ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ 



Sangrur News : ਅੱਜ ਦੇ ਸਮੇਂ ਵਿੱਚ ਜਿੱਥੇ 50-55 ਸਾਲ ਦੀ ਉਮਰ ਵਿੱਚ ਹਰ ਕੋਈ ਗੰਭੀਰ ਬਿਮਾਰੀਆਂ ਵਿੱਚ ਘਿਰਣ ਲੱਗ ਜਾਂਦਾ ਹੈ , ਅੱਖਾਂ ਦੀ ਰੌਸ਼ਨੀ ਘੱਟ ਜਾਂਦੀ ਹੈ, ਸੁਣਨ ਸ਼ਕਤੀ ਘੱਟ ਜਾਂਦੀ ਹੈ। ਓਥੇ ਹੀ ਅੱਜ ਅਸੀਂ ਤੁਹਾਨੂੰ ਅਜਿਹੀਆਂ ਬਜ਼ੁਰਗ ਔਰਤਾਂ ਨਾਲ ਮਿਲਾਉਂਦੇ ਹਾਂ ,ਜਿਨ੍ਹਾਂ ਦੀ ਉਮਰ 112 ਸਾਲ ਹੈ ਅਤੇ ਉਹ ਅਜੇ ਵੀ ਕਾਫੀ ਸਿਹਤਮੰਦ ਹਨ। ਜੀ ਹਾਂ, ਸੰਗਰੂਰ ਦੇ ਦਿੜ੍ਹਬਾ ਦੀ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਚੰਦ ਕੌਰ, ਜਿਸ ਦਾ ਜਨਮ 1910 ਵਿੱਚ ਹੋਇਆ ਸੀ ਅਤੇ ਹੁਣ ਚੰਦ ਕੌਰ 113ਵੇਂ ਸਾਲ ਵਿੱਚ ਹਨ।

 

ਇਹ ਵੀ ਪੜ੍ਹੋ : ਖੰਨਾ 'ਚ ਵਿਅਕਤੀ ਨੇ ਪਤਨੀ, ਸਹੁਰੇ ਤੇ ਸਾਲੀ ਤੋਂ ਦੁਖੀ ਹੋ ਕੇ ਕੀਤੀ ਆਤਮ ਹੱਤਿਆ, ਮਿਲਿਆ ਸੁਸਾਇਡ ਨੋਟ


ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੰਦ ਕੌਰ ਦੀ ਨਜ਼ਰ ਇੰਨੀ ਤੇਜ਼ ਹੈ ਕਿ ਉਹ ਖੁਦ ਸੂਈ 'ਚ ਧਾਗਾ ਪਾ ਲੈਂਦੀ ਹੈ। ਘਰੇਲੂ ਕੰਮਾਂ ਦੀ ਗੱਲ ਕਰੀਏ ਤਾਂ ਚੰਦਰ ਕੌਰ ਖੁਦ ਘਰ ਝਾੜੂ ਮਾਰਦੀ ਹੈ, ਭਾਂਡੇ ਖੁਦ ਸਾਫ ਕਰਦੀ ਹੈ, ਮਿੱਟੀ ਦੇ ਚੁੱਲ੍ਹੇ 'ਤੇ ਲੱਕੜਾਂ ਨਾਲ ਅੱਗ ਬਾਲ ਕੇ ਖੁਦ ਖਾਣਾ ਬਣਾਉਂਦੀ ਹੈ ਅਤੇ 112 ਸਾਲ ਦੀ ਉਮਰ 'ਚ ਚੰਦਰ ਕੌਰ ਘਰ ਦਾ ਹਰ ਕੰਮ ਬੜੀ ਆਸਾਨੀ ਨਾਲ ਕਰਦੀ ਹੈ।

 




ਪਰਿਵਾਰ ਦੀ ਗੱਲ ਕਰੀਏ ਤਾਂ ਚੰਦ ਕੌਰ ਦੇ ਪਰਿਵਾਰ 'ਚ ਪੜ੍ਹੇ-ਲਿਖੇ ਪੋਤੇ-ਪੋਤੀਆਂ ਹਨ, ਅੱਜ ਵੀ ਸਾਰਾ ਪਰਿਵਾਰ ਘਰ ਦਾ ਹਰ ਕੰਮ ਚੰਦ ਕੌਰ ਤੋਂ ਪੁੱਛ ਕੇ ਹੀ ਕਰਦਾ ਹੈ।  ਚੰਦ ਕੌਰ ਨੇ ਕਿਹਾ ਕਿ ਮੈਂ ਸਾਰਾ ਕੰਮ ਆਪਣੀ ਮਰਜ਼ੀ ਨਾਲ ਕਰਦੀ ਹਾਂ, ਜੇਕਰ ਮੈਂ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਮੈਂ ਬਿਮਾਰ ਹੋ ਜਾਵਾਂਗੀ, ਪਰਿਵਾਰ ਜੋ ਮਰਜ਼ੀ ਕਹੇ, ਮੈਂ ਕੰਮ ਨਹੀਂ ਛੱਡਾਂਗੀ।


ਚੰਦ ਕੌਰ ਨੇ ਆਪਣਾ ਘਰ ਆਪਣੇ ਹੱਥਾਂ ਨਾਲ ਬਣਵਾਇਆ ਸੀ ਤੇ ਉਸ ਦੇ ਪੋਤੇ ਨੇ ਪਿਛਲੇ ਪਾਸੇ ਤੋਂ ਘਰ ਬਣਵਾਇਆ ਪਰ ਦਾਦੀ ਦੇ ਕਹਿਣ ਅਨੁਸਾਰ ਘਰ ਦਾ ਅਗਲਾ ਹਿੱਸਾ ਜਿਉਂ ਦਾ ਤਿਉਂ ਹੈ, ਦਾਦੀ ਨੇ ਕਿਹਾ ਕਿ ਇਹ ਮੇਰੀਆਂ ਯਾਦਾਂ ਰਹਿਣੀਆਂ ਚਾਹੀਦੀਆਂ ਹਨ। ਪੂਰੇ ਪਿੰਡ ਦੇ ਲੋਕ ਅੱਜ ਵੀ ਹਰ ਪਰਿਵਾਰਕ ਮਸਲੇ ਦੇ ਹੱਲ ਲਈ ਚੰਦ ਕੌਰ ਕੋਲ ਆਉਂਦੇ ਹਨ ਅਤੇ ਹਰ ਦੁੱਖ-ਸੁੱਖ ਵਿੱਚ ਚੰਦ ਕੌਰ ਦੀ ਸਲਾਹ ਵੀ ਲੈਂਦੇ ਹਨ ਕਿਉਂਕਿ ਉਹ ਸਾਰੇ ਪਿੰਡ ਵਿੱਚ ਸਭ ਤੋਂ ਬਜ਼ੁਰਗ ਹੈ।1992 ਵਿਚ ਚੰਦਰ ਕੌਰ ਬਿਮਾਰ ਹੋ ਗਈ ਅਤੇ ਫਿਰ ਉਸ ਨੇ ਇਕ ਵੇਦ ਤੋਂ ਦਵਾਈ ਲਈ, ਉਸ ਡਾਕਟਰ ਨੇ ਉਸ ਨੂੰ ਕੰਮ ਨਾ ਬੰਦ ਕਰਨ ਲਈ ਕਿਹਾ ਸੀ, ਜਿਸ ਕਾਰਨ ਮੈਂ ਉਦੋਂ ਤੋਂ ਲਗਾਤਾਰ ਕੰਮ ਕਰ ਰਹੀ ਹਾਂ।