Sangrur news: ਦਿੜਬਾ ਵਿੱਚ ਨਸ਼ੇ ਦਾ ਕਾਰੋਬਾਰ ਵੱਡੇ ਪੱਧਰ ‘ਤੇ ਚੱਲ ਰਿਹਾ ਹੈ, ਉੱਥੇ ਹੀ ਪੁਲਿਸ ਪ੍ਰਸ਼ਾਸਨ ਨਸ਼ਾ ਵੇਚਣ ਵਾਲਿਆਂ ‘ਤੇ ਕਾਰਵਾਈ ਕਰਨ ਦਾ ਦਾਅਵਾ ਕਰ ਰਹੀ ਹੈ। ਉੱਥੇ ਹੀ ਦਿੜਬਾ ਪੁਲਿਸ ਨੇ ਇੱਕ ਵਿਅਕਤੀ ਨੂੰ 30 ਗ੍ਰਾਮ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।


ਵਿਅਕਤੀ ਨੂੰ ਫਤਿਹਾਬਾਦ ਕੋਲ ਰੋਕ ਕੇ ਲਈ ਤਲਾਸ਼ੀ 


ਇਸ ਸਬੰਧੀ ਥਾਣਾ ਦਿੜਬਾ ਦੇ ਐਸ.ਐਚ.ਓ ਸੰਦੀਪ ਸਿੰਘ ਕਾਲੇਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੜਬਾ ਪੁਲਿਸ ਨੇ ਅੱਜ ਤੜਕੇ 5 ਵਜੇ ਦੇ ਕਰੀਬ ਸਮੂਰਾਂ ਰੋਡ ਗਊਸਾਲਾ ਨੇੜੇ ਨਾਕਾ ਲਗਾ ਕੇ ਉਕਤ ਮੁਖਤਿਆਰ ਸਿੰਘ ਨੂੰ ਪਿੰਡ ਮਿਆਲ ਜ਼ਿਲ੍ਹਾ ਫਤਿਹਾਬਾਦ ਕੋਲ ਰੋਕ ਕੇ ਉਸ ਦੀ ਤਲਾਸ਼ੀ ਲਈ।


ਇਹ ਵੀ ਪੜ੍ਹੋ: Pargat Singh: ਪੰਜਾਬ 'ਚ ਨਸ਼ਾ ਤੇਜ਼ ਰਫ਼ਤਾਰ ਨਾਲ ਵਿਕ ਰਿਹਾ, ਪਰਗਟ ਸਿੰਘ ਨੇ ਕੇਜਰੀਵਾਲ ਨੂੰ ਯਾਦ ਕਰਵਾਈ ਗਰੰਟੀ


ਵਿਅਕਤੀ ਆਪਣੇ ਪੁੱਤਰ ਨਾਲ ਬਾਜੀਗਰਾਂ ਨੂੰ ਵੇਚਦਾ ਸੀ ਨਸ਼ਾ 


ਇਸ ਦੌਰਾਨ ਉਸ ਕੋਲੋਂ 30 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਥਾਣਾ ਸਦਰ ਵਿਖੇ ਪੁੱਛ-ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਉਹ ਆਪਣੇ ਹੀ ਪੁੱਤਰ ਅਮਨ ਨਾਲ ਚਿੱਟਾ ਲੈ ਕੇ ਦਿੜਬਾ ਦੇ ਬਾਜੀਗਰਾਂ ਨੂੰ ਵੇਚਣ ਆਉਂਦਾ ਸੀ।


ਪੁਲਿਸ ਨੇ ਵਿਅਕਤੀ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਸ਼ੁਰੂ 


ਉਨ੍ਹਾਂ ਦੱਸਿਆ ਕਿ ਉਕਤ ਮੁਖਤਿਆਰ ਸਿੰਘ ਵਿਰੁੱਧ ਐਨ.ਡੀ.ਪੀ.ਐਸ. ਐਕਟ ਅਤੇ ਮੁਖਤਿਆਰ ਸਿੰਘ ਪੁੱਤਰ ਅਮਨ ਨੂੰ ਵੀ ਮਾਮਲੇ 'ਚ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਖਤਿਆਰ ਸਿੰਘ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


ਇਹ ਵੀ ਪੜ੍ਹੋ: Jalandhar News: ਕੈਨੇਡਾ ਦਾ ਲਾਲਚ ਦੇ ਕੇ 40 ਤੋਂ ਵੱਧ ਕੁੜੀਆਂ ਨਾਲ ਸੋਸ਼ਣ, ਲੱਖਾਂ ਦੀ ਮਾਰੀ ਠੱਗੀ, ਇੰਝ ਆਇਆ ਪੁਲਿਸ ਅੜਿੱਕੇ