Agriculture News: ਸੰਗਰੂਰ ਜ਼ਿਲ੍ਹੇ ਦੇ ਪਿੰਡ ਰੋਗਲਾ ਦਾ ਰਹਿਣ ਵਾਲਾ 65 ਸਾਲਾ ਕਿਸਾਨ ਬਲਵਿੰਦਰ ਸਿੰਘ ਕਣਕ ਤੇ ਝੋਨੇ ਦੀ ਬਦਲਵੀ ਖੇਤੀ ਨੂੰ ਛੱਡ ਕੇ ਆਪਣੇ ਖੇਤ ਦੇ ਵਿੱਚ ਫਲਾਂ ਦੀ ਖੇਤੀ ਕਰ ਰਿਹਾ ਹੈ। ਕਿਸਾਨ ਨੇ ਆਪਣੇ ਖੇਤ ਦੇ ਵਿੱਚ ਡੇਢ ਏਕੜ ਦੇ ਵਿੱਚ ਕਸ਼ਮੀਰ ਅਤੇ ਹਿਮਾਚਲ ਵਰਗੇ ਸੂਬਿਆਂ ਵਿੱਚ ਹੋਣ ਵਾਲੇ ਸੇਬ ਦੀ ਖੇਤੀ 2019 ਦੇ ਵਿੱਚ ਕਰਨੀ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਉਸਨੇ 2021 ਦੇ ਵਿੱਚ ਆਪਣੇ ਖੇਤ ਦੇ ਵਿੱਚ ਡਰੈਗਨ ਫਰੂਟ ਦਾ ਬਾਗ਼ ਵੀ ਲਗਾਇਆ ਸੀ ਬਲਵਿੰਦਰ ਸਿੰਘ ਨੇ ਆਪਣੇ ਖੇਤ ਦੇ ਵਿੱਚ ਕੁਝ ਬੂਟੇ ਆੜੂ , ਬਦਾਮ,ਅਖਰੋਟ ਤੇ ਅੰਬ ਦੇ ਬੂਟੇ ਵੀ ਲਗਾਏ ਸਨ ਤੇ ਜੋ ਹਰ ਸਾਲ ਮੌਸਮ ਦੇ ਹਿਸਾਬ ਦੇ ਨਾਲ ਫਲ ਦੇ ਰਹੇ ਸਨ। ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਖੇਤਾਂ ਦੇ ਵਿੱਚ ਹੀ ਆਪਣਾ ਘਰ ਬਣਾ ਕੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਤੇ ਆਪਣੀ  ਡੇਢ ਏਕੜ ਜਮੀਨ ਦੇ ਵਿੱਚ ਫਲਾਂ ਦੀ ਖੇਤੀ ਕਰ ਰਿਹਾ ਹੈ।  


ਕਿਵੇਂ ਸ਼ੁਰੂ ਕੀਤੀ ਸੀ ਬਦਲਵੀਂ ਖੇਤੀ


ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਨੇ ਯੂਟਿਊਬ ਦੇ ਉੱਪਰ ਵੀਡੀਓ ਦੇਖ ਕੇ ਆਪਣਾ ਮਨ ਬਣਾਇਆ ਕਿ ਉਹ ਕਣਕ ਅਤੇ ਝੋਨੇ ਦੀ ਖੇਤੀ ਬਜਾਏ ਆਪਣੇ ਖੇਤ ਦੇ ਵਿੱਚ ਫਲਾਂ ਦੀ ਖੇਤੀ ਕਰਨਗੇ ਅਤੇ ਉਥੋਂ ਹੀ ਵੀਡੀਓ ਦੇਖਦੇ ਹੋਏ ਉਨ੍ਹਾਂ ਨੇ ਫਲਾਂ ਦੇ ਬਾਗ ਲਗਾਉਣ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ।


