Sangrur News: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਅੱਜ ਸੰਗਰੂਰ ਕੋਰਟ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਗਈ। ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਪੁਰਾਣੇ ਕੇਸ ਵਿੱਚ ਦੋ ਸਾਲ ਦੀ ਸਜ਼ਾ ਦੇ ਮਾਮਲੇ ਦੀ ਅੱਜ ਸੰਗਰੂਰ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਤੱਕ ਟਾਲ ਦਿੱਤੀ ਹੈ।


ਦੱਸ ਦਈਏ ਕਿ ਸੁਨਾਮ ਕੋਰਟ ਨੇ 21 ਦਸੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਨੌਂ ਲੋਕਾਂ ਨੂੰ ਘਰੇਲੂ ਝਗੜੇ ਦੇ ਕੇਸ ਵਿੱਚ ਦੋ-ਦੋ ਸਾਲ ਦੀ ਕੈਦ ਤੇ ਪੰਜ-ਪੰਜ ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਖਿਲਾਫ ਅਮਨ ਅਰੋੜਾ ਨੇ ਸੰਗਰੂਰ ਅਦਾਲਤ ਦਾ ਰੁਖ ਕੀਤਾ ਸੀ। ਫਿਲਹਾਲ ਇਸ ਪੂਰੇ ਕੇਸ ਵਿੱਚ ਕੁੱਲ 9 ਜਣਿਆਂ ਵਿੱਚੋਂ ਸਿਰਫ ਅਮਨ ਅਰੋੜਾ ਵੱਲੋਂ ਹੀ ਅੱਗੇ ਅਪੀਲ ਕੀਤੀ ਗਈ ਹੈ।


ਅਮਨ ਅਰੋੜਾ ਦੇ ਵਕੀਲ ਯੋਗੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਤਰੀਕ ਨੂੰ ਅਸੀਂ ਐਪਲੀਕੇਸ਼ਨ ਲਾਈ ਤੇ 9 ਤਰੀਕ ਨੂੰ ਉਸ ਦਾ ਨੋਟਿਸ ਮਿਲਿਆ ਸੀ। ਅੱਜ 15 ਜਨਵਰੀ ਨੂੰ ਪੇਸ਼ੀ ਸੀ ਪਰ ਹੁਣ 19 ਜਨਵਰੀ ਅਗਲੀ ਤਰੀਕ ਮਿਲੀ ਹੈ।


ਇਹ ਵੀ ਪੜ੍ਹੋ: Sangrur News: ਗੰਨ ਹਾਊਸ ਲੁੱਟਣ ਵਾਲੇ ਲੁਟੇਰੇ 14 ਹਥਿਆਰਾਂ ਸਣੇ ਅੜਿੱਕੇ, ਹੁਣ ਵੱਡੇ ਖੁਲਾਸੇ ਹੋਣ ਦੀ ਉਮੀਦ


ਦਰਅਸਲ ਕੁੱਟਮਾਰ ਦੇ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਹੋਣ ਮਗਰੋਂ ਕੈਬਨਿਟ ਮੰਤਰੀ ਅਮਨ ਅਰੋੜਾ ਆਪਣਾ ਮੰਤਰੀ ਦਾ ਅਹੁਦਾ ਬਚਾਉਣ ਲਈ ਸੰਗਰੂਰ ਜ਼ਿਲ੍ਹਾ ਅਦਾਲਤ ਵਿੱਚ ਪਹੁੰਚ ਗਏ ਹਨ। ਅਮਨ ਅਰੋੜਾ ਨੂੰ ਕੁੱਟਮਾਰ ਦੇ ਦੋਸ਼ 'ਚ ਦੋ ਸਾਲ ਦੀ ਕੈਦ ਹੋਈ ਸੀ। ਇਹ ਸਜ਼ਾ ਸੁਨਾਮ ਦੀ ਹੇਠਲੀ ਅਦਾਲਤ ਨੇ ਸੁਣਾਈ ਹੈ। 


ਹਾਲਾਂਕਿ 21 ਦਸੰਬਰ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਹਾਈ ਕੋਰਟ ਨਹੀਂ ਗਏ। ਉਨ੍ਹਾਂ ਕੋਲ 30 ਦਿਨ ਦਾ ਸਮਾਂ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਭੇਜਿਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਕਾਨੂੰਨੀ ਤੌਰ ‘ਤੇ ਅਮਨ ਅਰੋੜਾ ਹੁਣ ਮੰਤਰੀ ਦਾ ਅਹੁਦਾ ਨਹੀਂ ਸੰਭਾਲ ਸਕਦੇ। ਉਨ੍ਹਾਂ ਅਰੋੜਾ ਵੱਲੋਂ ਅੰਮ੍ਰਿਤਸਰ ਵਿੱਚ ਮੰਤਰੀ ਵਜੋਂ ਝੰਡਾ ਲਹਿਰਾਉਣ ਨੂੰ ਵੀ ਗਲਤ ਕਰਾਰ ਦਿੱਤਾ ਸੀ। ਅਰੋੜਾ ਨੂੰ ਮੰਤਰੀ ਅਹੁਦੇ ਤੋਂ ਨਾ ਹਟਾਉਣ 'ਤੇ ਮੁੱਖ ਮੰਤਰੀ ਤੋਂ ਰਿਪੋਰਟ ਮੰਗੀ ਸੀ।


ਕੇਸ ਮੁਤਾਬਕ ਅਮਨ ਅਰੋੜਾ ਦਾ ਆਪਣੇ ਜੀਜਾ ਰਜਿੰਦਰ ਦੀਪਾ ਨਾਲ ਪਰਿਵਾਰਕ ਝਗੜਾ ਸੀ। ਉਨ੍ਹਾਂ ਦੇ ਜੀਜਾ ਨੇ ਦੋਸ਼ ਲਾਇਆ ਕਿ 2008 ਵਿੱਚ ਅਮਨ ਅਰੋੜਾ ਨੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ। ਇਸ ਮਾਮਲੇ ਵਿੱਚ ਅਮਨ ਅਰੋੜਾ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।


ਇਹ ਵੀ ਪੜ੍ਹੋ: Panchayat Elections: ਪੰਜਾਬ 'ਚ ਪੰਚਾਇਤੀ ਚੋਣਾਂ ਦਾ ਬਿਗੁਲ! 16 ਜਨਵਰੀ ਤੱਕ ਮੰਗੀ ਰਿਪੋਰਟ