Mansa : ਮੋਬਾਈਲ ਟਾਵਰ ਲਗਵਾਉਣ ਦੇ ਚੱਕਰਾਂ ਵਿੱਚ ਸਰਦੂਲਗੜ੍ਹ ਦੇ ਇੱਕ ਕਿਸਾਨ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਿਣੇ ਆਇਆ ਹੈ। ਇਹ ਠੱਗੀ ਦਾ ਸ਼ਿਕਾਰ ਸਰਦੂਲਗੜ੍ਹ ਦੇ ਪਿੰਡ ਨਾਹਰਾਂ ਦਾ ਕਿਸਾਨ ਹੋਇਆ ਹੈ। ਜਿਸ ਤੋਂ ਬਾਅਦ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਸਰਦੂਲਗੜ੍ਹ ਪੁਲਿਸ ਵੱਲੋਂ ਦਿੱਲੀ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ 'ਚ ਮੋਬਾਈਲ ਟਾਵਰ ਲਗਵਾਉਣ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਉਸ ਕੋਲ ਫੋਨ ਆ ਰਹੇ ਸਨ, ਜਿਸ ਵਿਚ ਉਸ ਨੂੰ ਜ਼ਮੀਨ 'ਚ ਟਾਵਰ ਲਗਵਾ ਕੇ ਮੋਟੀ ਕਮਾਈ ਦਾ ਲਾਲਚ ਦਿੱਤਾ ਗਿਆ।
ਵਾਰ ਵਾਰ ਫੋਨ ਆਉਣ 'ਤੇ ਲਾਲਚ ਵਿਚ ਆ ਕੇ ਨਿਰਮਲ ਸਿੰਘ ਨੇ ਬਿਮਲਾ ਛੇਤਰੀ ਕੇਅਰ ਆਫ ਗੋਰਖਨਾਥ ਵਾਸੀ ਜਨਕਪੁਰੀ ਪੱਛਮੀ ਦਿੱਲੀ, ਸੋਨੂ ਵਰਮਾ ਪੁੱਤਰ ਭਾਗੀਰਥ ਵਰਮਾ ਵਾਸੀ ਜਨਕ ਪੁਰੀ ਪੱਛਮੀ ਦਿੱਲੀ, ਗੌਰਵ ਪਾਂਡੇ ਪੁੱਤਰ ਜਗਦੰਬਾ ਪ੍ਰਸ਼ਾਦ ਪਾਂਡੇ ਵਾਸੀ ਕਰਤਾਰ ਨਗਰ ਨਵੀਂ ਦਿੱਲੀ ਦੇ ਵੱਖ-ਵੱਖ ਖਾਤਿਆਂ ਵਿਚ 13 ਲੱਖ ਰੁਪਏ ਪਾ ਦਿੱਤੇ।
ਪਰ ਕਾਫ਼ੀ ਸਮਾਂ ਬੀਤ ਜਾਣ ਬਾਅਦ ਵੀ ਟਾਵਰ ਨਾ ਲਗਾਇਆ ਗਿਆ। ਇਸ ਤੋਂ ਬਾਅਦ ਨਿਰਮਲ ਸਿੰਘ ਨੇ 27 ਸਤੰਬਰ 20 22 ਨੂੰ ਐੱਸਐੱਸਪੀ ਮਾਨਸਾ ਨੂੰ ਇਸ ਸਬੰਧੀ ਦਰਖ਼ਾਸਤ ਦਿੱਤੀ।
ਇਸ ਸਬੰਧੀ ਥਾਣਾ ਮੁਖੀ ਸਰਦੂਲਗੜ੍ਹ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਦਿੱਤੀ ਸ਼ਿਕਾਇਤ ਅਨੁਸਾਰ 4 ਅਗਸਤ 2023 ਨੂੰ ਉਕਤ ਤਿੰਨਾਂ ’ਤੇ ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