Patiala News : ਪਟਿਆਲਾ ਪੁਲਿਸ (Patiala Police )  ਦੇ ਸੀ.ਆਈ.ਏ ਸਟਾਫ ਅਤੇ ਥਾਣਾ ਖੇੜੀ ਗੰਡਿਆ ਨੇ ਪਿੰਡ ਭੇਡਵਾਲ  ਝੁੰਗੀਆ, ਪਟਿਆਲਾ ਵਿਖੇ ਹੋਏ 70 ਸਾਲ ਦੀ ਬਜ਼ੁਰਗ ਮਹਿਲਾ ਦਾ ਅੰਨ੍ਹਾ ਕਤਲ ਟਰੇਸ ਕਰਕੇ 2 ਦੋਸ਼ੀਆ ਨੂੰ ਗ੍ਰਿਫਤਾਰ ਕੀਤੇ ਗਿਆ ਹੈ। ਮੁੱਖ ਦੋਸ਼ੀ ਨੂੰ ਸੀ.ਆਈ. ਏ ਸਟਾਫ ਵੱਲੋ ਬਿਹਾਰ ਤੋਂ ਕਾਬੂ ਕੀਤਾ ਗਿਆ ਜੋ ਕਿ ਘਰਾਂ ਵਿਚ ਪੇਂਟ ਦਾ ਕੰਮ ਕਰਦਾ ਹੈ। ਦੋਸ਼ੀਆਂ ਵੱਲੋ ਵਾਰਦਾਤ ਵਿਚ ਵਰਤਿਆ ਮੋਟਸਾਈਕਲ ਅਤੇ 50 ਹਜ਼ਾਰ ਰੁਪਏ ਬ੍ਰਾਮਦ ਕੀਤੇ ਗਏ ,ਜੋ ਕਿ ਮ੍ਰਿਤਕ ਦੇ ਲੁੱਟੇ ਹੋਏ ਸੋਨੇ ਦੇ ਗਹਿਣੇ ਵੇਚ ਕੇ ਹਾਸਲ ਕੀਤੇ ਗਏ ਸਨ।


 

ਐਸਐਸਪੀ ਵਰੁਣ ਸ਼ਰਮਾ ਆਈਪੀਐਸ ਨੇ ਦੱਸਿਆ ਕਿ ਐਨਆਰਆਈ ਦੀ ਮਾਤਾ ਦਾ ਕਤਲ ਕਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੀਆਈਏ ਪਟਿਆਲਾ ਦੀ ਟੀਮ ਇੰਸਪੈਕਟਰ ਸ਼ਮਿੰਦਰ ਸਿੰਘ, ਏ ਐਸ ਆਈ ਅਵਤਾਰ ਸਿੰਘ ਤੇ ਹੌਲਦਾਰ ਜਸਪਿੰਦਰ ਸਿੰਘ ਨੇ ਮੁੱਖ ਮੁਲਜ਼ਮ ਰਾਮ ਦੁਗਰ ਰਾਹੁਲ ਨੂੰ ਬਿਹਾਰ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਜ਼ਿਲ੍ਹਾ ਮਦੁਬਨੀ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਸਾਥੀ ਅਮਰੀਕ ਸਿੰਘ ਨੂੰ ਰਾਜਪੁਰਾ ਤੋ ਗ੍ਰਿਫ਼ਤਾਰ ਕੀਤਾ ਗਿਆ।  

 

ਐਸਐਸਪੀ ਵਰੁਣ ਸ਼ਰਮਾ ਦੇ ਅਨੁਸਾਰ ਦੋਵੇਂ ਮੁਲਜ਼ਮ ਰੰਗ ਰੋਗਨ ਦਾ ਕੰਮ ਕਰਦੇ ਹਨ। ਤਕਰੀਬਨ 5-6 ਮਹੀਨੇ ਪਹਿਲਾਂ ਭੇਡਵਾਲ ਝੁੱਗੀਆਂ ਵਿਖੇ ਰਣਧੀਰ ਕੌਰ ਦੇ ਘਰ ਰੰਗ ਕਰਨ ਆਏ ਸੀ। ਰਣਧੀਰ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦੋ ਲੜਕੇ ਹਨ, ਜਿਨ੍ਹਾਂ ਵਿੱਚੋ ਇੱਕ ਕਈ ਸਾਲ ਤੋਂ ਜਰਮਨੀ ਰਹਿੰਦਾ ਹੈ ਤੇ ਦੂਜਾ ਮੋਹਾਲੀ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਹੈ। ਰਣਧੀਰ ਕੌਰ ਘਰ ਵਿਚ ਜ਼ਿਆਦਾਤਰ ਇਕੱਲੀ ਰਹਿੰਦੀ ਸੀ।

ਪੁਲਿਸ ਮੁਤਾਬਕ ਘਰ ਵਿਚ ਰੰਗ ਦਾ ਕੰਮ ਕਰਦਿਆਂ ਮੁਲਜਮਾਂ ਨੇ ਸਾਰਾ ਭੇਦ ਪਾਇਆ ਅਤੇ 2 ਅਗਸਤ ਨੂੰ ਲੁੱਟ ਦੀ ਵਾਰਦਾਤ ਦੀ ਯੋਜਨਾ ਬਣਾਈ। ਲੁੱਟ ਕਰਨ ਆਏ ਰਾਮ ਤੇ ਅਮਰੀਕ ਨੇ ਰਣਧੀਰ ਕੌਰ ਦਾ ਸਿਰਹਾਣੇ ਨਾਲ ਗਲਾ ਘੁੱਟਿਆ ਅਤੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਸੋਨੇ ਦੇ ਗਹਿਣੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਥਾਣਾ ਤੇ ਸੀਆਈਏ ਪੁਲਿਸ ਟੀਮਾਂ ਨੇ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।