ABP CVoter Exit Poll: ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਏਬੀਪੀ ਸੀ-ਵੋਟਰ ਦੇ ਐਗਜ਼ਿਟ ਪੋਲ 'ਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ। ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ 51 ਤੋਂ 61, ਕਾਂਗਰਸ ਨੂੰ 22 ਤੋਂ 28, ਅਕਾਲੀ ਦਲ ਨੂੰ 20 ਤੋਂ 26, ਬੀਜੇਪੀ ਗੱਠਜੋੜ ਨੂੰ 7 ਤੋਂ 13 ਤੇ ਹੋਰਾਂ ਨੂੰ 1 ਤੋਂ 5 ਸੀਟਾਂ ਮਿਲ ਰਹੀਆਂ ਹਨ।
ਜੇਕਰ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ 39.9 ਫੀਸਦੀ, ਕਾਂਗਰਸ ਨੂੰ 26.7 ਫੀਸਦੀ, ਅਕਾਲੀ ਦਲ ਨੂੰ 20.7 ਫੀਸਦੀ, ਬੀਜੇਪੀ ਗੱਠਜੋੜ ਨੂੰ 9.6 ਫੀਸਦੀ ਤੇ ਹੋਰਾਂ ਨੂੰ 3.8 ਫੀਸਦੀ ਵੋਟ ਮਿਲੇਗੀ। ਆਮ ਆਦਮੀ ਪਾਰਟੀ ਦੀ ਜਿੱਤ ਵਿੱਚ ਮਾਲਵਾ ਖੇਤਰ ਦਾ ਵੱਡਾ ਰੋਹ ਦਿਖਾਈ ਦੇ ਰਿਹਾ ਹੈ।
ਮਾਲਵਾ 'ਚ ਕਿਸ ਨੇ ਮਾਰੀ ਬਾਜ਼ੀ?
ਮਾਲਵਾ ਦੀਆਂ 69 ਸੀਟਾਂ ਵਿੱਚੋਂ ਆਦਮੀ ਪਾਰਟੀ ਨੂੰ 43, ਕਾਂਗਰਸ ਨੂੰ 11, ਅਕਾਲੀ ਦਲ ਨੂੰ 10, ਬੀਜੇਪੀ ਗੱਠਜੋੜ ਨੂੰ 3 ਤੇ ਹੋਰਾਂ ਨੂੰ ਦੋ ਸੀਟਾਂ ਮਿਲ ਰਹੀਆਂ ਹਨ।
ਦੁਆਬਾ 'ਚ ਕਿਸ ਨੂੰ ਮਿਲਿਆ ਸਾਥ?
ਦੁਆਬਾ ਦੀਆਂ 23 ਸੀਟਾਂ ਵਿੱਚੋਂ ਆਦਮੀ ਪਾਰਟੀ ਨੂੰ 7, ਕਾਂਗਰਸ ਨੂੰ 7, ਅਕਾਲੀ ਦਲ ਨੂੰ 5, ਬੀਜੇਪੀ ਗੱਠਜੋੜ ਨੂੰ 3 ਤੇ ਹੋਰਾਂ ਨੂੰ 1 ਸੀਟ ਮਿਲ ਰਹੀ ਹੈ।
ਕੌਣ ਰਿਹਾ ਮਾਝੇ ਦਾ ਜਰਨੈਲ?
ਮਾਝਾ ਦੀਆਂ 25 ਸੀਟਾਂ ਵਿੱਚੋਂ ਆਦਮੀ ਪਾਰਟੀ ਨੂੰ 6, ਕਾਂਗਰਸ ਨੂੰ 7, ਅਕਾਲੀ ਦਲ ਨੂੰ 8, ਬੀਜੇਪੀ ਗੱਠਜੋੜ ਨੂੰ 4 ਤੇ ਹੋਰਾਂ ਨੂੰ 0 ਸੀਟ ਮਿਲ ਰਹੀ ਹੈ।
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਚੋਣਾਂ ਹੋਈਆਂ ਸਨ। ਕਾਂਗਰਸ ਆਪਣੀ ਸੱਤਾ ਬਚਾਉਣ ਦੀ ਲੜਾਈ ਲੜ ਰਹੀ ਹੈ। 2017 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 117 ਵਿੱਚੋਂ 77 ਸੀਟਾਂ ਜਿੱਤੀਆਂ ਸਨ। ਜਦਕਿ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੂੰ ਸਿਰਫ਼ 18 ਸੀਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਨੂੰ ਸਿਰਫ਼ 20 ਸੀਟਾਂ ਮਿਲੀਆਂ ਸੀ।
ਇਹ ਵੀ ਪੜ੍ਹੋ: Punjab Election 2022: ਨਤੀਜਿਆਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ ਗਲੇ ਸੁੱਕੇ, ਸਿਰਫ 'ਆਪ' ਵਾਲੇ ਹੀ ਕਰ ਰਹੇ ਵੱਡੇ ਦਾਅਵੇ