਆਮ ਤੌਰ 'ਤੇ ਅਜਿਹੇ ਸਮੇਂ ਡਾਕਟਰ ਦੀ ਪ੍ਰਤੀਕਿਰਿਆ ਇਹ ਹੁੰਦੀ ਹੈ, ਕਿ ਲਾਈਟ ਕਿਉਂ ਬੰਦ ਹੋ ਗਈ ਹੈ? ਇਸ ਲਈ ਕੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ? ਉਹ ਕਿਸੇ ਨੂੰ ਫ਼ੋਨ ਕਰਦਾ, ਜਨਰੇਟਰ ਵਾਲੇ ਨੂੰ ਫ਼ੋਨ ਕਰਦਾ, ਪਰ ਉਸਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤਾ।  ਕਈ ਵਾਰ ਬੱਚੇ ਘਬਰਾ ਜਾਂਦੇ ਹਨ ਤੇ ਗਲਤ ਗੱਲ ਕਹਿ ਦਿੰਦੇ ਹਨ। ਮੈਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕੋਈ ਕਮੀ ਨਹੀਂ ਹੈ। ਰਾਜਿੰਦਰਾ ਹਸਪਤਾਲ ਵਿੱਚ 3 ਹੌਟ ਲਾਈਨ ਸਹੂਲਤਾਂ ਹਨ।

ਜ਼ਿਕਰ ਕਰ ਦਈਏ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਅਚਾਨਕ ਬਿਜਲੀ ਬੰਦ ਹੋਣ ਕਾਰਨ ਡਾਕਟਰਾਂ ਨੂੰ ਇੱਕ ਮਰੀਜ਼ ਦਾ ਆਪ੍ਰੇਸ਼ਨ ਕਰਨ ਵਿੱਚ ਮੁਸ਼ਕਲ ਆਈ। ਇਸ ਸਮੇਂ ਦੌਰਾਨ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਸਟਾਫ ਨੇ ਇਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਦੌਰਾਨ ਡਾਕਟਰਾਂ ਦਾ ਸਵਾਲ ਇਹ ਸੀ ਕਿ ਜੇ ਮਰੀਜ਼ ਦੀ ਅਜਿਹੀ ਸਥਿਤੀ ਵਿੱਚ ਮੌਤ ਹੋ ਜਾਂਦੀ ਹੈ, ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ।

ਇਸ ਵੀਡੀਓ ਵਿੱਚ ਡਾਕਟਰ ਕਹਿ ਰਿਹਾ ਹੈ ਕਿ ਰਾਜਿੰਦਰਾ ਹਸਪਤਾਲ ਦੀ ਮੁੱਖ ਐਮਰਜੈਂਸੀ ਲਾਈਟ ਚਲੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਿਜਲੀ ਗਈ ਨੂੰ 15 ਮਿੰਟ ਹੋ ਗਏ ਹਨ। ਵੈਂਟੀਲੇਟਰ ਬੰਦ ਹੋ ਗਿਆ। ਮਰੀਜ਼ ਦੀ ਸਰਜਰੀ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਮਰੀਜ਼ ਨੂੰ ਕੁਝ ਹੋ ਜਾਂਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ?ਵੀਡੀਓ ਵਿੱਚ ਪੂਰਾ ਸਟਾਫ਼ ਵੀ ਦਿਖਾਈ ਦੇ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤਰ੍ਹਾਂ ਦੀ ਲਾਈਟ ਪਹਿਲਾਂ ਵੀ ਬੰਦ ਹੋ ਚੁੱਕੀ ਹੈ।