Sangrur News: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਹੈ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਕਿਸਾਨਾਂ ਵਿੱਚ ਨਵੇਂ ਮੋਘਿਆਂ ਦੀ ਤਜ਼ਵੀਜ਼ ਤੇ ਖਾਲਾਂ ਨੂੰ ਅੰਡਰਗਰਾਊਂਡ ਪਾਈਪਾਂ ਰਾਹੀਂ ਕਵਰ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ 3 ਮਾਰਚ ਤੋਂ ਕਲੱਸਟਰ ਪੱਧਰੀ ਜਾਗਰੂਕਤਾ ਕੈਂਪਾਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਸਰਕਾਰੀ ਸੇਵਾਵਾਂ ਮੁੱਹਈਆ ਕਰਵਾਉਣ ਲਈ ਵਚਨਬੱਧ ਹੈ ਤੇ ਇਹ ਕੈਂਪ ਵੀ ਲੋਕਾਂ ਦੀ ਸੁਵਿਧਾ ਹਿਤ ਪਿੰਡ ਪਿੰਡ ਜਾ ਕੇ ਲਗਾਏ ਜਾਣਗੇ ਤਾਂ ਜੋ ਇਸ ਦਾ ਲਾਭ ਲੈਣ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਲਾਉਣੇ ਪੈਣ।


ਉਨ੍ਹਾਂ ਕਿਹਾ ਕਿ ਕੋਟਲਾ ਬ੍ਰਾਂਚ ਪ੍ਰੋਜੈਕਟ ਅਧੀਨ ਹਲਕਾ ਸੁਨਾਮ ਦੇ 47 ਪਿੰਡਾਂ ਦੇ 192 ਨਹਿਰੀ ਮੋਘਿਆਂ ਦੇ ਕੱਚੇ ਖਾਲਾਂ ਦੀ ਜਗ੍ਹਾ ’ਤੇ ਅੰਡਰਗਰਾਊਂਡ ਪਾਈਪਲਾਈਨ ਪਾਉਣ ਜਾਂ ਪੱਕੇ ਖਾਲ ਬਣਾਉਣ ਲਈ ਕਰੀਬ 68 ਕਰੋੜ ਰੁਪਏ ਦਾ ਪ੍ਰੋਜੈਕਟ ਪੰਜਾਬ ਜਲ ਸ੍ਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਦੇ ਪਹਿਲੇ ਪੜਾਅ ਵਜੋਂ ਹਲਕਾ ਸੁਨਾਮ ਦੇ 64 ਪਿੰਡਾਂ ਨੂੰ ਕਲੱਸਟਰਾਂ ਵਿੱਚ ਵੰਡ ਕੇ ਜਾਗਰੂਕਤਾ ਕੈਂਪ ਲਗਾਏ ਜਾਣਗੇ। ਇਸ ਸਬੰਧ ਵਿੱਚ ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਲੋਕਾਂ ਨੂੰ ਸਰਕਾਰ ਦੀ ਇਸ ਸੁਵਿਧਾ ਦਾ ਵਧ ਚੜ ਕੇ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ।


ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਹਲਕਾ ਸੁਨਾਮ ਦੇ ਪਿੰਡਾਂ ਵਿਚ ਲੱਗਣ ਵਾਲੇ ਇਹਨਾਂ ਕੈਂਪਾਂ ਦੌਰਾਨ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਧੇਰੇ ਵਰਤੋਂ ਕਰਨ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਹ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਦੀ ਮੁਹਿੰਮ ਵਿੱਚ ਯੋਗਦਾਨ ਪਾਉਂਦੇ ਹੋਏ ਭਵਿੱਖ ਵਿੱਚ ਨਹਿਰੀ ਪਾਣੀ ਨਾਲ ਹੀ ਖੇਤੀ ਕਰਨ ਨੂੰ ਤਰਜੀਹ ਦੇ ਸਕਣ।


ਇਹ ਵੀ ਪੜ੍ਹੋ: Video: ਸੇਲਜ਼ਮੈਨ ਨੇ ਬੜੀ ਤੇਜ਼ੀ ਨਾਲ ਪਹਿਨੀ ਸਾੜੀ, ਕੁਝ ਸਕਿੰਟਾਂ ਦੀ ਇਸ ਵੀਡੀਓ ਨੂੰ ਵਾਰ-ਵਾਰ ਦੇਖ ਰਹੇ ਨੇ ਲੋਕ


