ਅੰਮ੍ਰਿਤਸਰ: ਮਾਝੇ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦ ਪੁਰਾਣੇ ਟਕਸਾਲੀ ਕਾਂਗਰਸੀ ਗਿੱਲ ਪਰਿਵਾਰ (ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ) ਦੇ ਭਰਾ ਹਰਪਿੰਦਰ ਸਿੰਘ ਰਾਜਨ ਗਿੱਲ ਅੱਜ ਅਕਾਲੀ ਦਲ 'ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਸੁਖਬੀਰ ਬਾਦਲ ਨੇ ਅਕਾਲੀ ਦਲ 'ਚ ਸ਼ਾਮਲ ਕੀਤਾ। ਦੱਸ ਦਈਏ ਕਿ ਜਸਬੀਰ ਸਿੰਘ ਡਿੰਪਾ ਦੇ ਬੇਟੇ ਗੁਰਸੰਤ ਉਪਦੇਸ਼ ਸਿੰਘ ਗਿੱਲ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸਨ ਪਰ ਕਾਂਗਰਸ ਨੇ ਰਮਨਜੀਤ ਸਿੰਘ ਸਿੱਕੀ ਨੂੰ ਉਮੀਦਵਾਰ ਬਣਾਇਆ ਸੀ। ਇਸ ਤੋਂ ਡਿੰਪਾ ਦਾ ਪਰਿਵਾਰ ਨਾਰਾਜ ਚੱਲ ਰਿਹਾ ਸੀ।


ਰਾਜਨ ਗਿੱਲ ਨੇ ਤਾਂ ਕਾਂਗਰਸੀ ਉਮੀਦਵਾਰ ਵਜੋਂ ਖਡੂਰ ਸਾਹਿਬ ਤੋਂ ਨਾਮਜਦਗੀ ਪੱਤਰ ਵੀ ਦਾਖਲ ਕਰ ਦਿੱਤੇ ਸਨ ਜੋ ਕਾਂਗਰਸ ਦੀ ਟਿਕਟ ਨਾ ਮਿਲਣ 'ਤੇ ਰੱਦ ਕਰ ਦਿੱਤੇ ਸਨ। ਰਾਜਨ ਗਿੱਲ ਦੇ ਪਰਿਵਾਰ ਦੀਆਂ ਆਮ ਆਦਮੀ ਪਾਰਟੀ 'ਚ ਵੀ ਜਾਣ ਦੀਆਂ ਚਰਚਾਵਾਂ ਸਨ ਜਿਸ ਨੂੰ ਅੱਜ ਵਿਰਾਮ ਲੱਗ ਗਿਆ। ਡਿੰਪਾ ਦੇ ਦਾਦਾ ਗੁਰਦਿੱਤ ਸਿੰਘ ਸ਼ਾਹ ਆਜ਼ਾਦੀ ਘੁਲਾਟੀਏ ਰਹੇ ਸੀ। ਪਿਤਾ ਬਿਆਸ ਸੰਤ ਸਿੰਘ ਲਿੱਦੜ ਬਿਆਸ ਹਲਕੇ ਤੋਂ ਵਿਧਾਇਕ ਰਹੇ ਤੇ ਡਿੰਪਾ ਖੁਦ ਬਿਆਸ ਤੋਂ ਵਿਧਾਇਕ ਰਹੇ। ਇਸ ਵੇਲੇ ਡਿੰਪਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਨ।


