Barnala - ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨਾਲ ਤਾਲਮੇਲ ਕਰਕ ਝੋਨੇ ਦੀ ਪਨੀਰੀ ਤਿਆਰ ਕਰਵਾਈ ਗਈ ਹੈ, ਜਿਸ ਕਿ ਹੜ੍ਹ ਪੀੜਿਤ ਇਲਾਕਿਆਂ ਵਿੱਚ ਫਰੀ ਦਿੱਤੀ ਜਾ ਰਹੀ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਬਰਨਾਲਾ ਖੇਤੀਬਾੜੀ ਵਿਭਾਗ ਦੀ ਹੱਲਾਸ਼ੇਰੀ ਤੇ ਪਿੰਡ ਪੱਖੋ ਕਲਾਂ ਵਿਖੇ ਕੁਲਵੰਤ ਸਿੰਘ ਸਿੱਧੂ ਦੇ ਖੇਤ ਵਿੱਚ ਪਨੀਰੀ ਤਿਆਰ ਕਰਕੇ ਪਟਿਆਲਾ ਦਾ ਪਿੰਡ ਲਾਸੜੂ ਵਿਖੇ ਝੋਨੇ ਦੀ ਪਨੀਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਕਿਸਾਨ ਗੁਰਤੇਜ ਸਿੰਘ, ਸੁਖਪਾਲ ਸਿੰਘ ਸਮਰਾ, ਨੇ ਵੀ ਇਸ ਕੰਮ ਵਿੱਚ ਸਹਾਇਤਾ ਕੀਤੀ । ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਪੱਖੋਂ ਕਲਾਂ ਦੇ ਕਿਸਾਨ ਲੱਖਾ ਸਿੰਘ ਸਿੱਧੂ ਕੋਲ 1 ਕਿਲੇ ਵਿੱਚ ਪਨੀਰੀ ਦੀ ਬਿਜਾਈ ਕੀਤੀ ਗਈ ਹੈ , ਬੱਬੂ ਸੇਖੋ ਤੇ ਬਲਪ੍ਰੀਤ ਕੋਲ ਵੀ ਝੋਨੇ ਦੀ ਪਨੀਰੀ ਖੜੀ ਹੈ।
ਪਿੰਡ ਛਾਪਾ ਬਲਾਕ ਮਹਿਲਕਲਾਂ ਦੇ ਖੇਤ ਵੀ ਪੀ ਆਰ 126 ਦੀ ਪਨੀਰੀ ਤਿਆਰ ਖੜੀ ਹੈ, ਜੇਕਰ ਕਿਸੇ ਕਿਸਾਨ ਵੀਰ ਨੂੰ ਜਰੂਰਤ ਹੋਵੇ ਤਾਂ ਉਹ ਖੇਤੀਬਾੜੀ ਵਿਭਾਗ ਦੇ ਡਾ. ਗੁਰਚਰਨ ਸਿੰਘ ਖੇਤੀਬਾੜੀ ਅਫਸਰ ਸਹਿਣਾ, ਸ੍ਰੀ ਮੱਖਣ ਲਾਲ ਏ ਐਸ ਆਈ, ਸ੍ਰੀ ਸਨਵਿੰਦਰਪਾਲ ਸਿੰਘ ਬੀ ਟੀ ਐਮ ਤੇ ਸ੍ਰੀ ਜ਼ਸਵਿੰਦਰ ਸਿੰਘ ਬੀ ਟੀ ਐਮ ਨਾਲ ਸੰਪਰਕ ਕਰ ਸਕਦੇ ਹਨ।
ਬਿਰਧ ਘਰ ਦੇ ਰਹਿੰਦੇ ਕੰਮ ਲਈ ਫੰਡ ਜਾਰੀ
ਢਿੱਲਵਾਂ (ਤਪਾ) ਵਿਖੇ ਬਣ ਰਹੇ ਸਰਕਾਰੀ ਬਿਰਧ ਘਰ ਦਾ ਕੰਮ ਛੇਤੀ ਮੁਕੰਮਲ ਕੀਤਾ ਜਾਵੇ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਆਈਏਐਸ ਵੱਲੋਂ ਬਿਰਧ ਆਸ਼ਰਮ ਸਬੰਧੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਦਿੱਤੇ ਗਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਢਿੱਲਵਾਂ ਵਿਖੇ ਬਣ ਰਹੇ 72 ਬੈੱਡਜ਼ ਵਾਲੇ ਬਿਰਧ ਆਸ਼ਰਮ ਦਾ 70 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ ਅਤੇ ਰਹਿੰਦਾ 30 ਫੀਸਦੀ ਕੰਮ ਤੇਜ਼ੀ ਨਾਲ ਸਿਰੇ ਚਾੜ੍ਹਿਆ ਜਾਵੇ, ਕਿਉਂਕਿ ਇਸ ਸਬੰਧੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਲੋਕ ਨਿਰਮਾਣ ਵਿਭਾਗ ਨੂੰ ਫੰਡ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਪੀਡਬਲਿਊਡੀ ਅਧਿਕਾਰੀਆਂ ਨੂੰ ਬਿਰਧ ਘਰ ਦੇ ਵਿਹੜੇ ਵਿੱਚ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਆਸ਼ਰਮ ਦਾ ਵਿਹੜਾ ਹਰਿਆ-ਭਰਿਆ ਬਣਾਇਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਐਸਡੀਐਮ ਤਪਾ ਡਾ. ਨਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ, ਐਸਡੀਓ ਲੋਕ ਨਿਰਮਾਣ ਵਿਭਾਗ ਕੰਵਰਦੀਪ ਸਿੰਘ ਹਾਜ਼ਰ ਸਨ।