Patiala News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਸਰੀ ਦਸਤਾਰ ਸਜ਼ਾ ਕੇ ਪਟਿਆਲਾ ਪਹੁੰਚੇ। ਪੀਐਮ ਮੋਦੀ ਦਾ ਜਿਸ ਵੇਲੇ ਪਟਿਆਲਾ ਵਿੱਚ ਬੀਜੇਪੀ ਲੀਡਰਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਸੀ, ਉਸ ਦੌਰਾਨ ਹੀ ਪਟਿਆਲਾ ਵੱਲ ਵਧ ਰਹੇ ਕਿਸਾਨਾਂ ਨੂੰ ਪੁਲਿਸ ਸਖਤੀ ਨਾਲ ਰੋਕ ਰਹੀ ਸੀ।


ਪੀਐਮ ਮੋਦੀ ਨੇ ਪੰਜਾਬੀ ਵਿੱਚ ਭਾਸ਼ਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਤੇ ਕਾਲੀ ਮਾਤਾ ਜੀ ਦੇ ਪਵਿੱਤਰ ਸਥਾਨ ਪਟਿਆਲਾ ਤੋਂ ਆਪਣੀ ਪੰਜਾਬ ਯਾਤਰਾ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜ ਗੇੜਾਂ ਦੀਆਂ ਚੋਣਾਂ ਵਿੱਚ ਜਨਤਾ ਨੇ ਤੈਅ ਕਰ ਦਿੱਤਾ ਹੈ ਕਿ ਅਗਲੀ ਸਰਕਾਰ ਬੀਜੇਪੀ ਦੀ ਹੀ ਹੋਏਗੀ। ਇਸ ਲਈ ਪੰਜਾਬ ਦੇ ਲੋਕ ਵੀ ਆਪਣੀ ਵੋਟ ਖਰਾਬ ਨਹੀਂ ਕਰਨਗੇ।



ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਬਾਰਾਦਰੀ ਗਾਰਡਨ ਵਿੱਚ ਸਵੇਰ ਦੀ ਸੈਰ ਕਰਨਾ, ਸਾਥੀਆਂ ਨਾਲ ਗੱਪਾਂ ਮਾਰਨਾ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਮੈਨੂੰ ਕਈ ਪੁਰਾਣੇ ਦੋਸਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਜਦੋਂ ਵੀ ਮੈਂ ਪੰਜਾਬ ਆਉਂਦਾ ਹਾਂ, ਮੇਰਾ ਪੰਜਾਬ ਪ੍ਰਤੀ ਪਿਆਰ ਹੋਰ ਵਧ ਜਾਂਦਾ ਹੈ।


ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੰਜ ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ ਤੇ ਜਨਤਾ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬੀ ਜਾਣਦਾ ਹੈ ਕਿ ਉਸ ਨੂੰ ਆਪਣੀ ਵੋਟ ਬਰਬਾਦ ਨਹੀਂ ਕਰਨੀ ਚਾਹੀਦੀ। ਸਰਕਾਰ ਬਣਾਉਣ ਵਾਲੇ ਨੂੰ ਵੋਟ ਦਿਓ। ਵੋਟ ਉਸ ਨੂੰ ਦਿਓ ਜਿਸ ਨੇ ਪੰਜਾਬ ਨੂੰ ਵਿਕਸਤ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਲਈ ਇੱਕ ਵਾਰ ਫਿਰ ਮੋਦੀ ਸਰਕਾਰ ਜ਼ਰੂਰੀ ਹੈ।


ਪੀਐਮ ਮੋਦੀ ਨੇ ਕਿਹਾ ਕਿ ਮੈਂ ਅੱਜ ਗੁਰੂਆਂ ਦੀ ਧਰਤੀ 'ਤੇ ਆਸ਼ੀਰਵਾਦ ਲੈਣ ਆਇਆ ਹਾਂ। ਕੌਮ ਦੀ ਰਾਖੀ ਹੋਵੇ ਜਾਂ ਦੇਸ਼ ਦਾ ਵਿਕਾਸ, ਸਿੱਖ ਕੌਮ ਨੇ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ ਹੈ। ਇੱਥੋਂ ਦੇ ਲੋਕਾਂ ਨੇ ਖੇਤੀ ਤੋਂ ਲੈ ਕੇ ਉਦਯੋਗਾਂ ਤੱਕ ਦੇਸ਼ ਦੇ ਵਿਕਾਸ ਦੀ ਅਗਵਾਈ ਕੀਤੀ ਹੈ ਪਰ ਕੱਟੜ ਭ੍ਰਿਸ਼ਟ ਲੋਕਾਂ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ। ਇੱਥੋਂ ਦੇ ਸਨਅਤੀ ਕਾਰੋਬਾਰੀ ਹਿਜਰਤ ਕਰ ਰਹੇ ਹਨ। ਨਸ਼ਿਆਂ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ।



ਉਨ੍ਹਾਂ ਨੇ ਕਿਹਾ ਕਿ ਇੱਥੇ ਰਾਜ ਸਰਕਾਰ ਦਾ ਹੁਕਮ ਨਹੀਂ ਚੱਲ਼ਦਾ। ਇੱਥੇ ਰੇਤ ਮਾਈਨਿੰਗ ਮਾਫੀਆ, ਡਰੱਗ ਮਾਫੀਆ ਤੇ ਸ਼ੂਟਰ ਗੈਂਗਾਂ ਦੀਆਂ ਮਨਮਾਨੀਆਂ ਚੱਲ ਰਹੀਆਂ ਹਨ। ਸਾਰੀ ਸਰਕਾਰ ਕਰਜ਼ੇ 'ਤੇ ਚੱਲ ਰਹੀ ਹੈ। ਸਾਰੇ ਮੰਤਰੀ ਮੌਜ-ਮਸਤੀ ਕਰ ਰਹੇ ਹਨ ਤੇ ਜਿਹੜੇ ਕਾਗਜ਼ੀ ਮੁੱਖ ਮੰਤਰੀ ਹਨ, ਉਨ੍ਹਾਂ ਕੋਲ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਵਾਉਣ ਤੋਂ ਹੀ ਫੁਰਸਤ ਨਹੀਂ ਹੈ।



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।