ਪੁਰਾਣਾ ਬਿਆਸ ਹਲਕੇ ਟੁੱਟਣ ਕਰਕੇ ਇਸ ਦੇ ਪਿੰਡ ਬਾਬਾ ਬਕਾਲਾ, ਜੰਡਿਆਲਾ ਤੇ ਖਡੂਰ ਸਾਹਿਬ 'ਚ ਚਲੇ ਜਾਣ ਕਰਕੇ ਡਿੰਪਾ ਦੇ ਪਰਿਵਾਰ ਦਾ ਇੰਨਾ ਹਲਕਿਆਂ ਕਾਫੀ ਪ੍ਰਭਾਵ ਹੈ ਜਦਕਿ ਡਿੰਪਾ ਅੰਮ੍ਰਿਤਸਰ ਪੂਰਬੀ ਦੇ ਇੰਚਾਰਜ ਰਹੇ ਤੇ ਨਵਜੋਤ ਸਿੱਧੂ ਦੇ ਕਾਂਗਰਸ 'ਚ ਆਉਣ 'ਤੇ ਇਹ ਹਲਕਾ ਛੱਡ ਕੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਨ ਸਭਾ ਚੋਣ ਲੜੇ ਸਨ। ਇਨ੍ਹਾਂ ਸੀਟਾਂ 'ਤੇ ਡਿੰਪਾ ਦੇ ਸਮਰਥਕ ਤੇ ਦੋ ਕੌਂਸਲਰ ਪਹਿਲਾਂ ਹੀ ਅਕਾਲੀ ਦਲ 'ਚ ਜਾ ਚੁੱਕੇ ਹਨ। ਹੁਣ ਰਾਜਨ ਗਿੱਲ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ। ਰਾਜਨ ਖੁਦ ਅੰਮ੍ਰਿਤਸਰ ਜਿਲਾ ਪ੍ਰੀਸ਼ਦ ਦੇ ਮੈਂਬਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਡਿੰਪਾ ਦੇ ਸਮਰਥਕ ਸਤਿੰਦਰ ਸਿੰਘ ਛੱਜਲਵੱਡੀ ਨੂੰ ਜੰਡਿਆਲਾ ਤੋਂ ਅਕਾਲੀ ਦਲ ਦੀ ਟਿਕਟ ਦੇ ਚੁੱਕੇ ਹਨ।


ਅਕਾਲੀ ਸਰਕਾਰ 'ਚ ਲੰਬਾ ਸਮਾਂ ਜੇਲ੍ਹ ਰਹੇ ਸੀ ਡਿੰਪਾ ਤੇ ਰਾਜਨ


2007 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਬਿਆਸ ਗੋਲੀਕਾਂਡ ਜਸਬੀਰ ਸਿੰਘ ਡਿੰਪਾ ਤੇ ਹਰਪਿੰਦਰ ਸਿੰਘ ਰਾਜਨ ਗਿੱਲ ਨੂੰ ਬਣੀ ਅਕਾਲੀ ਭਾਜਪਾ ਦੀ ਸਰਕਾਰ 'ਚ ਜੇਲ੍ਹ ਜਾਣਾ ਪਿਆ ਸੀ। ਉਸ ਵੇਲੇ ਸੁਖਬੀਰ ਬਾਦਲ ਸਮੇਤ ਵੱਡੇ ਅਕਾਲੀ ਆਗੂ ਡਿੰਪਾ 'ਤੇ ਨਿੱਜੀ ਹਮਲੇ ਕਰਦੇ ਸਨ। ਡਿੰਪਾ ਵੀ ਸੁਖਬੀਰ ਬਾਦਲ ਸਮੇਤ ਅਕਾਲੀ ਦਲ 'ਤੇ ਤਿੱਖੇ ਬਿਆਨ ਦਿੰਦੇ ਸਨ ਤੇ ਡਿੰਪਾ ਪਰਿਵਾਰ ਦੇ ਅਕਾਲੀ ਦਲ ਨਾਲ ਕਾਫੀ ਤਨਾਅਪੂਰਨ ਸਬੰਧ ਰਹੇ ਹਨ।



ਇਹ ਵੀ ਪੜ੍ਹੋ: Oscar 2022 Nomination: ਆਸਕਰ 2022 ਲਈ ਨਾਮਜ਼ਦ ਹੋਈਆਂ ਇਹ 10 ਸਭ ਤੋਂ ਵਧੀਆ ਫ਼ਿਲਮਾਂ, ਭਾਰਤ ਦੀ Jai Bhim ਤੇ Marakkar ਦੌੜ ਤੋਂ ਬਾਹਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904