Patiala News: ਪਾਵਰ ਜੂਨੀਅਰ ਇੰਜਨੀਅਰਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕੌਂਸਲ ਆਫ਼ ਜੂਨੀਅਰ ਇੰਜਨੀਅਰਜ਼ ਨੇ ਅੱਜ 15 ਨਵੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਭੁੱਖ ਹੜਤਾਲ 24 ਨਵੰਬਰ ਤੱਕ ਚੱਲੇਗੀ। ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ।


ਹੋਰ ਪੜ੍ਹੋ: 'ਵਨ ਸਟੇਸ਼ਨ ਵਨ ਪ੍ਰੋਡਕਟ' ਸਕੀਮ ਤਹਿਤ 1037 ਸਟੇਸ਼ਨਾਂ 'ਤੇ OSOP ਆਊਟਲੈੱਟ ਚਾਲੂ



ਦਰਅਸਲ ਪਾਵਰ ਜੂਨੀਅਰ ਇੰਜਨੀਅਰਾਂ ਦੀ ਮੁੱਢਲੀ ਤਨਖਾਹ ਦੀ ਪ੍ਰਵਾਨਗੀ ’ਤੇ ਸਰਕਾਰ ਵੱਲੋਂ ਬੇਲੋੜੀਆਂ ਸ਼ਰਤਾਂ ਲਾਉਣ ਦਾ ਗੰਭੀਰ ਨੋਟਿਸ ਲੈਂਦਿਆਂ ‘ਕੌਂਸਲ ਆਫ਼ ਜੂਨੀਅਰ ਇੰਜਨੀਅਰਜ਼’ (ਪੀਐਸਈਬੀ) ਵੱਲੋਂ ਇਹ ਸ਼ਰਤਾਂ ਹਟਵਾਉਣ ਸਮੇਤ ਹੋਰ ਮੰਗਾਂ ਦਾ ਨਿਬੇੜਾ ਕਰਵਾਉਣ ਲਈ ਸੂਬਾਈ ਪ੍ਰਧਾਨ ਪਰਮਜੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਵਿੱਢੇ ਸੰਘਰਸ਼ ਦੀ ਲੜੀ ਵਜੋਂ 15 ਨਵੰਬਰ ਤੋਂ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। 


ਹਾਸਲ ਜਾਣਕਾਰੀ ਮੁਤਾਬਕ 24 ਨਵੰਬਰ ਤੱਕ ਚੱਲਣ ਵਾਲੀ ਇਸ ਲੜੀਵਾਰ ਭੁੱਖ ਹੜਤਾਲ ਦੌਰਾਨ ਰੋਜ਼ਾਨਾ ਵੱਖ-ਵੱਖ ਸਰਕਲ ਯੂਨਿਟਾਂ ਦੇ ਸੱਤ-ਸੱਤ ਮੈਂਬਰਾਂ ਦਾ ਜਥਾ 24-24 ਘੰਟੇ ਲਈ ਇੱਥੇ ਭੁੱਖ ਹੜਤਾਲ ਰੱਖਿਆ ਕਰੇਗਾ। ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ।



ਸੂਬਾਈ ਪ੍ਰਧਾਨ ਪਰਮਜੀਤ ਸਿੰਘ ਖੱਟੜਾ ਤੇ ਜਨਰਲ ਸਕੱਤਰ ਇੰਜ. ਦਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਧਿਰੀ ਸਮਝੌਤੇ ਦੀ ਭਾਵਨਾ ਦੀ ਪਾਲਣਾ ਕਰਦੇ ਹੋਏ, ਮੈਨੇਜਮੈਂਟ ਨੇ ਪਹਿਲਾਂ ਹੀ ਪੰਜਾਬ ਵਿਚਲੇ ਆਪਣੇ ਹਮਰੁਤਬਾ ਦੇ ਮੁਕਾਬਲੇ ਪੀਐਸਪੀਸੀਐਲ ਦੇ ਸਾਰੇ ਕੇਡਰਾਂ ਦੀ ਤਨਖਾਹ ਬਰਾਬਰੀ ਬਣਾਈ ਰੱਖੀ ਹੈ ਪਰ ਪਾਵਰ ਜੂਨੀਅਰ ਇੰਜਨੀਅਰ ਪੰਜਾਬ ਸਰਕਾਰ ਦੇ ਆਪਣੇ ਹਮਰੁਤਬਾ ਜੇਈਜ਼ ਨੂੰ ਪਹਿਲੀ ਦਸੰਬਰ 2011 ਤੋਂ ਮਿਲ ਰਹੀ 18,250 ਰੁਪਏ ਮੁਢਲੀ ਤਨਖਾਹ ਤੋਂ ਘੱਟ 17,450 ਰੁਪਏ ਹੀ ਲੈ ਰਹੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।