Sangrur News: ਆਨਲਾਈਨ ਠੱਗੀਆਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਹੁਣ ਆਮ ਆਦਮੀ ਹੀ ਨਹੀਂ ਸਗੋਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਵੀ ਨਿਸ਼ਾਨਾ ਬਣਇਆ ਜਾ ਰਿਹਾ ਹੈ। ਸੰਗਰੂਰ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਠੱਗਾਂ ਨੇ ਈ-ਕਾਮਰਸ ਕੰਪਨੀ ਫਲਿਪਕਾਰਡ ਨਾਲ 19 ਲੱਖ ਦੀ ਅਜਿਹੇ ਢੰਗ ਨਾਲ ਠੱਗੀ ਮਾਰੀ ਹੈ ਕਿ ਕੰਪਨੀ ਵੀ ਹੈਰਾਨ ਹੈ।
ਹਾਸਲ ਜਾਣਕਾਰੀ ਮੁਬਾਬਕ ਜ਼ਿਲ੍ਹਾ ਸੰਗਰੂਰ ਦੀ ਪੁਲਿਸ ਨੇ ਵੱਖ-ਵੱਖ ਈ-ਕਾਮਰਸ ਕੰਪਨੀਆਂ ਨਾਲ ਆਨਲਾਈਨ ਠੱਗੀਆਂ ਮਾਰਨ ਵਾਲੇ ਇੱਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਗਰੋਹ ਇੱਕ ਕੰਪਨੀ ਨਾਲ 82 ਮੋਬਾਈਲ ਵਾਪਸ ਨਾ ਕਰਕੇ ਕਰੀਬ 19 ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਹਨ। ਪੁਲਿਸ ਨੇ ਉਨ੍ਹਾਂ ਕੋਲੋਂ ਤਿੰਨ ਲੱਖ ਰੁਪਏ ਬਰਾਮਦ ਕੀਤਾ ਹਨ।
ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਗਰੋਹ ਵਲੋਂ 82 ਵੱਖ-ਵੱਖ ਨਾਮ ਦੇ ਫਲਿਪਕਾਰਟ ਆਈਡੀਜ਼ ਬਣਾ ਕੇ ਹਰੇਕ ਆਈਡੀ ਤੋਂ ਅਲੱਗ ਅਲੱਗ ਮੋਬਾਈਲ ਫੋਨ ਆਰਡਰ ਕਰਕੇ ਤੇ ਆਰਡਰ ਕੀਤੇ ਮੋਬਾਈਲ ਫੋਨ ਨੂੰ ਰਿਟਰਨ ਕਰਨ ਲਈ ਫਲਿੱਪਕਾਰਟ ਕੰਪਨੀ ਨੂੰ ਵੱਖ-ਵੱਖ ਕਾਰਨ ਦੱਸਦੇ ਸੀ ਜਿਵੇਂ ਕਿ ਮੋਬਾਈਲ ਫੋਨ ਟੁੱਟਿਆ ਹੋਇਆ ਹੈ, ਡੱਬੇ ਵਿੱਚੋਂ ਮੋਬਾਈਲ ਨਹੀਂ ਨਿਕਲਿਆ ਜਾਂ ਖਰਾਬ ਹੈ।
ਫਿਰ ਕੰਪਨੀ ਨੂੰ ਮੋਬਾਈਲ ਰਿਟਰਨ ਕਰਨ ਦੀ ਐਪਲੀਕੇਸ਼ਨ ਰਜਿਸਟਰ ਕਰਵਾ ਦਿੰਦੇ ਸੀ। ਮੋਬਾਇਲ ਰਿਟਰਨ ਵਿੱਚ ਅਜਿਹਾ ਪੋਸਟਲ ਕੋਰਡ ਵਰਤਦੇ ਸੀ ਜਿਸ ਜਗ੍ਹਾ ਤੋਂ ਆਰਡਰ ਲੈਣਾ ਹੈ, ਉਸ ਦੀ ਸੁਵਿਧਾ ਮੁਹੱਈਆ ਨਾ ਹੋਵੇ। ਫਿਰ ਕੰਪਨੀ ਨੂੰ ਮੋਬਾਈਲ ਫੋਨ ਵਾਪਸ ਨਾ ਕਰਕੇ ਮੋਬਾਇਲ ਦੀ ਰਿਫੰਡ ਦੀ ਰਕਮ ਵੀ ਆਪਣੇ ਬੈਂਕ ਖਾਤਿਆਂ ਵਿਚ ਪਵਾ ਲੈਂਦੇ ਸੀ। ਇਸ ਗਰੋਹ ਨੇ 19 ਲੱਖ 68 ਹਜ਼ਾਰ 284 ਰੁਪਏ ਦੇ 82 ਮੋਬਾਈਲ ਰਿਟਰਨ ਨਾ ਕਰਕੇ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ: Punjab News: ਬੇਅਦਬੀ ਦੀਆਂ ਘਟਨਾਵਾਂ ਮਗਰੋਂ ਪੁਲਿਸ ਦਾ ਵੱਡਾ ਐਕਸ਼ਨ, 28 ਪੁਲਿਸ ਜ਼ਿਲ੍ਹਿਆਂ 'ਚ ਚਲਾਈ ਮੁਹਿੰਮ
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇ ਸਾਇਬਰ ਕਰਾਈਮ ਇਨਵੈਸਟੀਗੇਸ਼ਨ ਯੂਨਿਟ ਸੰਗਰੂਰ ਨੇ ਕੇਸ ਦਰਜ ਕਰਕੇ ਪੜਤਾਲ ਦੌਰਾਨ ਈਸ਼ੂ ਗਰਗ ਉਰਫ਼ ਚੀਨੂੰ, ਰਾਮ ਚੰਦਰ ਤੇ ਰਾਜ਼ੇਸ ਸੈਣੀ ਵਾਸੀਆਨ ਖਨੌਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਰਵਿੰਦਰ ਸਿੰਘ ਵਾਸੀ ਖਨੌਰੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਈਸ਼ੂ ਗਰਗ ਉਰਫ਼ ਚੀਨੂੰ ਤੇ ਰਵਿੰਦਰ ਕੁਮਾਰ ਦੇ ਖ਼ਿਲਾਫ਼ ਈ-ਕਾਮਰਸ ਕੰਪਨੀ ਐਮਾਜ਼ੋਨ ਨਾਲ 15 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਹਿਲਾਂ ਹੀ ਥਾਣਾ ਸਿਟੀ ਹੈਦਰਾਬਾਦ ਵਿੱਚ ਕੇਸ ਦਰਜ ਹੈ।