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਕਸੀਅਨ ਇੰਜੀ: ਦਮਨਦੀਪ ਸਿੰਘ ਨੇ ਦੱਸਿਆ ਕਿ 3 ਮਾਰਚ ਨੂੰ ਕਲੱਸਟਰ ਬਡਰੁੱਖਾਂ, ਬਹਾਦਰਪੁਰ, ਦੁੱਗਾਂ, ਲਿੱਦੜਾਂ ਤੇ ਭੰਮਾਬੱਦੀ, 4 ਮਾਰਚ ਨੂੰ ਕਲੱਸਟਰ ਲੌਂਗੋਵਾਲ, ਲੋਹਾਖੇੜਾ, ਕੁੰਨਰਾਂ, ਕਿਲਾ ਭਰੀਆਂ, 6 ਮਾਰਚ ਨੂੰ ਕਲੱਸਟਰ ਸ਼ੇਰੋਂ, ਨਮੋਲ, ਸ਼ਾਹਪੁਰ ਕਲਾਂ, ਝਾੜੋਂ ਤੇ ਬੀਰਕਲਾਂ, 7 ਮਾਰਚ ਨੂੰ ਕਲੱਸਟਰ ਚੀਮਾ, ਤੋਲਾਵਾਲ, ਕੋਟਲਾ ਅਮਰੂ, ਚੌਵਾਸ, 9 ਮਾਰਚ ਨੂੰ ਕਲੱਸਟਰ ਸੁਨਾਮ, ਲਖਮੀਰਵਾਲਾ, ਭਰੂਰ, ਚੱਠਾ ਨਕਟੇ ਤੇ ਅਕਾਲਗੜ੍ਹ, 10 ਮਾਰਚ ਨੂੰ ਕਲੱਸਟਰ ਉਭਾਵਾਲ, ਉਪਲੀ, ਚੱਠੇ ਸੇਖਵਾਂ, ਤੁੰਗਾਂ, ਕੁਲਾਰ ਖੁਰਦ ਤੇ ਕਨੋਈ, 11 ਮਾਰਚ ਨੂੰ ਕਲੱਸਟਰ ਈਲਵਾਲ, ਗੱਗੜਪੁਰ, ਖੇੜੀ, ਬਲਵਾੜ ਕਲਾਂ, ਬਲਵਾੜ ਖੁਰਦ, ਖੁਰਾਣਾ, ਸੋਹੀਆਂ, ਕੰਮੋਮਾਜਰਾ, 13 ਮਾਰਚ ਨੂੰ ਕਲੱਸਟਰ ਢੱਡਰੀਆਂ, ਰੱਤੋਕੇ, ਸਾਹੋਕੇ, ਮੰਡੇਰ ਖੁਰਦ, ਬੁੱਗਰ, ਦਿਆਲਗੜ੍ਹ, ਤੋਗਾਵਾਲ, 14 ਮਾਰਚ ਨੂੰ ਕਲੱਸਟਰ ਸੰਘੇੜੀ, ਨਾਗਰਾ, ਅਕਬਰਪੁਰ ਤੇ ਬਿਜਲਪੁਰ ਅਤੇ 15 ਮਾਰਚ ਨੂੰ ਕਲੱਸਟਰ ਸੁਨਾਮ, ਘਾਸੀਵਾਲਾ, ਬਿਗੜਵਾਲ, ਚੱਠੇ ਨਕਟੇ, ਕੁਲਾਰ ਖੁਰਦ, ਅਕਾਲਗੜ੍ਹ ਬੱਖੀਵਾਲਾ ਵਿਖੇ ਕਲੱਸਟਰ ਪੱਧਰੀ ਕੈਂਪ ਲਗਾਏ ਜਾਣਗੇ।


ਇਹ ਵੀ ਪੜ੍ਹੋ: ਪਾਕਿਸਤਾਨ ਨੇ ਅਭਿਨੰਦਨ ਵਰਧਮਾਨ ਨੂੰ ਪਿਲਾਈ ਗਈ ਚਾਹ ਦਾ ਬਿੱਲ ਕੀਤਾ ਜਾਰੀ, ਇਹ ਸੀ ਕੀਮਤ