ਅੱਤ ਦੀ ਗਰਮੀ ਨੇ ਝੰਬਿਆ ਕਿਸਾਨ


ਸੇਬ ਬਾਰੇ ਗੱਲ ਕਰਦੇ ਹੋਏ ਬਲਵਿੰਦਰ ਸਿੰਘ ਦੱਸਿਆ ਕਿ ਮਈ ਮਹੀਨੇ ਦੇ ਅੰਤ ਅਤੇ ਜੂਨ ਦੇ ਸ਼ੁਰੂਆਤ ਤੋਂ ਬਾਅਦ ਸੇਬ ਦੇ ਬੂਟਿਆਂ ਦੇ ਉੱਪਰ ਫਲ ਪੱਕਣੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਵਾਰ ਗਰਮੀ ਕਾਰਨ ਫਲ ਤਾਂ ਹੋਏ ਪਰ ਪੱਕਣ ਵੇਲੇ ਨਾ ਤਾਂ ਸੇਬ ਦੇ ਫਲਾਂ ਦਾ ਆਕਾਰ ਵੱਡਾ ਹੋਇਆ ਤੇ ਨਾ ਹੀ ਇਨ੍ਹਾਂ ਦਾ ਪੱਕੇ ਹੋਏ ਫਲ ਵਰਗਾ ਰੰਗ ਬਣਿਆ ਜਿਸ ਕਾਰਨ ਇਹ ਬਾਜ਼ਾਰ ਦੇ ਵਿੱਚ ਨਹੀਂ ਵਿਕਣਗੇ ਅਤੇ ਹੁਣ ਚੱਲ ਰਹੀ ਆ ਤੇਜ਼ ਹਵਾਵਾਂ ਦੇ ਕਾਰਨ ਇਹ ਫਲ ਕੱਚੇ ਪੱਕੇ ਥੱਲੇ ਡਿੱਗ ਜਾਂਦੇ ਹਨ ਤੇ ਹੁਣ ਇਹ ਸਿਰਫ ਪਸ਼ੂਆਂ ਦੇ ਚਾਰੇ ਦੇ ਹੀ ਕੰਮ ਆਉਣਗੇ। ਬਲਵਿੰਦਰ ਨੇ ਕਿਹਾ ਕਿ ਵੱਧ ਰਹੀ ਗਰਮੀ ਕਾਰਨ ਉਨ੍ਹਾਂ ਦੇ ਅੰਬ ਦੇ ਬੂਟੇ ਵੀ ਸੁੱਕ ਗਏ ਹਨ ਅਤੇ ਡਰੈਗਨ ਫਰੂਟ ਦੀ ਖੇਤੀ ਦੇ ਉੱਪਰ ਵੀ ਵੱਡਾ ਪ੍ਰਭਾਵ ਪਿਆ ਹੈ।  ਉਨ੍ਹਾਂ ਕਿਹਾ ਹੈ ਕਿ ਬਾਗਬਾਨੀ ਵਿਭਾਗ ਦੇ ਵੱਲੋਂ ਮੇਰੇ ਨਾਲ ਕਿਸੇ ਕਿਸਮ ਦਾ ਕੋਈ ਸੰਪਰਕ ਨਹੀਂ ਕੀਤਾ ਗਿਆ ਪਰ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਸੁਹਾਵਣਾ ਹੁੰਦਾ ਹੈ ਅਤੇ ਤਾਪਮਾਨ ਵਿੱਚ ਕਮੀ ਆਉਂਦੀ ਹੈ ਤਾਂ ਹੋ ਸਕਦਾ ਕਿ ਇਸ ਖੇਤੀ ਦੇ ਵਿੱਚ ਫਲ ਥੋੜੇ ਵਧੀਆ ਹੋ ਜਾਣ ਅਤੇ ਸਾਨੂੰ ਕੁਝ ਹੱਦ ਤੱਕ ਰਾਹਤ ਮਿਲੇ 


ਜਦੋਂ ਸਾਡੇ ਵੱਲੋਂ ਬਾਗਬਾਨੀ ਵਿਭਾਗ ਜ਼ਿਲ੍ਹਾ ਸੰਗਰੂਰ ਦੇ ਉਪ ਡਾਇਰੈਕਟਰ ਡਾਕਟਰ ਨਿਰਵੰਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਇੱਕ ਸੁਲਝੇ ਹੋਏ ਕਿਸਾਨ ਹਨ ਉਹ ਕਾਫੀ ਲੰਬੇ ਸਮੇਂ ਤੋਂ ਆਪਣੇ ਖੇਤਾਂ ਦੇ ਵਿੱਚ ਫਲਾਂ ਦੀ ਖੇਤੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਕਾਫੀ ਤਰ੍ਹਾਂ ਦੇ ਫਲ ਲਗਾਏ ਹੋਏ ਹਨ ਤੇ ਸੇਬ ਦੀ ਖੇਤੀ ਦੇ ਬਾਰੇ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੇਬ ਦੀ ਖੇਤੀ ਠੰਡੇ ਪ੍ਰਦੇਸ਼ਾਂ ਜਿਵੇਂ ਹਿਮਾਚਲ ਅਤੇ ਕਸ਼ਮੀਰ ਵਰਗੇ ਪ੍ਰਦੇਸ਼ਾਂ ਦੇ ਵਿੱਚ ਹੁੰਦੀ ਹੈ।  ਪੰਜਾਬ ਦੇ ਵਿੱਚ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਸੇਬ ਦੀ ਖੇਤੀ ਕਰਨ ਦੇ ਲਈ ਨਹੀਂ ਸੁਝਾਅ ਦਿੰਦੇ ਕੁਝ ਕਿਸਾਨ ਆਪਣੇ ਮਰਜ਼ੀ ਦੇ ਨਾਲ ਇਸ ਦੇ ਖੇਤੀ ਕਰ ਰਹੇ ਹਨ ਪਰ ਤਾਪਮਾਨ ਜਿਆਦਾ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਸੇਬ ਦੇ ਖੇਤੀ ਵਿੱਚ ਨੁਕਸਾਨ ਹੋ ਜਾਂਦਾ ਹੈ।